ਵੈੱਬ ਡੈਸਕ- (Dhanteras) : ਦੇਸ਼ ਭਰ 'ਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਦੀਵਾਲੀ ਅਤੇ ਧਨਤੇਰਸ ‘ਤੇ ਮਾਂ ਲਕਸ਼ਮੀ ਜੀ ਪੂਜਾ ਕੀਤੀ ਜਾਂਦੀ। ਪੂਜਾ ਦੌਰਾਨ ਕੌਡੀਆਂ ਰੱਖੀਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਤਾ ਲਕਸ਼ਮੀ ਅਤੇ ਕੌਡੀ ਦੋਵੇਂ ਹੀ ਸਮੁੰਦਰ ਨਾਲ ਸਬੰਧਤ ਹਨ। ਧਨ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਸ਼ਰਧਾਲੂ ਲਕਸ਼ਮੀ ਪੂਜਾ ਵਿੱਚ ਕੌਡੀਆਂ ਦੀ ਵਰਤੋਂ ਕਰਦੇ ਹਨ। ਮਾਂ ਲਕਸ਼ਮੀ ਦੀ ਪੂਜਾ ਮੱਸਿਆ ਦੀ ਰਾਤ ਨੂੰ ਕੀਤੀ ਜਾਂਦੀ ਹੈ ਅਤੇ ਇਸ ਨੂੰ ਮਹਾਨਿਸ਼ਾ ਦੀ ਰਾਤ ਵੀ ਕਿਹਾ ਜਾਂਦਾ ਹੈ। ਤੰਤਰ ਤਰੀਕਿਆਂ ਅਨੁਸਾਰ ਦੀਵਾਲੀ ਦੀ ਪੂਜਾ ‘ਚ ਕੌਡੀਆਂ ਦੀ ਪੂਜਾ ਦੇ ਨਾਲ-ਨਾਲ ਕੁਝ ਖਾਸ ਉਪਾਅ ਕਰਨ ਨਾਲ ਧਨਰਾਸ਼ੀ ‘ਚ ਵਾਧਾ ਹੁੰਦਾ ਹੈ ਅਤੇ ਜੀਵਨ ‘ਚ ਤਰੱਕੀ ਦਾ ਰਾਹ ਪੱਧਰਾ ਹੁੰਦਾ ਹੈ। ਇਹ ਉਪਾਅ ਕਰਨ ਨਾਲ ਮਾਂ ਲਕਸ਼ਮੀ ਦਾ ਆਸ਼ੀਰਵਾਦ ਵੀ ਬਣਿਆ ਰਹਿੰਦਾ ਹੈ। ਆਓ ਜਾਣਦੇ ਹਾਂ ਦੀਵਾਲੀ ਤੇ ਧਨਤੇਰਸ ‘ਤੇ ਕੀਤੇ ਜਾਣ ਵਾਲੇ ਇਨ੍ਹਾਂ ਉਪਾਵਾਂ ਬਾਰੇ।
Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਕਰੋ ਕੌਡੀਆਂ ਦਾ ਇਹ ਖ਼ਾਸ ਉਪਾਅ
ਧਨਤੇਰਸ (Dhanteras) ਦੇ ਦਿਨ ਪੀਲੇ ਰੰਗ ਦੀਆਂ ਕੌਡੀਆਂ ਲਿਆਓ ਅਤੇ ਉਨ੍ਹਾਂ ਨੂੰ ਪੂਜਾ ਸਥਾਨ ‘ਤੇ ਰੱਖੋ। ਤੁਸੀਂ ਪੀਲੇ ਰੰਗ ਦੀ ਬਜਾਏ ਚਿੱਟੇ ਰੰਗ ਦੀਆਂ ਕੌਡੀਆਂ ਵੀ ਲਿਆ ਸਕਦੇ ਹੋ। ਇਸ ਕਾਰਨ ਘਰ ‘ਤੇ ਮਾਂ ਲਕਸ਼ਮੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਜੋਤਿਸ਼ ਸ਼ਾਸਤਰ ਅਨੁਸਾਰ ਧਨਤੇਰਸ ‘ਤੇ ਸੋਨੇ-ਚਾਂਦੀ ਦੀਆਂ ਵਸਤੂਆਂ ਅਤੇ ਭਾਂਡੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਧਨਤੇਰਸ ‘ਤੇ ਧਨੀਆ ਖਰੀਦ ਕੇ ਦੇਵੀ ਲਕਸ਼ਮੀ ਜੀ ਨੂੰ ਚੜ੍ਹਾਓ। ਇਸ ਨਾਲ ਮਾਂ ਲਕਸ਼ਮੀ ਖੁਸ਼ ਰਹਿੰਦੀ ਹੈ ਅਤੇ ਆਰਥਿਕ ਲਾਭ ਹੁੰਦਾ ਹੈ।
ਇਹ ਵੀ ਪੜ੍ਹੋ-ਜਾਣ ਲਓ ਘਰ ਦੇ 'Main Gate' ਨਾਲ ਜੁੜੇ ਵਾਸਤੂ ਨਿਯਮ
ਦਾਨ ਪੁੰਨ ਕਰਨਾ ਹੈ ਜ਼ਰੂਰੀ
ਧਨਤੇਰਸ ‘ਤੇ ਦਾਨ ਦਾ ਵੀ ਬਹੁਤ ਮਹੱਤਵ ਹੈ। ਇਸ ਲਈ ਇਸ ਦਿਨ ਤੁਸੀਂ ਲੋੜਵੰਦਾਂ ਨੂੰ ਦਵਾਈਆਂ ਦਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਮੰਦਰ ‘ਚ ਗਰੀਬਾਂ ਨੂੰ ਦਾਨ ਦਿੱਤਾ ਜਾ ਸਕਦਾ ਹੈ। ਧਨਤੇਰਸ ‘ਤੇ ਦੀਵੇ ਦਾਨ ਕਰਨ ਦਾ ਵੀ ਮਹੱਤਵ ਹੈ। ਧਨਤੇਰਸ ‘ਤੇ ਸ਼ਾਮ ਨੂੰ ਪੂਜਾ ਕਰਨ ਤੋਂ ਬਾਅਦ 13 ਦੀਵੇ ਜਗਾਓ। ਯਮ ਦੇ ਨਾਮ ਦਾ ਦੱਖਣ ਵਿੱਚ ਪਹਿਲਾ ਦੀਵਾ ਰੱਖੋ। ਪੂਜਾ ਸਥਾਨ ‘ਤੇ ਦੇਵੀ ਲਕਸ਼ਮੀ ਦੇ ਸਾਹਮਣੇ ਦੂਜਾ ਦੀਵਾ ਰੱਖੋ। ਇਸ ਤੋਂ ਇਲਾਵਾ ਘਰ ਦੇ ਮੁੱਖ ਦੁਆਰ ‘ਤੇ ਦੋ ਦੀਵੇ ਅਤੇ ਤੁਲਸੀ ਦੇ ਪੌਦੇ ਦੇ ਕੋਲ ਇਕ ਦੀਵਾ ਰੱਖੋ। ਬਾਕੀ ਸਾਰੇ ਦੀਵੇ ਘਰ ਦੇ ਕੋਨਿਆਂ ਵਿੱਚ ਰੱਖੋ। ਰਾਤ ਨੂੰ ਸਾਰੇ ਦੀਵਿਆਂ ਦੇ ਕੋਲ ਇੱਕ ਪੀਲੀ ਕੌਡੀ ਰੱਖੋ। ਇਸ ਉਪਾਅ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਨਾਲ ਧਨ-ਦੌਲਤ ਵਿੱਚ ਅਥਾਹ ਵਾਧਾ ਹੋਵੇਗਾ।
Diwali 2024 :Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Diwali : ਤਿਜੌਰੀ 'ਤੇ ਹੋਵੇਗਾ ਇਹ ਰੰਗ ਤਾਂ ਭਰੇ ਰਹਿਣਗੇ ਨੋਟ, Vastu ਦੇ ਕੁਝ ਖ਼ਾਸ ਉਪਾਅ
NEXT STORY