ਨਵੀਂ ਦਿੱਲੀ - ਖੁਸ਼ੀਆਂ ਅਤੇ ਰੰਗਾਂ ਨਾਲ ਭਰਿਆ ਹੋਲੀ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਦੀ ਵਧਾਈ ਦਿੰਦੇ ਹਨ। ਦੂਜੇ ਪਾਸੇ, ਜੋਤਿਸ਼ ਅਤੇ ਵਾਸਤੂ ਸ਼ਾਸਤਰ ਦੇ ਅਨੁਸਾਰ, ਇਸ ਸ਼ੁਭ ਦਿਨ 'ਤੇ ਕੁਝ ਉਪਾਅ ਕਰਨ ਨਾਲ ਲਾਭ ਹੋ ਸਕਦਾ ਹੈ। ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ ਅਤੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ। ਇਸ ਦੇ ਨਾਲ ਹੀ ਵਿਆਹੁਤਾ ਜੀਵਨ 'ਚ ਚੱਲ ਰਹੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਰਿਸ਼ਤੇ 'ਚ ਮਿਠਾਸ ਆਉਂਦੀ ਹੈ। ਆਓ ਜਾਣਦੇ ਹਾਂ ਹੋਲੀ ਨਾਲ ਜੁੜੇ ਕੁਝ ਖਾਸ ਵਾਸਤੂ ਟਿਪਸ...
ਇਹ ਵੀ ਪੜ੍ਹੋ : ਮਹਿਮਾ ‘ਬਾਬਾ ਬਾਲਕ ਨਾਥ ਜੀ’ ਦੀ
ਸਭ ਤੋਂ ਪਹਿਲਾਂ ਦੇਵਤਿਆਂ ਦੀ ਮੂਰਤੀ 'ਤੇ ਗੁਲਾਲ ਲਗਾਓ
ਹੋਲੀ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ, ਲਾਲ ਗੁਲਾਲ ਲੈ ਕੇ ਸਭ ਤੋਂ ਪਹਿਲਾਂ ਘਰ ਦੇ ਮੰਦਰ ਵਿਚ ਦੇਵੀ-ਦੇਵਤਿਆਂ ਦੀ ਮੂਰਤੀ/ਤਸਵੀਰ 'ਤੇ ਲਗਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।
ਗਣੇਸ਼ ਜੀ ਦੀ ਪੂਜਾ ਕਰੋ
ਹੋਲੀ ਦੇ ਦਿਨ ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰੋ। ਇਸ ਤੋਂ ਇਲਾਵਾ, ਬੱਪਾ ਨੂੰ ਠੰਡਾਈ ਵੀ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਰਿਵਾਰ ਵਿਚ ਖੁਸ਼ਹਾਲੀ ਆਉਂਦੀ ਹੈ।
ਇਹ ਵੀ ਪੜ੍ਹੋ : Vastu Tips : ਸੌਣ ਤੋਂ ਪਹਿਲਾਂ ਔਰਤਾਂ ਕਰਨ ਇਹ ਕੰਮ, ਬਣਨਗੇ ਵਿਗੜੇ ਕੰਮ
ਖੁਸ਼ਹਾਲ ਵਿਆਹੁਤਾ ਜੀਵਨ ਲਈ
ਜੇਕਰ ਪਤੀ-ਪਤਨੀ ਵਿਚ ਤਕਰਾਰ ਹੁੰਦੀ ਰਹਿੰਦੀ ਹੈ ਤਾਂ ਹੋਲੀ ਵਾਲੇ ਦਿਨ ਰੱਤੀ ਦੇ 5 ਮੋਤੀਆਂ ਦਾ ਕੰਗਣ ਪਹਿਨੋ। ਇਸ ਦੇ ਨਾਲ ਹੀ ਦੇਵੀ ਲਕਸ਼ਮੀ ਨੂੰ ਨਾਰੀਅਲ ਅਤੇ ਸੁਹਾਗ ਦੀਆਂ ਚੀਜ਼ਾਂ ਚੜ੍ਹਾਓ। ਇਸ ਨਾਲ ਰਿਸ਼ਤੇ 'ਚ ਮਿਠਾਸ ਅਤੇ ਮਜ਼ਬੂਤੀ ਆਵੇਗੀ।
ਘਰ ਵਿੱਚ ਸ਼੍ਰੀਯੰਤਰ ਦੀ ਸਥਾਪਨਾ ਕਰੋ
ਇਸ ਸ਼ੁਭ ਦਿਨ 'ਤੇ, ਇੱਕ ਸ਼੍ਰੀ ਯੰਤਰ ਖਰੀਦੋ ਅਤੇ ਇਸਨੂੰ ਆਪਣੇ ਘਰ ਜਾਂ ਕੰਮ ਵਾਲੀ ਥਾਂ ਦੀ ਤਿਜੋਰੀ ਵਿੱਚ ਸਥਾਪਿਤ ਕਰੋ। ਇਸ ਨਾਲ ਘਰ ਅਤੇ ਦਫਤਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ।
ਇਹ ਵੀ ਪੜ੍ਹੋ : Holi 2022: ਹੋਲੀ 'ਤੇ ਇਹ ਵਾਸਤੂ ਉਪਾਅ ਜ਼ਰੂਰ ਕਰੋ, ਰੰਗਾਂ ਨਾਲ ਹੋਵੇਗੀ ਖੁਸ਼ੀਆਂ ਦੀ ਵਰਖਾ
ਇਨ੍ਹਾਂ ਰੰਗਾਂ ਦੇ ਗੁਲਾਲ ਨਾਲ ਹੋਲੀ ਖੇਡੋ
ਲਾਲ, ਗੁਲਾਬੀ, ਹਰਾ, ਸੰਤਰੀ, ਪੀਲਾ ਵਰਗੇ ਰੰਗਾਂ ਨੂੰ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਇਸ ਵਾਰ ਇਨ੍ਹਾਂ ਰੰਗਾਂ ਦੇ ਗੁਲਾਲ ਨਾਲ ਹੋਲੀ ਖੇਡੋ। ਦੂਜੇ ਪਾਸੇ, ਕਾਲੇ, ਭੂਰੇ ਅਤੇ ਗੂੜ੍ਹੇ ਰੰਗ ਨਕਾਰਾਤਮਕਤਾ ਫੈਲਾਉਂਦੇ ਹਨ। ਇਸ ਲਈ ਇਨ੍ਹਾਂ ਰੰਗਾਂ ਨਾਲ ਹੋਲੀ ਖੇਡਣ ਤੋਂ ਬਚੋ।
ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ
ਹੋਲੀ ਦੇ ਦਿਨ ਚਾਂਦੀ ਦਾ ਸਿੱਕਾ ਅਤੇ ਕਾਲੀ ਹਲਦੀ ਪੀਲੇ ਕੱਪੜੇ ਵਿੱਚ ਬੰਨ੍ਹ ਕੇ ਦਫ਼ਤਰ ਜਾਂ ਘਰ ਦੀ ਤਿਜੋਰੀ ਵਿੱਚ ਰੱਖ ਦਿਓ। ਇਸ ਨਾਲ ਮਾਂ ਲਕਸ਼ਮੀ ਦੀ ਕਿਰਪਾ ਸਾਲ ਭਰ ਤੁਹਾਡੇ 'ਤੇ ਬਣੀ ਰਹੇਗੀ।
ਇਹ ਵੀ ਪੜ੍ਹੋ : Vastu Tips : ਕੀੜੀਆਂ ਦਾ ਘਰ 'ਚ ਆਉਣਾ ਵੀ ਦਿੰਦਾ ਹੈ ਭਵਿੱਖ ਲਈ ਸ਼ੁੱਭ ਜਾਂ ਅਸ਼ੁੱਭ ਸੰਕੇਤ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਾਸਤੂ ਸ਼ਾਸਤਰ: ਹੋਲੀ ਵਾਲੇ ਦਿਨ ਜ਼ਰੂਰ ਕਰੋ ਇਹ ਖ਼ਾਸ ਉਪਾਅ, ਧਨ ’ਚ ਵਾਧਾ ਹੋਣ ਦੇ ਨਾਲ-ਨਾਲ ਆਵੇਗੀ...
NEXT STORY