ਜਲੰਧਰ (ਬਿਊਰੋ) - ਧਾਰਮਿਕ ਸ਼ਾਸਤਰਾਂ 'ਚ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਨੂੰ ਹਨੂੰਮਾਨ ਜੀ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਕੁਝ ਵਿਸ਼ੇਸ਼ ਉਪਾਅ ਕਰਨ ਨਾਲ ਹਨੂੰਮਾਨ ਜੀ ਖੁਸ਼ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਪਵਨ ਪੁੱਤਰ ਹਨੂੰਮਾਨ ਦੀ ਕ੍ਰਿਪਾ ਦੇ ਪਾਤਰ ਬਨਣਾ ਚਾਹੁੰਦੇ ਹੋ ਤਾਂ ਮੰਗਲਵਾਰ ਦੇ ਦਿਨ ਕੁਝ ਖ਼ਾਸ ਉਪਾਅ ਕਰੋ, ਜਿਨ੍ਹਾਂ ਨਾਲ ਵਿਅਕਤੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਮੰਗਲਵਾਰ ਵਾਲੇ ਦਿਨ ਕਰੋ ਇਹ ਖ਼ਾਸ ਉਪਾਅ :-
1. ਹਨੂੰਮਾਨ ਚਾਲੀਸਾ ਦੇ ਪਾਠ ਦੀ ਸ਼ੁਰੂਆਤ ਮੰਗਲਵਾਰ ਜਾਂ ਸ਼ਨੀਵਾਰ ਤੋਂ ਕਰਕੇ 40 ਦਿਨਾਂ ਦਾ ਅਨੁਸਰਣ ਕਰੋ। ਉਸ ਤੋਂ ਬਾਅਦ ਅਗਲੇ 11 ਸ਼ਨੀਵਾਰ ਅਤੇ ਅਗਲੇ 11 ਮੰਗਲਵਾਰ ਤਕ ਇਕ ਦਿਨ ਦੇ ਅੰਦਰ 21 ਪਾਠ ਕਰੋ। ਧਿਆਨ ਰੱਖੋ ਕਿ ਪਾਠ ਸਿਰਫ਼ ਸਵੇਰੇ-ਸਵੇਰੇ 4 ਵਜੇ ਸ਼ੁਰੂ ਕਰਨਾ ਹੋਵੇਗਾ ਤਾਂ ਹੀ ਲਾਭ ਪ੍ਰਾਪਤ ਹੋਵੇਗਾ।
2. ਮੰਗਲਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਬੜ (ਪਿੱਪਲ) ਦੇ ਦਰੱਖ਼ਤ ਦਾ ਇੱਕ ਪੱਤਾ ਤੋੜੋ ਅਤੇ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਫਿਰ ਇਸ ਪੱਤੇ ਨੂੰ ਕੁਝ ਦੇਰ ਹਨੂੰਮਾਨ ਜੀ ਦੀ ਪ੍ਰਤਿਮਾ ਸਾਹਮਣੇ ਰੱਖੋ ਅਤੇ ਇਸ ਤੋਂ ਬਾਅਦ ਇਸ 'ਤੇ ਕੇਸਰ ਨਾਲ ਸ਼੍ਰੀ ਰਾਮ ਲਿਖੋ। ਇਸ ਤੋਂ ਬਾਅਦ ਇਸ ਪੱਤੇ ਨੂੰ ਆਪਣੇ ਪਰਸ 'ਚ ਰੱਖ ਲਓ। ਇਸ ਨਾਲ ਪੈਸਿਆਂ ਦੀ ਘਾਟ ਦੂਰ ਹੋ ਜਾਵੇਗੀ ਅਤੇ ਘਰ 'ਚ ਹਮੇਸ਼ਾ ਬਰਕਤ ਬਣੀ ਰਹੇਗੀ। ਜਦੋਂ ਇਹ ਪੱਤਾ ਸੁੱਕ ਜਾਵੇ ਤਾਂ ਇਸ ਨੂੰ ਨਦੀ 'ਚ ਵਹਾਅ ਦਿਓ।
3. ਮੰਗਲਵਾਰ ਨੂੰ ਹਨੂੰਮਾਨ ਜੀ ਨੂੰ ਚੋਲਾ (ਕੱਪੜੇ) ਚੜ੍ਹਾਓ। ਚੋਲਾ ਚੜ੍ਹਾਉਣ ਤੋਂ ਪਹਿਲਾਂ ਤੁਸੀ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਓ। ਚੋਲਾ ਚੜ੍ਹਾਉਣ ਲਈ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ ਅਤੇ ਨਾਲ ਹੀ ਇੱਕ ਦੀਵਾ ਹਨੂੰਮਾਨ ਜੀ ਦੇ ਸਾਹਮਣੇ ਜਗ੍ਹਾ ਕੇ ਰੱਖ ਦਿਓ। ਦੀਵੇ 'ਚ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ। ਚੋਲਾ ਚੜ੍ਹਾਉਣ ਤੋਂ ਬਾਅਦ ਹਨੂੰਮਾਨ ਜੀ ਨੂੰ ਗੁਲਾਬ ਦੇ ਫੁੱਲਾਂ ਦੀ ਮਾਲਾ ਪਾ ਦਿਓ ਅਤੇ ਕੇਵੜਾ ਦਾ ਇਤਰ ਹਨੂੰਮਾਨ ਜੀ ਦੀ ਮੂਰਤੀ ਦੇ ਦੋਵਾਂ ਮੋਢਿਆਂ 'ਤੇ ਥੋੜ੍ਹਾ-ਥੋੜ੍ਹਾ ਛਿੜਕ ਦਿਓ। ਹੁਣ ਇੱਕ ਸਾਬੂਤ ਪਾਨ ਦਾ ਪੱਤਾ ਲਓ ਅਤੇ ਇਸ ਦੇ 'ਤੇ ਥੋੜ੍ਹਾ ਗੁੜ ਅਤੇ ਥੋੜ੍ਹੇ ਛੋਲੇ ਰੱਖ ਕੇ ਹਨੂੰਮਾਨ ਜੀ ਨੂੰ ਇਸ ਦਾ ਭੋਗ ਲਵਾਓ। ਭੋਗ ਲਾਉਣ ਤੋਂ ਬਾਅਦ ਉਸੇ ਸਥਾਨ 'ਤੇ ਥੋੜ੍ਹੀ ਦੇਰ ਬੈਠ ਕੇ ਤੁਲਸੀ ਦੀ ਮਾਲਾ ਨਾਲ ਹੇਠਾਂ ਲਿਖੇ ਮੰਤਰ ਦਾ ਜਾਪ ਕਰੋ। ਘੱਟ ਤੋਂ ਘੱਟ 5 ਮਾਲਾ ਜਾਪ ਜ਼ਰੂਰ ਕਰੋ।
ਸੋਮਵਾਰ ਦੇ ਦਿਨ ਭਗਵਾਨ ਭੋਲੇਨਾਥ ਜੀ ਦੀ ਪੂਜਾ ਦੌਰਾਨ ਭੁੱਲ ਕੇ ਵੀ ਨਾ ਚੜ੍ਹਾਓ ਇਹ ਚੀਜ਼ਾਂ
NEXT STORY