ਮੇਖ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ,ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਚੰਚਲ ਹੁੰਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਬ੍ਰਿਖ- ਸਿਤਾਰਾ ਉਲਝਣਾਂ ਝਗੜਿਆਂ ਨੂੰ ਉਭਾਰਣ ਅਤੇ ਮੁਸ਼ਕਲਾਂ ਨੂੰ ਪੈਦਾ ਕਰਨ ਵਾਲਾ, ਕੋਈ ਵੀ ਨਵਾਂ ਅਤੇ ਜ਼ਰੂਰੀ ਕੰਮ ਹੱਥ ’ਚ ਲੈਣਾ ਨਹੀਂ ਚਾਹੀਦਾ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਮਿਥੁਨ- ਸਿਤਾਰਾ ਧਨ ਲਾਭ ਵਾਲਾ ਯਤਨ ਕਰਨ ’ਤੇ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ, ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।
ਕਰਕ- ਅਫਸਰਾਂ ਦੇ ਸਾਫਟ ਰੁਖ ਕਰ ਕੇ, ਿਕਸੇ ਸਰਕਾਰੀ ਕੰਮ ’ਚੋਂ ਨਾ ਸਿਰਫ ਕੋਈ ਬਾਧਾ ਮੁਸ਼ਕਲ ਹੀ ਹਟੇਗੀ,ਬਲਕਿ ਬਿਹਤਰੀ ਦੇ ਹਾਲਾਤ ਵੀ ਬਣਨਗੇ,ਵੈਸੇ ਸੁਭਾਅ ’ਚ ਗੱੁਸਾ ਰਹੇਗਾ।
ਸਿੰਘ- ਜਨਰਲ ਸਿਤਾਰਾ ਸਟ੍ਰਾਂਗ, ਵੈਸੇ ਆਪ ਹਰ ਸਮੇਂ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਧਾਰਮਕ ਕੰਮਾਂ ’ਚ ਧਿਆਨ, ਕਥ-ਵਾਰਤਾ-ਕੀਰਤਨ-,ਸਤਿਸੰਗ ’ਚ ਜੀਅ ਲੱਗੇਗਾ।
ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ,ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖਣਾ ਜ਼ਰੂਰੀ, ਲਿਖਣ-ਪੜ੍ਹਨ ਦਾ ਕੰਮ ਵੀ ਅੱਖਾਂ ਖੋਲ੍ਹ ਕੇ ਕਰਨਾ ਬਿਹਤਰ ਰਹੇਗਾ।
ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ,ਹਰ ਕੰਮ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਰਹੇਗੀ।
ਬ੍ਰਿਸ਼ਚਕ- ਨਾ ਤਾਂ ਵਿਰੋਧੀਅਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ ਅਤੇ ਨਾ ਹੀ ਉਨ੍ਹਾਂ ਦੀ ਨੈਗੇਟਿਵ ਫੋਰਸ ਨੰੂ ਘੱਟ ਸਮਝੋ, ਵੈਸੇ ਉਨ੍ਹਾਂ ਨਾਲ ਨੇੜਤਾ ਜਾਂ ਜ਼ਿਆਦਾ ਮੇਲ-ਮਿਲਾਪ ਵੀ ਨਾ ਰੱਖੋ।
ਧਨ- ਜਨਰਲ ਸਿਤਾਰਾ ਮਜ਼ਬੂਤ ਉਦੇਸ਼ਾਂ ਮਨੋਰਥਾਂ ਜਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਦੋਨੋਂ ਪਤੀ-ਪਤਨੀ ਦੀ ਸਿਹਤ ਅਪਸੈੱਟ ਰਹਿ ਸਕਦੀ ਹੈ, ਧਿਆਨ ਰੱਖੋ।
ਮਕਰ- ਕੋਰਟ-ਕਚਹਿਰੀ ਦੇ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਆਪਣੇ ਆਪ ਨੂੰ ਕਮਜ਼ੋਰ-ਬੇਵੱਸ ਜਿਹਾ ਮਹਿਸੂਸ ਕਰਨਗੇ ਪਰ ਸੁਭਾਅ ’ਚ ਗੱੁਸਾ ਰਹੇਗਾ।
ਕੁੰਭ- ਮਿੱਤਰਾਂ- ਕੰਮਕਾਜੀ ਸਾਥੀਆਂ-ਸਹਿਯੋਗੀਅਾਂ ਨਾਲ ਮੇਲ ਜੋਲ ਬਿਹਤਰ ਨਤੀਜਾ ਦੇਵੇਗਾ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਮੀਨ- ਮਿੱਟੀ-ਰੇਤਾ-ਬੱਜਰੀ-ਇੱਟਾਂ-ਸੀਮੈਂਟ-ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।
16 ਜੂਨ 2020, ਮੰਗਲਵਾਰ ਹਾੜ੍ਹ ਵਦੀ ਤਿਥੀ ,ਦਸ਼ਮੀ (ਸਵੇਰੇ 5.41 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮੇਖ ’ਚ
ਮੰਗਲ ਕੁੰਭ ’ਚ
ਬੁੱੱਧ ਿਮਥੁਨ ’ਚ
ਗੁਰੂ ਮਕਰ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 3, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 26 (ਜੇਠ), ਹਿਜਰੀ ਸਾਲ : 1441, ਮਹੀਨਾ : ਸ਼ਵਾਲ, ਤਰੀਕ : 23 ਨਕਸ਼ੱਤਰ : ਅਸ਼ਵਨੀ (ਪੂਰਾ ਦਿਨ ਰਾਤ) । ਯੋਗ : ਸ਼ੋਭਨ ( ਦੁਪਹਿਰ 1.41 ਤਕ) ਅਤੇ ਮਗਰੋਂ ਯੋਗ ਅਤਿਗੰਡ ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੂਰਾ ਦਿਨ ਰਾਤ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ, (ਸਵੇਰੇ 5.41 ਤਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ :ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ੍ਰੀ ਗੁਰੂ ਅਰਜੁਨ ਜੀ ਦਾ ਬਲਿਦਾਨ ਦਿਵਸ (ਨਾਨਕਸ਼ਾਹੀ ਕੈਲੰਡਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਹੋਵੇਗਾ ਲਾਭ
NEXT STORY