ਜਲੰਧਰ (ਬਿਊਰੋ) : ਧਾਰਮਿਕ ਮਾਨਤਾਵਾਂ ਅਨੁਸਾਰ, ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਨੂੰ ਚੰਦਰਮਾ ਦਾ ਦਰਸ਼ਨ ਕਰਨਾ ਅਸ਼ੁੱਭ (ਵਰਜਿਦ) ਮੰਨਿਆ ਗਿਆ ਹੈ। ਜੇਕਰ ਗਣੇਸ਼ ਚਤੁਰਥੀ ਵਾਲੇ ਦਿਨ ਤੁਸੀਂ ਚੰਦਰਮਾ ਦਾ ਦਰਸ਼ਨ ਕਰ ਲੈਂਦੇ ਹੋ ਤਾਂ ਤੁਹਾਡੇ ਉੱਪਰ ਝੂਠੇ ਕਲੰਕ ਲੱਗ ਸਕਦੇ ਹਨ। ਇਸ ਬਾਰੇ ਭਗਵਾਨ ਸ਼੍ਰੀਕ੍ਰਿਸ਼ਨ ਨਾਲ ਜੁੜੀ ਘਟਨਾ ਹੈ, ਜਿਸ 'ਚ ਉਹ ਗਣੇਸ਼ ਚਤੁਰਥੀ ਨੂੰ ਚੰਦਰ ਦਰਸ਼ਨ ਕਰ ਲੈਂਦੇ ਹਨ ਤੇ ਉਨ੍ਹਾਂ 'ਤੇ ਸਿਆਮੰਤਕ ਮਣੀ ਚੋਰੀ ਕਰਨ ਦਾ ਝੂਠਾ ਦੋਸ਼ ਲੱਗ ਜਾਂਦਾ ਹੈ। ਹਿੰਦੀ ਪੰਚਾਂਗ ਅਨੁਸਾਰ ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ 10 ਸਤੰਬਰ ਨੂੰ ਹੈ। ਅਜਿਹੇ 'ਚ ਤੁਹਾਨੂੰ ਜਾਣਨਾ ਚਾਹੀਦੈ ਕਿ ਗਣੇਸ਼ ਚਤੁਰਥੀ ਵਾਲੇ ਦਿਨ ਚੰਦਰਮਾ ਨੂੰ ਨਾ ਦੇਖਣ ਪਿੱਛੇ ਉਹ ਕੀ ਵਜ੍ਹਾ ਹੈ, ਜਿਸ ਨਾਲ ਚੰਦਰਮਾ ਨੂੰ ਗਣੇਸ਼ ਜੀ ਦੇ ਸਰਾਪ ਦਾ ਭਾਗੀ ਬਣਨਾ ਪਿਆ।
ਜਦੋਂ ਗਣੇਸ਼ ਜੀ ਨੇ ਚੰਦਰਮਾ ਨੂੰ ਦਿੱਤਾ ਸਰਾਪ
ਇਹ ਗੱਲ ਉਦੋਂ ਦੀ ਹੈ ਜਦੋਂ ਗਣੇਸ਼ ਜੀ ਨੂੰ ਹਾਥੀ ਦਾ ਸਿਰ ਲਗਾਇਆ ਗਿਆ। ਉਨ੍ਹਾਂ ਧਰਤੀ ਦੀ ਸਭ ਤੋਂ ਪਹਿਲਾਂ ਪਰਿਕਰਮਾ ਕੀਤੀ ਤਾਂ 'ਪ੍ਰਥਮ ਪੂਜਯ' ਅਖਵਾਏ। ਸਾਰੇ ਦੇਵਤਿਆਂ ਨੇ ਉਨ੍ਹਾਂ ਦੀ ਵੰਦਨਾ ਕੀਤੀ ਪਰ ਉਦੋਂ ਚੰਦਰਮਾ ਮੰਦ-ਮੰਦ ਮੁਸਕਰਾਉਂਦੇ ਰਹੇ। ਅਸਲ 'ਚ ਚੰਦਰਮਾ ਨੂੰ ਉਦੋਂ ਆਪਣੀ ਖ਼ੂਬਸੂਰਤੀ 'ਤੇ ਘਮੰਡ ਹੋ ਗਿਆ ਸੀ। ਬਾਕੀ ਦੇਵਤਿਆਂ ਦੀ ਤਰ੍ਹਾਂ ਚੰਦਰਮਾ ਨੇ ਗਣੇਸ਼ ਜੀ ਦੀ ਵੰਦਨਾ ਨਹੀਂ ਕੀਤੀ ਤਾਂ ਗਣੇਸ਼ਜੀ ਨੂੰ ਗੁੱਸਾ ਆ ਗਿਆ। ਗੁੱਸੇ 'ਚ ਆ ਕੇ ਚੰਦਰਮਾ ਨੂੰ ਸਰਾਪ ਦੇ ਦਿੱਤਾ ਕਿ ਅੱਜ ਤੋਂ ਤੁਸੀਂ ਕਾਲੇ ਹੋ ਜਾਓਗੇ। ਚੰਦਰਮਾ ਨੂੰ ਸਮਝ ਆ ਗਿਆ ਕਿ ਉਸ ਤੋਂ ਵੱਡੀ ਭੁੱਲ ਹੋ ਗਈ ਹੈ। ਚੰਦਰਮਾ ਨੇ ਮਾਫ਼ੀ ਮੰਗੀ ਤਾਂ ਗਣੇਸ਼ ਜੀ ਨੇ ਕਿਹਾ ਕਿ ਜਿਉਂ-ਜਿਉਂ ਸੂਰਜ ਦੀਆਂ ਕਿਰਨਾਂ ਉਸ 'ਤੇ ਪੈਣਗੀਆਂ, ਚਮਕ ਪਰਤ ਆਵੇਗੀ ਪਰ ਭਾਦੋਂ ਸ਼ੁਕਲ ਚਤੁਰਥੀ ਦਾ ਇਹ ਦਿਨ ਤੁਹਾਨੂੰ ਸਜ਼ਾ ਦੇਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਜੋ ਕੋਈ ਵਿਅਕਤੀ ਇਸ ਦਿਨ ਚੰਦਰਮਾ ਦਾ ਦਰਸ਼ਨ ਕਰੇਗਾ, ਉਸ 'ਤੇ ਝੂਠਾ ਦੋਸ਼ ਲੱਗੇਗਾ।
ਜੇਕਰ ਗ਼ਲਤੀ ਨਾਲ ਚੰਦਰਮਾ ਦੇ ਦਰਸ਼ਨ ਹੋ ਜਾਣ ਤਾਂ ਹੇਠਾਂ ਦਿੱਤੇ ਗਏ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
सिंह: प्रसेन मण्वधीत्सिंहो जाम्बवता हत:। सुकुमार मा रोदीस्तव ह्येष: स्यमन्तक:।।
ਇਸ ਮੰਤਰ ਨਾਲ ਕਲੰਕ ਮਿਟ ਜਾਂਦਾ ਹੈ। ਇਸ ਵਾਰ 10 ਦਿਨਾਂ ਤਕ ਗਣਪਤੀ ਦੀ ਅਰਾਧਨਾ ਕਰਨ ਤੋਂ ਬਾਅਦ 21 ਸਤੰਬਰ ਦਿਨ ਮੰਗਲਵਾਰ ਨੂੰ ਗਣਪਤੀ ਜੀ ਨੂੰ ਵਿਸਰਜਣ ਕਰ ਦਿੱਤਾ ਜਾਵੇਗਾ। ਉਸ ਦਿਨ ਅਨੰਤ ਚੌਦਸ ਹੈ।
Ganesh Chaturthi 2021 : ਗਣੇਸ਼ ਜੀ ਦੀ ਮੂਰਤੀ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY