ਮੁੰਬਈ- ਪਰਿਵਾਰ 'ਚ ਝਗੜੇ ਹੋਣਾ ਆਮ ਗੱਲ ਹੈ ਪਰ ਜੇਕਰ ਇਹ ਸਭ ਤੁਹਾਡੀ ਮਾਨਸਿਕ ਸਿਹਤ 'ਤੇ ਅਸਰ ਪਾਉਣ ਲੱਗੇ ਤਾਂ ਯਕੀਨਨ ਹਾਲਤ ਠੀਕ ਨਹੀਂ ਹੋਣਗੇ। ਇਨ੍ਹਾਂ ਝਗੜਿਆਂ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਪਰ ਪਰਿਵਾਰ 'ਚ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਨੂੰ ਖਤਮ ਕਰਨਾ ਜ਼ਰੂਰੀ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ, ਨਿਯਮਿਤ ਤੌਰ 'ਤੇ ਇਹ ਝਗੜੇ ਹੋਣ ਦੇ ਕਈ ਕਾਰਨ ਹਨ। ਤੁਹਾਡੇ ਘਰ 'ਚ ਵਾਸਤੂ ਦੋਸ਼ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਵਾਸਤੂ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਪਰਿਵਾਰਕ ਜੀਵਨ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚ ਸਕਦੇ ਹੋ।
ਕਮਰੇ 'ਚ ਰੱਖੋ ਸੇਂਧਾ ਲੂਣ
ਵਾਸਤੂ ਸ਼ਾਸਤਰ ਦੇ ਅਨੁਸਾਰ ਲੂਣ ਨੂੰ ਕਿਸੇ ਵੀ ਨਕਾਰਾਤਮਕਤਾ ਨੂੰ ਦੂਰ ਕਰਨ ਵਾਲਾ ਮੰਨਿਆ ਜਾਂਦਾ ਹੈ। ਤੁਸੀਂ ਕਮਰੇ ਦੇ ਇੱਕ ਕੋਨੇ 'ਚ ਸੇਂਧਾ ਲੂਣ ਦਾ ਇਕ ਟੁਕੜਾ ਰੱਖ ਸਕਦੇ ਹੋ। ਲੂਣ ਕਿਸੇ ਇਕ ਕੋਨੇ 'ਚ ਇਕ ਮਹੀਨੇ ਦੇ ਲਈ ਰੱਖ ਦਿਓ। ਇਕ ਮਹੀਨੇ ਤੋਂ ਬਾਅਦ ਇਸ ਨੂੰ ਹਟਾ ਦਿਓ ਅਤੇ ਇਸ ਦੀ ਥਾਂ 'ਤੇ ਸੇਂਧਾ ਲੂਣ ਦਾ ਨਵਾਂ ਟੁਕੜਾ ਰੱਖ ਦਿਓ। ਅਜਿਹਾ ਕਰਨ ਨਾਲ ਪਰਿਵਾਰ 'ਚ ਸ਼ਾਂਤੀ ਬਣੀ ਰਹੇਗੀ, ਪਰਿਵਾਰ ਦੇ ਮੈਂਬਰਾਂ 'ਚ ਝਗੜੇ ਘੱਟ ਹੋਣਗੇ।
ਚੰਗੀ ਤਰ੍ਹਾਂ ਸਫਾਈ ਕਰੋ
ਵਾਸਤੂ ਦੇ ਅਨੁਸਾਰ, ਪਰਿਵਾਰ 'ਚ ਸ਼ਾਂਤੀ ਯਕੀਨੀ ਬਣਾਉਣ ਲਈ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਘਰ ਨੂੰ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰੋ। ਜੇਕਰ ਘਰ ਦੇ ਕਿਸੇ ਕੋਨੇ 'ਚ ਗੰਦਗੀ ਰਹਿੰਦੀ ਹੈ ਤਾਂ ਇਹ ਤੁਹਾਡੇ ਪਰਿਵਾਰ 'ਚ ਤਣਾਅ ਪੈਦਾ ਕਰ ਸਕਦੀ ਹੈ।
ਘਰ 'ਚ ਲਗਾਓ ਸ਼ੀਸ਼ਾ
ਤੁਹਾਨੂੰ ਆਪਣੇ ਘਰ ਦੇ ਅੰਦਰ ਵੱਧ ਤੋਂ ਵੱਧ ਸ਼ੀਸ਼ੇ ਲਗਾਉਣੇ ਚਾਹੀਦੇ ਹਨ। ਮੰਨਿਆ ਜਾਂਦਾ ਹੈ ਕਿ ਸ਼ੀਸ਼ੇ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਵਧਾਉਂਦੇ ਹਨ, ਜਿਸ ਨਾਲ ਪਰਿਵਾਰ 'ਚ ਸਾਰਿਆਂ ਨੂੰ ਫਾਇਦਾ ਹੋਵੇਗਾ ਅਤੇ ਝਗੜੇ ਘੱਟ ਹੋਣਗੇ।
ਘਰ 'ਚ ਲਗਾਓ ਫੁਹਾਰਾ
ਵਾਸਤੂ ਸ਼ਾਸਤਰ ਦੇ ਅਨੁਸਾਰ, ਤੁਹਾਡੇ ਘਰ ਦੇ ਅੰਦਰ ਵਹਿੰਦਾ ਪਾਣੀ ਸਕਾਰਾਤਮਕ ਊਰਜਾ ਲਿਆ ਸਕਦਾ ਹੈ। ਇਸ ਲਈ ਜੇਕਰ ਸੰਭਵ ਹੋਵੇ ਤਾਂ ਘਰ ਦੇ ਬਗੀਚੇ 'ਚ ਫੁਹਾਰਾ ਲਗਾਇਆ ਜਾ ਸਕਦਾ ਹੈ। ਧਿਆਨ ਰੱਖੋ ਕਿ ਫੁਹਾਰੇ ਦਾ ਪਾਣੀ ਹਮੇਸ਼ਾ ਵਹਿੰਦਾ ਹੋਣਾ ਚਾਹੀਦਾ ਹੈ ਕਿਉਂਕਿ ਰੁਕਿਆ ਪਾਣੀ ਘਰ 'ਚ ਨਕਾਰਾਤਮਕ ਊਰਜਾ ਲਿਆਉਂਦਾ ਹੈ।
ਭਗਵਾਨ ਬੁੱਧ ਦੀ ਮੂਰਤੀ
ਭਗਵਾਨ ਬੁੱਧ ਸ਼ਾਂਤੀ ਅਤੇ ਸਦਭਾਵਨਾ ਨੂੰ ਦਰਸਾਉਂਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਆਪਣੇ ਘਰਾਂ 'ਚ ਭਗਵਾਨ ਬੁੱਧ ਦੀ ਮੂਰਤੀ ਰੱਖਦੇ ਹਨ। ਅਜਿਹਾ ਕਰਨ ਨਾਲ ਤੁਹਾਡੇ ਘਰ 'ਚ ਬਹੁਤ ਸਾਰੀ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਐਤਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਹੋਵੇਗੀ ਸੂਰਜ ਦੇਵਤਾ ਦੀ ਕਿਰਪਾ
NEXT STORY