ਜਲੰਧਰ (ਬਿਊਰੋ) - ਦੀਵਾਲੀ ਦੇ ਤਿਉਹਾਰ ਤੋਂ ਬਾਅਦ ਬਹੁਤ ਸਾਰੀਆਂ ਭੈਣਾਂ ਨੂੰ ਭਾਈ ਦੂਜ ਦੇ ਤਿਉਹਾਰ ਦੀ ਉਡੀਕ ਰਹਿੰਦੀ ਹੈ। ਭਾਈ ਦੂਜ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਟਿੱਕਾ ਲਗਾ ਕੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀਆਂ ਹਨ। ਦੱਸ ਦੇਈਏ ਕਿ ਉੱਝ ਭਾਈ ਦੂਜ ਦਾ ਤਿਉਹਾਰ ਹਰ ਸਾਲ ਕ੍ਰਾਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਦੂਜੀ ਤਰੀਖ਼ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਭੰਬਲਭੂਸਾ ਇਹ ਹੈ ਕਿ ਭਾਈ ਦੂਜ ਦਾ ਤਿਉਹਾਰ 14 ਜਾਂ 15 ਨਵੰਬਰ ਨੂੰ ਕਦੋਂ ਮਨਾਉਣਾ ਸਹੀ ਹੋਵੇਗਾ। ਸ਼ਾਸਤਰਾਂ ਅਨੁਸਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਦੂਸਰੀ ਤਾਰੀਖ਼ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ। ਇਸ ਦਿਨ ਯਮਰਾਜ, ਯਮਦੂਤ ਅਤੇ ਚਿਤਰਗੁਪਤ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨਾਮ 'ਤੇ ਅਰਘਿਆ ਅਤੇ ਦੀਵੇ ਵੀ ਦਾਨ ਕਰਨੇ ਚਾਹੀਦੇ ਹਨ। ਇਸ ਸਾਲ ਇਹ ਤਿਉਹਾਰ ਬਹੁਤ ਸ਼ੁਭ ਸੰਯੋਗ ’ਚ ਮਨਾਇਆ ਜਾਵੇਗਾ, ਇਸ ਦਿਨ ਗੋਵਰਧਨ ਪੂਜਾ ਅਤੇ ਅੰਨਕੂਟ ਵੀ ਹੈ।
ਭਾਈ ਦੂਜ 2023 ਦੇ ਟਿੱਕੇ ਦਾ ਸ਼ੁੱਭ ਮਹੂਰਤ
ਇਸ ਸਾਲ ਭਾਈ ਦੂਜ ਦਾ ਤਿਉਹਾਰ 14 ਅਤੇ 15 ਨਵੰਬਰ, ਯਾਨੀ 2 ਦਿਨ ਮਨਾਇਆ ਜਾਵੇਗਾ। 14 ਨਵੰਬਰ ਨੂੰ ਭਾਈ ਦੂਜ ਦੀ ਪੂਜਾ ਦਾ ਸ਼ੁੱਭ ਮਹੂਰਤ ਬਣ ਰਿਹਾ ਹੈ, ਜੋ ਦੁਪਹਿਰ 1.10 ਵਜੇ ਤੋਂ ਲੈ ਕੇ 3.19 ਵਜੇ ਤੱਕ ਰਹੇਗਾ। 15 ਨਵੰਬਰ 2023 ਨੂੰ ਭਾਈ ਦੂਜ ਮਨਾਉਣ ਦਾ ਸ਼ੁਭ ਸਮਾਂ ਸਵੇਰੇ 10.45 ਵਜੇ ਤੋਂ ਦੁਪਹਿਰ 12.05 ਵਜੇ ਤੱਕ ਹੈ।
ਦੁਪਹਿਰ 2.36 ਵਜੇ (14 ਨਵੰਬਰ, 2023)
ਦੁਪਹਿਰ 1.47 ਵਜੇ (15 ਨਵੰਬਰ, 2023)
ਪੂਜਾ ਵਾਲੀ ਥਾਲੀ ’ਚ ਰੱਖੋ ਇਹ ਚੀਜ਼ਾਂ
ਭਾਈ ਦੂਜ ਦੀ ਥਾਲੀ ਵਿਚ 5 ਪਾਨ ਦੇ ਪੱਤੇ, ਸੁਪਾਰੀ ਅਤੇ ਚਾਂਦੀ ਦਾ ਸਿੱਕਾ ਜ਼ਰੂਰ ਰੱਖੋ। ਤਿਲਕ ਭੇਟ ਕਰਨ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੂੰ ਹਰ ਚੀਜ਼ ਪਾਣੀ ਛਿੜਕ ਕੇ ਅਰਪਣ ਕਰੋ ਅਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰੋ। ਇਸ ਤੋਂ ਇਲਾਵਾ ਥਾਲੀ ’ਚ ਸਿੰਦੂਰ, ਫੁੱਲ, ਚਾਵਲ ਦੇ ਦਾਣੇ, ਨਾਰਿਅਲ ਅਤੇ ਮਠਿਆਈ ਵੀ ਰੱਖੋ।
ਭਾਈ ਦੂਜ ਦੀ ਕਥਾ
ਕਥਾ ਅਨੁਸਾਰ, ਧਰਮਰਾਜ ਯਮ ਤੇ ਯਮੁਨਾ ਭਗਵਾਨ ਸੂਰਜ ਤੇ ਉਨ੍ਹਾਂ ਦੀ ਪਤਨੀ ਸੰਧਿਆ ਦੇ ਬੱਚੇ ਸਨ ਪਰ ਸੰਧਿਆ ਦੇਵੀ, ਭਗਵਾਨ ਸੂਰਜ ਦਾ ਤੇਜ ਬਰਦਾਸ਼ਤ ਨਾ ਕਰ ਸਕੀ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਨਾਨਕੇ ਘਰ ਚਲੀ ਗਈ। ਇਸਦੀ ਥਾਂ ਉਸ ਦੀ ਪ੍ਰਤੀਕ੍ਰਿਤੀ ਛਾਇਆ ਨੂੰ ਭਗਵਾਨ ਸੂਰਜ ਨਾਲ ਛੱਡ ਗਈ ਸੀ। ਛਾਇਆ ਦੇ ਬੱਚਾ ਨਾ ਹੋਣ ਕਾਰਨ ਯਮਰਾਜ ਅਤੇ ਯਮੁਨਾ ਆਪਣੀ ਮਾਂ ਦੇ ਪਿਆਰ ਤੋਂ ਵਾਂਝੇ ਰਹਿ ਗਏ ਪਰ ਦੋਵੇਂ ਭੈਣ-ਭਰਾ ਆਪਸ 'ਚ ਬਹੁਤ ਪਿਆਰ ਕਰਦੇ ਸਨ। ਵਿਆਹ ਤੋਂ ਬਾਅਦ ਧਰਮਰਾਜ ਯਮ ਆਪਣੀ ਭੈਣ ਦੇ ਕਹਿਣ 'ਤੇ ਯਮ ਦ੍ਵਿਤੀਏ ਵਾਲੇ ਦਿਨ ਉਨ੍ਹਾਂ ਦੇ ਘਰ ਪਹੁੰਚਿਆ। ਜਿੱਥੇ ਯਮੁਨਾ ਜੀ ਨੇ ਆਪਣੇ ਭਰਾ ਦਾ ਸਨਮਾਨ ਕੀਤਾ ਤੇ ਤਿਲਕ ਲਗਾ ਕੇ ਪੂਜਾ ਕੀਤੀ। ਉਦੋਂ ਤੋਂ ਇਸ ਦਿਨ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ।
Vastu Tips : ਧਨ ਲਾਭ ਲਈ ਘਰ ਦੀਆਂ ਕੰਧਾਂ 'ਤੇ ਜ਼ਰੂਰ ਲਗਾਓ ਇਹ ਤਸਵੀਰਾਂ
NEXT STORY