ਜਲੰਧਰ(ਬਿਊਰੋ)— ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਦੀ ਹਰ ਰੋਜ਼ ਪੂਜਾ ਕਰਨ ਦਾ ਰਿਵਾਜ਼ ਹੈ। ਧਰਮ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਇਸ ਨਾਲ ਭਗਵਾਨ ਵਿਸ਼ਣੂ ਅਤੇ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਤੁਲਸੀ ਨੂੰ ਦਵਾਈਆਂ ਦੇ ਰੂਪ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਕਈ ਗੁਣ ਹਨ। ਇਸਦੇ ਨਾਲ ਹੀ ਤੁਲਸੀ ਨਾਲ ਜੁੜੇ ਕੁਝ ਅਜਿਹੇ ਉਪਾਅ ਹਨ, ਜਿਸ ਨਾਲ ਤੁਹਾਨੂੰ ਚੰਗੀ ਕਿਸਮਤ ਦੀ ਪ੍ਰਾਪਤੀ ਅਤੇ ਸਾਰੀਆਂ ਮੁਸ਼ਕਲਾਂ ਤੋਂ ਮੁਕਤੀ ਮਿਲ ਸਕਦੀ ਹੈ।
1. ਕੰਮ 'ਚ ਸਫਲਤਾ ਲਈ— ਤੁਲਸੀ ਦੀ ਜੜ੍ਹ ਨੂੰ ਇਕ ਦਿਨ ਪਹਿਲਾਂ ਸੱਦਾ ਦੇ ਕੇ ਆਓ। ਅਗਲੇ ਦਿਨ ਇਸ ਨੂੰ ਨਮਸਕਾਰ ਕਰਕੇ ਆਪਣੇ ਘਰ ਲੈ ਕੇ ਆਓ। ਘਰ ਪੁੱਜ ਕੇ ਉਸ ਨੂੰ ਗੰਗਾਜਲ ਨਾਲ ਧੋਵੋਂ ਅਤੇ ਪੂਜਾ ਕਰੋ। ਇਸ ਤੋਂ ਬਾਅਦ ਸੱਜੀ ਬਾਂਹ 'ਤੇ ਪੀਲੇ ਕੱਪੜੇ 'ਚ ਲਪੇਟ ਕੇ ਬੰਨ ਲਓ। ਪੂਜਾ ਸਮੇਂ ਤੁਲਸੀ ਦਾ ਜਾਪ ਕਰੋ। ਇਸ ਨਾਲ ਕੰਮ 'ਚ ਸਫਲਤਾ ਮਿਲੇਗੀ ਅਤੇ ਆਰਥਿਕ ਸਮੱਸਿਆ ਦੂਰ ਹੋਵੇਗੀ।
2. ਧਨ ਪ੍ਰਾਪਤੀ ਲਈ— ਜੇਕਰ ਤੁਸੀਂ ਆਰਥਿਕ ਰੂਪ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਘਰ ਦੇ ਮੁੱਖ ਦੁਆਰ ਦੇ ਦੋਵਾਂ ਪਾਸੇ ਤੁਲਸੀ ਦੇ ਪੌਦੇ ਗਮਲੇ 'ਚ ਲਗਾ ਕੇ ਰੱਖੋ। ਰੋਜ਼ ਤੁਲਸੀ ਦੀ ਪੂਜਾ ਕਰੋ। ਇਸ ਨਾਲ ਘਰ 'ਚ ਨਕਾਰਾਤਮਕਤ ਊਰਜਾ ਨਹੀਂ ਆਵੇਗੀ ਅਤੇ ਚੰਗੀ ਊਰਜਾ ਪੈਦਾ ਹੋਵੇਗੀ। ਇਸ ਦੇ ਨਾਲ ਹੀ ਵੀਰਵਾਰ ਨੂੰ ਤੁਲਸੀ ਨੂੰ ਦੁੱਧ ਚੜ੍ਹਾਓ ਅਤੇ ਸ਼ਾਮ ਨੂੰ ਤੇਲ ਦਾ ਦੀਵਾ ਜਗਾਓ। ਇਸ ਨਾਲ ਪੈਸਿਆਂ ਦੀ ਪ੍ਰੇਸ਼ਾਨੀ ਤੋਂ ਮੁਕਤੀ ਮਿਲੇਗੀ।
3. ਬੁਰੇ ਸੁੱਪਨਿਆਂ ਤੋਂ ਮੁਕਤੀ— ਸਵੇਰੇ ਤੁਲਸੀ ਦੇ ਸਾਹਮਣੇ ਬੁਰਾ ਸੁਪਨਾ ਸੁਣਾਉਣ ਨਾਲ ਉਸ ਦਾ ਗੰਦਾ ਪ੍ਰਭਾਵ ਖਤਮ ਹੋ ਜਾਂਦਾ ਹੈ।
4. ਬੱਚੇ ਜਿੱਦੀ ਹੋਣ ਤਾਂ— ਜੇਕਰ ਬੱਚੇ ਗੱਲ ਨਹੀਂ ਮੰਨਦੇ ਤਾਂ ਘਰ ਦੀ ਪੂਰਵ ਦਿਸ਼ਾ 'ਚ ਰੱਖੇ ਤੁਲਸੀ ਦੇ ਪੌਦੇ ਦੇ ਤਿੰਨ ਪੱਤੇ ਵੀਰਵਾਰ ਛੱਡ ਕੇ ਰੋਜ਼ ਖਿਲਾਓ।
5. ਲੜਕੀ ਦੇ ਵਿਆਹ ਲਈ— ਜੇਕਰ ਲੜਕੀ ਦਾ ਵਿਆਹ ਨਹੀਂ ਹੋ ਰਿਹਾ ਤਾਂ ਤੁਲਸੀ ਨੂੰ ਦੱਖਣੀ-ਪੂਰਬ ਦਿਸ਼ਾ 'ਚ ਰੱਖ ਕੇ ਰੋਜ਼ ਲੜਕੀ ਜਲ ਚੜ੍ਹਾਏ ਅਤੇ ਸ਼ਾਮ ਨੂੰ ਦੀਵਾ ਦਾਨ ਕਰੇ ਤਾਂ ਜਲਦ ਹੀ ਇਹ ਪ੍ਰੇਸ਼ਾਨੀ ਖਤਮ ਹੋਵੇਗੀ।
6. ਸੁਖ ਦੀ ਪ੍ਰਾਪਤੀ— ਹਿੰਦੂ ਧਰਮ 'ਚ ਤੁਲਸੀ ਦੀ ਮਾਤਾ ਦੇ ਰੂਪ 'ਚ ਪੂਜਾ ਕੀਤੀ ਜਾਂਦੀ ਹੈ। ਤੁਲਸੀ ਜੀ ਦੇ ਅੱਠ ਨਾਮ— ਵ੍ਰਿੰਦਾ, ਵਰਿੰਦਾਵਨਿ, ਵਿਸ਼ਵ ਪੂਜੀਤਾ, ਵਿਸ਼ਵ ਪਾਵਨੀ, ਪੁਸ਼ਪ ਧਾਰਾ, ਨੰਦਿਨੀ, ਤੁਲਸੀ, ਕ੍ਰਿਸ਼ਣ ਜੀਵਨੀ। ਇਹ ਨਾਮ ਲੈਣ ਨਾਲ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ
NEXT STORY