ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੀ ਤਰ੍ਹਾਂ ਫੇਂਗਸ਼ੁਈ ਚੀਨ ਦਾ ਸ਼ਾਸਤਰ ਹੈ। ਇਸ ਦਾ ਚਲਨ ਹੌਲੀ-ਹੌਲੀ ਭਾਰਤ 'ਚ ਵਧ ਰਿਹਾ ਹੈ। ਇਸ ਸ਼ਾਸਤਰ ਨਾਲ ਜੁੜੇ ਉਪਾਵਾਂ ਦਾ ਇਸਤੇਮਾਲ ਕਰਨ ਨਾਲ ਘਰ ਦੇ ਵਾਸਤੂ ਦੋਸ਼ ਦੂਰ ਹੁੰਦੇ ਹਨ ਅਤੇ ਜੀਵਨ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਵੀ ਅੰਤ ਹੁੰਦਾ ਹੈ। ਸੁੱਖ-ਸ਼ਾਂਤੀ ਅਤੇ ਸਕਾਰਾਤਮਕ ਊਰਜਾ ਵਧਾਉਣ ਲਈ ਇਸ ਸ਼ਾਸਤਰ 'ਚ ਕੁਝ ਅਜਿਹੀਆਂ ਵਸਤੂਆਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਰੱਖਣ ਨਾਲ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਕ੍ਰਿਸਟਲ ਕਮਲ
ਫੇਂਗਸ਼ੁਈ ਸ਼ਾਸਤਰ 'ਚ ਕ੍ਰਿਸਟਲ ਦਾ ਕਮਲ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਕਿਸਮਤ ਅਤੇ ਧਨ ਆਕਰਸ਼ਤ ਕਰਨ ਲਈ ਜਾਣਿਆ ਜਾਂਦਾ ਹੈ। ਇਸ ਨੂੰ ਘਰ 'ਚ ਰੱਖਣ ਨਾਲ ਰਿਸ਼ਤਿਆਂ 'ਚ ਮਿਠਾਸ ਆਉਂਦੀ ਹੈ ਅਤੇ ਘਰ ਦੇ ਵਾਸਤੂ ਦੋਸ਼ਾਂ ਤੋਂ ਛੁਟਕਾਰਾ ਮਿਲਦਾ ਹੈ। ਤੁਹਾਨੂੰ ਇਸ ਨੂੰ ਘਰ ਦੇ ਦੱਖਣੀ-ਪੱਛਮੀ ਕੋਨੇ ਜਾਂ ਫਿਰ ਖਿੜਕੀ ਦੇ ਕੋਲ ਰੱਖਣਾ ਸਹੀ ਮੰਨਿਆ ਜਾਂਦਾ ਹੈ।
ਚਾਈਨਜ਼ ਡੱਡੂ
ਇਸ ਸ਼ਾਸਤਰ 'ਚ ਇਸ ਨੂੰ ਧਨ ਦੀ ਦੇਵੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਫੇਂਗਸ਼ੁਈ 'ਚ ਚਾਈਨੀਜ਼ ਡੱਡੂ ਨੂੰ ਇਕ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਇਸ ਦੇ ਤਿੰਨ ਪੈਰ ਹੁੰਦੇ ਹਨ ਅਤੇ ਮੂੰਹ 'ਚੋਂ ਇਕ ਸ਼ਿੱਕਾ ਦਬਿਆ ਹੁੰਦਾ ਹੈ। ਘਰ ਦੇ ਬਾਹਰ ਰੱਖਣਾ ਹੀ ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ।
ਫੇਂਗਸ਼ੁਈ ਸਿੱਕੇ
ਫੇਂਗਸ਼ੁਈ ਸਿੱਕੇ ਵੀ ਇਸ ਸ਼ਾਸਤਰ 'ਚ ਬਹੁਤ ਹੀ ਸ਼ੁੱਭ ਮੰਨੇ ਜਾਂਦੇ ਹਨ। ਘਰ ਦੇ ਮੁੱਖ ਦਰਵਾਜ਼ੇ 'ਤੇ ਇਸ ਨੂੰ ਲਟਕਾਉਣ ਨਾਲ ਪਾਜ਼ੇਟਿਵਿਟੀ ਆਉਂਦੀ ਹੈ। ਇਸ ਨੂੰ ਘਰ 'ਚ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਸਿੱਕੇ ਘਰ ਦੇ ਮੁੱਖ ਦਰਵਾਜ਼ੇ 'ਤੇ ਅੰਦਰ ਵੱਲ ਹੋਣ।
ਬਾਂਸ ਦਾ ਪੌਦਾ
ਵਾਸਤੂ ਤੋਂ ਇਲਾਵਾ ਫੇਂਗਸ਼ੁਈ ਸ਼ਾਸਤਰ 'ਚ ਵੀ ਬਾਂਸ ਦਾ ਪੌਦਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਸੁੱਖ-ਸ਼ਾਂਤੀ ਅਤੇ ਤਰੱਕੀ ਆਉਂਦੀ ਹੈ। ਮਾਨਤਾ ਅਨੁਸਾਰ ਜਿੰਨਾ ਇਹ ਪੌਦਾ ਘਰ 'ਚ ਵਧਦਾ ਹੈ ਓਨੀ ਹੀ ਘਰ ਦੇ ਮੈਂਬਰਾਂ ਦੀ ਤਰੱਕੀ ਹੁੰਦੀ ਹੈ। ਤੋਹਫ਼ੇ 'ਚ ਦਿੱਤਾ ਗਿਆ ਇਹ ਪੌਦਾ ਹੋਰ ਵੀ ਸ਼ੁੱਭ ਮੰਨਿਆ ਜਾਂਦਾ ਹੈ।
ਲਟਕਦੀ ਹੋਈ ਘੰਟੀ
ਲਟਕਦੀ ਹੋਈ ਘੰਟੀ ਰੱਖਣੀ ਇਸ ਸ਼ਾਸਤਰ 'ਚ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ। ਜੇਕਰ ਤੁਸੀਂ ਘਰ ਦਾ ਵਾਤਾਵਰਣ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਮੁੱਖ ਦਰਵਾਜ਼ੇ ਜਾਂ ਫਿਰ ਖਿੜਕੀ ਦੇ ਕੋਲ ਲਟਕਾ ਦਿਓ। ਇਸ ਨਾਲ ਪੈਦਾ ਹੋਣ ਵਾਲੀ ਧੁਨੀ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀ ਹੈ।
ਕ੍ਰਿਸਟਲ ਪਿਰਾਮਿਡ
ਇਹ ਵੀ ਫੇਂਗਸ਼ੁਈ 'ਚ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਘਰ 'ਚ ਇਸ ਨੂੰ ਰੱਖਣ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ ਜਿਸ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੋਣ ਲੱਗਦਾ ਹੈ। ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਜਾਂ ਫਿਰ ਪੂਜਾ ਸਥਾਨ 'ਤੇ ਇਸ ਨੂੰ ਰੱਖਣਾ ਸਹੀ ਮੰਨਿਆ ਜਾਂਦਾ ਹੈ।
ਲਾਫਿੰਗ ਬੁਧਾ
ਘਰ 'ਚ ਗੁਡਲਕ ਅਤੇ ਪਾਜ਼ੇਟਿਵਿਟੀ ਲਿਆਉਣ ਲਈ ਇਹ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੀ ਅਜਿਹੀ ਥਾਂ 'ਤੇ ਰੱਖੋ ਜਿਥੇ ਘਰ ਦੇ ਮੈਂਬਰਾਂ ਦੀ ਇਸ 'ਤੇ ਸਭ ਤੋਂ ਪਹਿਲਾ ਨਜ਼ਰ ਪਵੇ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੀਰਵਾਰ ਨੂੰ ਕਰੋ ਇਹ ਖ਼ਾਸ ਉਪਾਅ, ਵਿਸ਼ਣੂ ਭਗਵਾਨ ਜੀ ਦਿਵਾਉਣਗੇ ਹਰ ਪਰੇਸ਼ਾਨੀ ਤੋਂ ਛੁਟਕਾਰਾ
NEXT STORY