ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਘਰ 'ਚ ਰੱਖੀ ਹਰ ਚੀਜ਼ ਦੀ ਊਰਜਾ ਬਾਰੇ ਦੱਸਿਆ ਗਿਆ ਹੈ। ਇਸ ਊਰਜਾ ਦਾ ਘਰ 'ਚ ਰਹਿਣ ਵਾਲੇ ਮੈਂਬਰਾਂ 'ਤੇ ਵੀ ਡੂੰਘਾ ਅਸਰ ਪੈਂਦਾ ਹੈ। ਘਰ ਦੇ ਮੈਂਬਰਾਂ ਦੀ ਸਿਹਤ, ਤਰੱਕੀ, ਰਿਸ਼ਤਿਆਂ ਤੋਂ ਲੈ ਕੇ ਹਰ ਚੀਜ਼ 'ਤੇ ਇਸ ਦਾ ਡੂੰਘਾ ਅਸਰ ਪੈਂਦਾ ਹੈ। ਕਈ ਵਾਰ ਵਿਅਕਤੀ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਪਰ ਵਾਸਤੂ ਅਨੁਸਾਰ ਘਰ 'ਚ ਪਈ ਹਰ ਚੀਜ਼ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਘਰ 'ਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ...
ਕੰਡੇਦਾਰ ਪੌਦੇ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਕੰਡੇਦਾਰ ਪੌਦੇ ਨਹੀਂ ਲਗਾਉਣੇ ਚਾਹੀਦੇ। ਇਹ ਪੌਦੇ ਘਰ 'ਚ ਨਕਾਰਾਤਮਕਤਾ ਵਧਾਉਂਦੇ ਹਨ। ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਮੈਂਬਰਾਂ 'ਚ ਤਣਾਅ ਪੈਦਾ ਹੁੰਦਾ ਹੈ। ਇਨ੍ਹਾਂ ਪੌਦਿਆਂ ਦੀ ਬਜਾਏ ਤੁਸੀਂ ਘਰ 'ਚ ਮਨੀ ਪਲਾਂਟ, ਬਾਂਸ ਪਲਾਂਟ, ਸਨੇਕ ਦੇ ਬੂਟੇ, ਰਬੜ ਪਲਾਂਟ ਲਗਾ ਸਕਦੇ ਹੋ।
ਇਲੈਕਟ੍ਰਾਨਿਕ ਉਪਕਰਣ
ਬੈੱਡ ਦੇ ਕੋਲ ਕਦੇ ਵੀ ਟੀਵੀ, ਲੈਪਟਾਪ, ਸਮਾਰਟਫੋਨ ਜਾਂ ਕੋਈ ਵੀ ਇਲੈਕਟ੍ਰਾਨਿਕ ਚੀਜ਼ ਨਹੀਂ ਰੱਖਣੀ ਚਾਹੀਦੀ। ਇਨ੍ਹਾਂ ਦਾ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਨ੍ਹਾਂ ਨੂੰ ਘਰ 'ਚ ਰੱਖਣ ਨਾਲ ਨਕਾਰਾਤਮਕਤਾ ਵੀ ਵਧਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਬੈੱਡ ਤੋਂ ਦੂਰ ਰੱਖੋ।
ਟੁੱਟੀਆਂ ਬੇਕਾਰ ਚੀਜ਼ਾਂ
ਘਰ 'ਚ ਟੁੱਟੀਆਂ ਜਾਂ ਬੇਕਾਰ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਚੀਜ਼ਾਂ ਘਰ 'ਚ ਸਕਾਰਾਤਮਕ ਊਰਜਾ ਦੇ ਪ੍ਰਵਾਹ 'ਚ ਵੀ ਰੁਕਾਵਟ ਪਾਉਂਦੀਆਂ ਹਨ, ਜਿਸ ਕਾਰਨ ਘਰ 'ਚ ਰਹਿਣ ਵਾਲੇ ਲੋਕਾਂ ਨੂੰ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ੀਸ਼ਾ
ਬੈੱਡ ਦੇ ਸਾਹਮਣੇ ਵੀ ਸ਼ੀਸ਼ਾ ਲਗਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਮੁਤਾਬਕ ਬੈੱਡਰੂਮ 'ਚ ਅਜਿਹਾ ਸ਼ੀਸ਼ਾ ਲਗਾਉਣ ਨਾਲ ਨੀਂਦ ਦੌਰਾਨ ਨਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਬੈੱਡਰੂਮ ਦੇ ਸਾਹਮਣੇ ਸ਼ੀਸ਼ਾ ਲੱਗਾ ਹੈ ਤਾਂ ਉਸ ਨੂੰ ਹੁਣੇ ਹਟਾ ਦਿਓ। ਜੇਕਰ ਤੁਸੀਂ ਇਸਨੂੰ ਹਟਾ ਨਹੀਂ ਸਕਦੇ ਹੋ ਤਾਂ ਇਸ ਨੂੰ ਕਿਸੇ ਕੱਪੜੇ ਨਾਲ ਢੱਕ ਕੇ ਹੀ ਸੌਂਵੋ।
ਜੁੱਤੀਆਂ
ਕਈ ਲੋਕ ਆਪਣੇ ਬੈੱਡ ਦੇ ਹੇਠਾਂ ਜੁੱਤੀਆਂ ਰੱਖਦੇ ਹਨ ਪਰ ਮਾਨਤਾਵਾਂ ਦੇ ਅਨੁਸਾਰ ਅਜਿਹਾ ਕਰਨ ਨਾਲ ਘਰ ਦੀ ਸਕਾਰਾਤਮਕ ਊਰਜਾ ਪ੍ਰਭਾਵਿਤ ਹੁੰਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁੱਕਰਵਾਰ ਨੂੰ ਪੂਜਾ ਤੋਂ ਬਾਅਦ ਜ਼ਰੂਰ ਦਾਨ ਕਰੋ ਇਹ ਚੀਜ਼ਾਂ, ਪੂਰੀ ਹੋਵੇਗੀ ਹਰ ਮਨੋਕਾਮਨਾ
NEXT STORY