ਨਵੀਂ ਦਿੱਲੀ - ਜਿਵੇਂ ਮਨੁੱਖ ਨੂੰ ਖਾਣ ਦੀ ਲੋੜ ਹੈ, ਉਸੇ ਤਰ੍ਹਾਂ ਪੰਛੀਆਂ ਲਈ ਵੀ ਭੋਜਨ ਜ਼ਰੂਰੀ ਹੈ। ਪਰ ਬੰਦਾ ਭੁੱਖਾ ਹੋਣ 'ਤੇ ਆਪ ਖਾਣਾ ਖਾ ਸਕਦਾ ਹੈ। ਦੂਜੇ ਪਾਸੇ ਜ਼ਿਆਦਾਤਰ ਪੰਛੀ ਤੇ ਜਾਨਵਰ ਆਪਣੀ ਭੁੱਖ ਮਿਟਾਉਣ ਲਈ ਇਨਸਾਨ 'ਤੇ ਨਿਰਭਰ ਹੁੰਦੇ ਹਨ। ਇਸ ਲਈ ਜਾਨਵਰਾਂ ਅਤੇ ਪੰਛੀਆਂ ਨੂੰ ਭੋਜਨ ਦੇਣਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਪੰਛੀ ਨੂੰ ਖੁਆਉਣਾ ਸ਼ੁਭ ਹੋਵੇਗਾ।
ਗਊ ਨੂੰ ਖੁਆਓ
ਮਾਨਤਾਵਾਂ ਅਨੁਸਾਰ ਨੌਂ ਗ੍ਰਹਿਆਂ ਨੂੰ ਸ਼ਾਂਤ ਕਰਨ ਲਈ ਗਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਦੱਸੀ ਗਈ ਹੈ। ਮਾਂ ਗਾਂ ਨੂੰ ਚਾਰਾ ਖਿਲਾਉਣ ਨਾਲ ਲਕਸ਼ਮੀ ਜੀ ਪ੍ਰਸੰਨ ਹੁੰਦੇ ਹਨ ਅਤੇ ਸ਼ਰਧਾਲੂਆਂ ਨੂੰ ਮਾਨਸਿਕ ਸ਼ਾਂਤੀ ਅਤੇ ਸੁਖੀ ਜੀਵਨ ਦਾ ਵਰਦਾਨ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਕੁੰਡਲੀ ਵਿਚ ਬੁਧ ਗ੍ਰਹਿ ਨੂੰ ਸ਼ਾਂਤ ਕਰਨ ਲਈ ਗਾਂ ਨੂੰ ਹਰਾ ਚਾਰਾ ਦੇਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਮਾਂ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਅਪਣਾਓ ਇਹ ਵਾਸਤੂ ਟਿਪਸ, ਘਰ 'ਚ ਹੋਵੇਗੀ ਧਨ ਦੀ ਬਰਸਾਤ
ਬਿੱਲੀ ਦੂਰ ਕਰੇਗੀ ਬਦਕਿਸਮਤੀ
ਬਿੱਲੀ ਨੂੰ ਦੁੱਧ ਪਿਲਾਉਣ ਨਾਲ ਵਿਅਕਤੀ 'ਤੇ ਕਿਸੇ ਵੀ ਤਰ੍ਹਾਂ ਦੇ ਜਾਦੂ ਦਾ ਅਸਰ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਜੀਵਨ ਵਿਚ ਰਾਹੂ ਦੇ ਅਸ਼ੁਭ ਪ੍ਰਭਾਵ ਕਾਰਨ ਸਮੱਸਿਆਵਾਂ ਆ ਰਹੀਆਂ ਹਨ ਤਾਂ ਉਹ ਵੀ ਦੂਰ ਹੋ ਜਾਂਦੀਆਂ ਹਨ। ਬਦਕਿਸਮਤੀ ਤੋਂ ਬਚਣ ਲਈ ਬਿੱਲੀ ਨੂੰ ਦੁੱਧ ਪਿਲਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਕੀੜੀਆਂ ਲਿਆਉਂਦੀਆਂ ਹਨ ਚੰਗੀ ਕਿਸਮਤ
ਮਾਨਤਾਵਾਂ ਅਨੁਸਾਰ ਜੇਕਰ ਚਾਵਲਾਂ ਵਿੱਚ ਖੰਡ ਮਿਲਾ ਕੇ ਕਾਲੀਆਂ ਕੀੜੀਆਂ ਨੂੰ ਖੁਆਇਆ ਜਾਵੇ ਤਾਂ ਇਸ ਨਾਲ ਵਿਅਕਤੀ ਦੀ ਚੰਗੀ ਕਿਸਮਤ ਵਿੱਚ ਵਾਧਾ ਹੁੰਦਾ ਹੈ, ਇਸ ਤੋਂ ਇਲਾਵਾ ਪਰਿਵਾਰ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ।
ਇਹ ਵੀ ਪੜ੍ਹੋ : ਜ਼ਿੰਦਗੀ 'ਚ ਚਾਹੁੰਦੇ ਹੋ ਚੰਗੀ ਕਿਸਮਤ ਤਾਂ ਘਰ ਲਿਆਓ ਇਹ 5 ਚੀਜ਼ਾਂ, ਚੁੰਬਕ ਵਾਂਗ ਆਕਰਸ਼ਿਤ ਹੋਵੇਗਾ ਪੈਸਾ
ਪਰਿੰਦਿਆਂ ਨੂੰ ਭੋਜਨ ਦਿਓ
ਚੰਗੇ ਕਰੀਅਰ ਅਤੇ ਸਿਹਤ ਲਈ ਪਰਿੰਦਿਆਂ ਨੂੰ ਖੁਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ, ਇਸ ਨਾਲ ਕੁੰਡਲੀ ਵਿੱਚ ਰਾਹੂ-ਕੇਤੂ ਦੀ ਮਹਾਦਸ਼ਾ ਵਿੱਚ ਵੀ ਸੁਧਾਰ ਹੁੰਦਾ ਹੈ।
ਕੁੱਤੇ ਨੂੰ ਰੋਟੀ ਖੁਆਓ
ਕੁੱਤਾ ਰੱਖਣ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਘਰ 'ਤੇ ਕਦੇ ਵੀ ਬੁਰੀ ਨਜ਼ਰ ਨਹੀਂ ਰਹਿੰਦੀ। ਇਸ ਤੋਂ ਇਲਾਵਾ ਕੁੱਤੇ ਨੂੰ ਰੋਟੀ ਖੁਆਉਣ ਨਾਲ ਸ਼ਨੀ ਦੋਸ਼ਾ, ਸ਼ਨੀ ਦੀ ਸਾੜੇਸਾਤੀ, ਸ਼ਨੀ ਢੈਇਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕੰਮ ਵਿਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਵੀ ਕੁੱਤੇ ਨੂੰ ਰੋਟੀ ਖਾਣ ਨਾਲ ਦੂਰ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ : ਬੱਚਿਆਂ ਦੇ Study Room 'ਚ ਨਾ ਕਰੋ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ , ਨਹੀਂ ਤਾਂ ਰੁਕ ਸਕਦੀ ਹੈ ਤਰੱਕੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਨੂੰਮਾਨ ਜੀ ਦੀ ਪੂਜਾ ਦੌਰਾਨ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਜਾਪ, ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ
NEXT STORY