ਜਲੰਧਰ (ਬਿਊਰੋ) : 12 ਜੂਨ ਨੂੰ ਗੰਗਾ ਦਸ਼ਹਿਰਾ ਹੈ। ਇਸ ਵਾਰ ਗੰਗਾ ਦਸ਼ਹਿਰਾ 10 ਸ਼ੁੱਭ ਯੋਗ ਦੇ ਨਾਲ 75 ਸਾਲ ਤੋਂ ਬਾਅਦ ਦੁਬਾਰਾ ਬਣ ਰਿਹਾ ਹੈ। ਗੰਗਾ ਦਸ਼ਹਿਰਾ 'ਤੇ ਗੰਗਾ ਇਸ਼ਨਾਨ, ਦਾਨ ਤੇ ਪਿਤਰਾਂ ਦੀ ਪੂਜਾ ਨੂੰ ਸ਼ੁੱਭ ਮੰਨਿਆ ਗਿਆ ਹੈ। ਗ੍ਰੰਥਾਂ ਮੁਤਾਬਕ, ਜਯੇਸ਼ਠ ਸ਼ੁਕਲ ਦਸ਼ਮੀ, ਬੁੱਧਵਾਰ ਦੇ ਦਿਨ, ਹਸਤ ਨਕਸ਼ਤਰ 'ਚ ਗੰਗਾ ਸਵਰਗ ਤੋਂ ਧਰਤੀ 'ਤੇ ਆਈ ਸੀ।
ਗੰਗਾ ਦਸ਼ਹਿਰਾ 'ਤੇ 10 ਸ਼ੁੱਭ ਸੰਯੋਗ
ਜੋਤਿਸ਼ੀਆਂ ਮੁਤਾਬਕ, ਇਸ ਵਾਰ ਗੰਗਾ ਦਸ਼ਹਿਰਾ 'ਤੇ 10 ਸ਼ੁੱਭ ਯੋਗ ਇਕੱਠੇ ਬਣ ਰਹੇ ਹਨ। ਇਹ 10 ਸ਼ੁੱਭ ਯੋਗ ਇਸ ਤਰ੍ਹਾਂ ਹਨ :- ਜਯੇਸ਼ਠ ਯੋਗ, ਦਸ਼ਮੀ ਤਿਥਿ, ਬੁੱਧਵਾਰ, ਹਸਤ ਨਕਸ਼ਤਰ, ਵਿਅਤੀਪਾਤ ਯੋਗ, ਗਰ ਕਰਨ ਯੋਗ, ਆਨੰਦ ਯੋਗ, ਕੰਨਿਆ ਰਾਸ਼ੀ ਦਾ ਚੰਦਰਮਾ, ਸ਼ੁਕਲ ਪੱਖ ਯੋਗ ਅਤੇ ਬ੍ਰਿਖ ਰਾਸ਼ੀ ਦਾ ਸੂਰਯ।
ਗੰਗਾ ਦਸ਼ਹਿਰਾ ਇਸ਼ਨਾਨ ਨਾਲ 10 ਪਾਪਾਂ ਤੋਂ ਮਿਲਦੀ ਹੈ ਮੁਕਤੀ
ਸ਼ਸ਼ਤਰਾਂ ਮੁਤਾਬਕ, ਗੰਗਾ ਅਵਤਾਰ ਦੇ ਇਸ ਖਾਸ ਦਿਨ ਗੰਗਾ ਜੀ 'ਚ ਇਸ਼ਨਾਨ ਤੇ ਪੂਜਾ-ਉਪਵਾਸ ਕਰਨ ਵਾਲਾ ਵਿਅਕਤੀ 10 ਤਰ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਇਸ 'ਚ ਤਿੰਨ ਪ੍ਰਕਾਰ ਦੇ ਦੈਹਿਕ, ਚਾਰ ਵਾਣੀ ਦੁਆਰਾ ਹੋਏ ਅਤੇ ਤਿੰਨ ਮਾਨਸਿਕ ਪਾਪ, ਇਹ ਸਾਰੇ ਗੰਗਾ ਦਸ਼ਹਿਰਾ ਦੇ ਦਿਨ ਪਤਿਤਪਾਵਨੀ ਗੰਗਾ ਇਸ਼ਨਾਨ ਨਾਲ ਧੁਲ ਜਾਂਦੇ ਹਨ। ਗੰਗਾ 'ਚ ਇਸ਼ਨਾਨ ਕਰਦੇ ਸਮੇਂ ਨਾਰਾਇਣ ਦੁਆਰਾ ਦੱਸੇ ਗਏ ਮੰਤਰ-ਓਮ ਨਮੋ ਗੰਗਾਏ ਵਿਸ਼ਵਰੂਪੀਣਯੇ ਨਾਰਾਇਣਯੇ ਨਮੋ ਨਮ :'' ਦਾ ਜਾਪ ਕਰਨ ਨਾਲ ਵਿਅਕਤੀ ਨੂੰ ਪਰਮ ਪੂਣਿਯ ਦੀ ਪ੍ਰਾਪਤੀ ਹੁੰਦੀ ਹੈ।
ਸ਼ਰਧਾ ਦੇ ਗੇੜ ਵਿਚ ਨਾਨਕ ਨਾਮਲੇਵਾ
NEXT STORY