ਜਲੰਧਰ(ਬਿਊਰੋ)— ਵੀਰਵਾਰ ਦਾ ਦਿਨ ਭਗਵਾਨ ਸ਼੍ਰੀ ਹਰਿ ਵਿਸ਼ਣੂ ਅਤੇ ਦੇਵ ਗੁਰੂ ਬ੍ਰਹਸਪਤੀ ਨੂੰ ਬਹੁਤ ਪਿਆਰਾ ਹੈ। ਜੋਤਿਸ਼ ਵਿਦਵਾਨ ਕਹਿੰਦੇ ਹਨ ਸਾਰੇ ਗ੍ਰਹਿਆਂ ਵਿਚ ਬ੍ਰਹਸਪਤੀ ਸਭ ਤੋਂ ਸ਼ੁੱਭ ਗ੍ਰਹਿ ਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਦੇਵ ਗੁਰੂ ਦਾ ਅਹੁਦਾ ਪ੍ਰਾਪਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਪੀਲਾ ਰੰਗ ਬਹੁਤ ਪਿਆਰਾ ਹੈ। ਵੀਰਵਾਰ ਦੇ ਦਿਨ ਪੂਜਾ ਵਿਚ ਪੀਲੀਆਂ ਚੀਜ਼ਾਂ ਦਾ ਬਹੁਤ ਮਹੱਤਵ ਹੈ। ਇਸ ਨਾਲ ਸ਼੍ਰੀ ਹਰਿ ਅਤੇ ਬ੍ਰਹਿਸਪਤੀ ਦੋਵੇਂ ਖੁਸ਼ ਹੋ ਕੇ ਆਪਣੀ ਕ੍ਰਿਪਾ ਪ੍ਰਦਾਨ ਕਰਦੇ ਹਨ। ਜ਼ਿੰਦਗੀ 'ਚ ਕਦੇ ਵੀ ਸਿਹਤ, ਪੈਸਾ, ਸਫਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਵੀ ਸਮੱਸਿਆ ਨਹੀਂ ਹੋਣ ਦਿੰਦੇ।
— ਇਸ ਦਿਨ ਪੀਲੇ ਫਲ-ਫੁੱਲ, ਛੌਲਿਆਂ ਦੀ ਦਾਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਪੀਲੀ ਮਠਿਆਈ, ਪਿੱਲੇ, ਮੱਕੀ ਦਾ ਆਟਾ, ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।
— ਇਸ ਦਿਨ ਪੀਲੇ ਰੰਗ ਦੀ ਚੀਜ਼ਾਂ ਖਾਣ ਨਾਲ ਵੀ ਬਹੁਤ ਲਾਭ ਹੁੰਦਾ ਹੈ। ਪੈਸੇ ਦੀ ਕਮੀ ਨਹੀਂ ਰਹਿੰਦੀ ਅਤੇ ਅਸਫਲਤਾ ਵੀ ਸਫਲਤਾ 'ਚ ਬਦਲ ਜਾਂਦੀ ਹੈ। ਬੁੱਧੀ ਤੇਜ਼ ਹੁੰਦੀ ਹੈ। ਸਮਾਜ ਵਿਚ ਮਾਨ-ਸਨਮਾਨ ਵਧਦਾ ਹੈ। ਕਈ ਲੋਕ ਇਸ ਦਿਨ ਪੀਲੇ ਕੱਪੜੇ ਵੀ ਪਾਉਂਦੇ ਹਨ।
— ਛੌਲਿਆਂ ਦੀ ਦਾਲ ਅਤੇ ਚੌਲਾਂ ਨੂੰ ਮਿਲਾ ਕੇ ਸ਼੍ਰੀ ਹਰਿ ਵਿਸ਼ਣੂ ਨੂੰ ਖਿਚੜੀ ਦਾ ਭੋਗ ਲਗਾ ਕੇ ਵੰਡਣ ਅਤੇ ਖਾਣ ਨਾਲ ਸ਼ੁੱਭ ਫਲ ਪ੍ਰਾਪਤ ਹੁੰਦਾ ਹੈ।
— ਪੁਖਰਾਜ ਪਹਿਨਣ ਨਾਲ ਬ੍ਰਹਸਪਤੀ ਦੇਵ ਦਾ ਪਿਆਰਾ ਬਣਿਆ ਜਾ ਸਕਦਾ ਹੈ। ਕਿਸੇ ਕਾਰਨ ਪੁਖਰਾਜ ਨਾ ਪਾ ਸਕੋ ਤਾਂ ਕੇਲੇ ਦੀ ਜੜ੍ਹ ਵੀ ਪਹਿਨੀ ਜਾ ਸਕਦੀ ਹੈ।
— ਵੀਰਵਾਰ ਨੂੰ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਕਰੋ ਜਾਂ ਖਰੀਦ ਵੀ ਸਕਦੇ ਹੋ। ਇਸ ਨਾਲ ਵੀ ਕਾਫੀ ਲਾਭ ਪ੍ਰਾਪਤ ਹੁੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੁਲਤਾਨ ਹਮੀਦ
NEXT STORY