ਜਲੰਧਰ(ਨਰੇਸ਼ ਅਰੋੜਾ) - ਮੀਨ ਰਾਸ਼ੀ ਦੇ ਜਾਤਕਾਂ ਲਈ ਰਾਸ਼ੀ ਦੇ ਸੁਆਮੀ ਬ੍ਰਹਸਪਤੀ(ਜੁਪੀਟਰ) ਦੇ ਮੰਗਲ ਗ੍ਰਹਿ ਦੇ ਘਨਿਸ਼ਠਾ ਨਕਸ਼ਤਰ ਵਿੱਚ ਦਾਖਲ ਹੋਣ ਤੋਂ ਬਾਅਦ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ, ਰਾਸ਼ੀ ਦੇ ਸੁਆਮੀ, ਗੁਰੂ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਹੋਣ ਦੇ ਨਾਲ ਨਾਲ ਰਾਹੁ ਦੇ ਨਕਸ਼ਤਰ ਵੀ ਚਲ ਰਹੇ ਸਨ। ਜਿਸ ਕਾਰਨ ਸਥਿਤੀ ਬਹੁਤ ਚੰਗੀ ਨਹੀਂ ਸੀ, ਪਰ 20 ਜੁਲਾਈ ਨੂੰ ਗੁਰੂ ਦੇ ਘਨੀਸ਼ਠਾ ਨਕਸ਼ਤਰ ਵਿੱਚ ਦਾਖਲ ਹੋਣ ਤੋਂ ਬਾਅਦ ਸਥਿਤੀ ਬਦਲ ਗਈ ਹੈ। ਅਗਸਤ ਦੇ ਮਹੀਨੇ ਦੀ ਗੱਲ ਕਰੀਏ ਤਾਂ ਸੂਰਜ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਇਹ ਘਰ ਕਾਲ ਪੁਰਸ਼ ਦੀ ਕੁੰਡਲੀ ਵਿੱਚ ਸੂਰਜ ਦਾ ਆਪਣਾ ਘਰ ਮੰਨਿਆ ਜਾਂਦਾ ਹੈ। ਇਸ ਲਈ ਮਹੀਨੇ ਦੇ ਪਹਿਲੇ 15 ਦਿਨ ਤੁਹਾਡੇ ਲਈ ਚੰਗੇ ਹੋ ਸਕਦੇ ਹਨ। ਪਰ 16 ਅਗਸਤ ਨੂੰ ਸੂਰਜ ਦੇ ਛੇਵੇਂ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਤੁਹਾਨੂੰ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਦਾ ਕਾਰਨ ਇਹ ਹੈ ਕਿ ਬੁੱਧ 9 ਅਗਸਤ ਤੋਂ ਇਸ ਘਰ ਵਿਚ ਪ੍ਰਵੇਸ਼ ਕਰਨਾ ਸ਼ੁਰੂ ਕਰ ਦੇਣਗੇ ਅਤੇ ਮੰਗਲ ਪਹਿਲਾਂ ਇਥੇ ਪ੍ਰਵੇਸ਼ ਕਰ ਰਹੇ ਹਨ ਭਾਵ ਛੇਵੇਂ ਘਰ ਵਿਚ ਮੰਗਲ, ਬੁੱਧ ਅਤੇ ਸੂਰਜ ਦਾ ਤ੍ਰਿਗ੍ਰਹਿ ਯੋਗ ਬਣੇਗਾ। ਇਹ ਘਰ ਕਰਜ਼ਾ, ਬਿਮਾਰੀ ਅਤੇ ਦੁਸ਼ਮਣ ਦਾ ਘਰ ਹੁੰਦਾ ਹੈ। ਇਸ ਕਾਰਨ ਇਥੇ ਤਿੰਨ-ਤਿੰਨ ਗ੍ਰਹਿ ਦਾ ਪ੍ਰਵੇਸ਼ ਸ਼ੁੱਭ ਨਹੀਂ ਹੁੰਦਾ ਹੈ। ਹਾਲਾਂਕਿ ਪਾਪ ਗ੍ਰਹਿ ਛੇਵੇਂ ਘਰ ਵਿਚ ਚੰਗੇ ਫਲ ਦਿੰਦਾ ਹੈ ਪਰ ਇਸ ਘਰ ਵਿਚ ਉਨ੍ਹਾਂ ਦੇ ਕਾਰਕ ਤੱਤਾਂ ਦਾ ਨੁਕਸਾਨ ਯਕੀਨੀ ਤੌਰ 'ਤੇ ਹੁੰਦਾ ਹੈ। ਅਗਸਤ ਮਹੀਨੇ ਦੀ 5,6,14,15, 22 ਅਤੇ 23 ਤਾਰੀਖਾਂ ਨੂੰ ਤੁਹਾਨੂੰ ਖ਼ਾਸ ਤੌਰ 'ਤੇ ਖ਼ਿਆਲ ਰੱਖਣਾ ਹੋਵੇਗਾ ਕਿਉਂਕਿ ਚੰਦਰਮਾ ਤੁਹਾਡੀ ਕੁੰਡਲੀ ਦੇ ਚੌਥੇ , ਅੱਠਵੇਂ ਅਤੇ ਬਾਰਵੇਂ ਘਰ ਵਿਚ ਪ੍ਰਵੇਸ਼ ਕਰਨਗੇ ਅਤੇ ਇਹ ਪ੍ਰਵੇਸ਼ ਜੋਤਿਸ਼ ਦੇ ਲਿਹਾਜ਼ ਨਾਲ ਸ਼ੁੱਭ ਨਹੀਂ ਹੈ। 5 ਅਤੇ 6 ਅਗਸਤ ਨੂੰ ਕੋਈ ਅਜਿਹੀ ਘਟਨਾ ਹੋ ਸਕਦੀ ਹੈ ਜਿਸ ਨਾਲ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਹੋਵੇ , 15 ਅਤੇ 16 ਅਗਸਤ ਨੂੰ ਤੁਹਾਨੂੰ ਆਰਥਿਕ ਅਤੇ ਸ਼ਰੀਰਕ ਨੁਕਸਾਨ ਹੋ ਸਕਦਾ ਹੈ ਜਦੋਂਕਿ 22 ਅਤੇ 23 ਅਗਸਤ ਖਰਚਾ ਵਧਾਉਣ ਵਾਲੇ ਹੋ ਸਕਦੇ ਹਨ।
ਇਹ ਵੀ ਪੜ੍ਹੋ : ਮਕਰ(Capricorn) ਰਾਸ਼ੀ ਵਾਲਿਆਂ ਲਈ ਅਗਸਤ ਦਾ ਮਹੀਨਾ ਕਿਵੇਂ ਰਹੇਗਾ?
ਗ੍ਰਹਿ ਰਾਸ਼ੀ ਪ੍ਰਵੇਸ਼
9 ਅਗਸਤ ਨੂੰ ਬੁੱਧ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ
11 ਅਗਸਤ ਨੂੰ ਸ਼ੁੱਕਰ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ
17 ਅਗਸਤ ਨੂੰ ਸੂਰਜ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ
26 ਅਗਸਤ ਨੂੰ, ਬੁੱਧ ਕੰਨਿਆ ਵਿੱਚ ਪ੍ਰਵੇਸ਼ ਕਰਨਗੇ
16 ਤੋਂ 25 ਅਗਸਤ ਤਕ ਸੂਰਜ, ਮੰਗਲ ਅਤੇ ਬੁੱਧ ਦੇ ਤ੍ਰਿਗ੍ਰਹਿ ਯੋਗ ਬਣੇਗਾ।
18 ਅਗਸਤ ਨੂੰ ਬੁੱਧ ਚੜ੍ਹੇਗਾ
ਚੰਦਰਮਾ 5 ਅਤੇ 6 ਅਗਸਤ ਨੂੰ ਮੀਨ ਦੇ ਚੌਥੇ ਘਰ ਵਿੱਚ ਪ੍ਰਵੇਸ਼ ਕਰਨਗੇ।
ਚੰਦਰਮਾ 14 ਅਤੇ 15 ਅਗਸਤ ਨੂੰ ਮੀਨ ਦੇ ਅੱਠਵੇਂ ਘਰ ਵਿੱਚ ਪਰਿਵੇਸ਼ ਕਰਨਗੇ
ਚੰਦਰਮਾ 22 ਅਤੇ 23 ਅਗਸਤ ਨੂੰ ਮੀਨ ਰਾਸ਼ੀ ਦੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰਨਗੇ।
ਉਪਾਅ
ਗੁਰੂ ਮੀਨ ਰਾਸ਼ੀ ਦੇ ਜਾਤਕਾਂ ਲਈ ਰਾਸ਼ੀ ਦਾ ਸੁਆਮੀ ਹੈ ਅਤੇ ਤੁਹਾਨੂੰ ਆਪਣੀ ਰਾਸ਼ੀ ਸੁਆਮੀ ਗੁਰੂ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਜੇਕਰ ਕੁੰਡਲੀ ਦੀ ਮਹਾਦਸ਼ਾ ਵੀ ਗੁਰੂ ਦੀ ਚਲ ਰਹੀ ਹੈ ਤਾਂ ਗੁਰੂ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਣ ਦੀ ਜ਼ਰੂਰਤ ਹੈ। ਗੁਰੂ ਫਲਦਾਰ ਦਰੱਖਤ ਦੇ ਕਾਰਕ ਗ੍ਰਹਿ ਹਨ ਅਤੇ ਜੇਕਰ ਤੁਸੀਂ ਇਕ ਫ਼ਲਦਾਰ ਦਰੱਖਤ ਲਗਾ ਕੇ ਉਸ ਦੀ ਸੇਵਾ ਕਰਦੇ ਹੋ ਤਾਂ ਨਾ ਸਿਰਫ਼ ਤੁਹਾਡਾ ਮਾਣ-ਸਨਮਾਨ ਵਧੇਗਾ ਸਗੋਂ ਕਾਰੋਬਾਰ ਵੀ ਵਧੇਗਾ ਕਿਉਂਕਿ ਗੁਰੂ ਤੁਹਾਡੀ ਕੁੰਡਲੀ ਦੇ ਕਰਮ ਸਥਾਨ ਦੇ ਸੁਆਮੀ ਬਣਦੇ ਹਨ।
ਦੂਜੇ ਉਪਾਅ ਲਈ ਦੇਵੀ ਦੀ ਪੂਜਾ ਕਰੋ। ਇਸ ਨਾਲ ਤੁਹਾਨੂੰ ਦੁਰਗਾ ਮਾਂ ਦਾ ਆਸ਼ੀਰਵਾਦ ਮਿਲੇਗਾ ਅਤੇ ਤੁਸੀਂ ਜੀਵਨ ਵਿਚ ਖ਼ੂਬ ਤਰੱਕੀ ਕਰੋਗੇ।
ਤੀਜੇ ਉਪਾਅ ਵਜੋਂ ਤੁਸੀਂ ਆਮਦਨ ਘਰ ਦੇ ਸੁਆਮੀ ਸ਼ਨੀ ਦੇਵ ਦੇ ਮੰਤਰਾਂ ਦਾ ਜਾਪ ਕਰੋ ਅਤੇ ਮਜ਼ਦੂਰਾਂ ਨੂੰ ਭੋਜਨ ਕਰਵਾਓ। ਜੇਕਰ ਤੁਸੀਂ ਕਿਸੇ ਨਾਲ ਨਾ ਇੰਸਾਫੀ ਨਹੀਂ ਕਰਦੇ ਤਾਂ ਇਹ ਵੀ ਤੁਹਾਡੇ ਲਈ ਇਕ ਉਪਾਅ ਦੇ ਤੌਰ ਤੇ ਹੀ ਕੰਮ ਕਰੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜ਼ਿੰਦਗੀ 'ਚ ਸਫ਼ਲਤਾ ਪਾਉਣ ਲਈ ਵੀਰਵਾਰ ਨੂੰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਘਰ ਆਵੇਗਾ ਧਨ ਤੇ ਬਣੇਗਾ ਹਰ ਕੰਮ
NEXT STORY