ਵੈੱਬ ਡੈਸਕ- ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਲੱਡੂ ਗੋਪਾਲ ਵਿਰਾਜਿਤ ਹਨ। ਲੱਡੂ ਗੋਪਾਲ ਨੂੰ ਵੱਖ-ਵੱਖ ਤਰ੍ਹਾਂ ਦੇ ਭੋਗ ਲਗਾਏ ਜਾਂਦੇ ਹਨ। ਜਿੱਥੇ ਕੁਝ ਲੋਕ ਘਰ ਦੀਆਂ ਬਣੀਆਂ ਚੀਜ਼ਾਂ ਦਾ ਭੋਗ ਲਗਾਉਂਦੇ ਹਨ ਤਾਂ ਕੁਝ ਲੋਕ ਬਾਹਰ ਦੀਆਂ ਚੀਜ਼ਾਂ ਵੀ ਲੱਡੂ ਗੋਪਾਲ ਨੂੰ ਖੁਆਉਣਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਲੱਡੂ ਗੋਪਾਲ ਨੂੰ ਸਮੇਂ ਸਿਰ ਜਗਾਉਣ ਅਤੇ ਉਨ੍ਹਾਂ ਨੂੰ ਸੌਣ ਤੋਂ ਲੈ ਕੇ ਸਮੇਂ-ਸਮੇਂ 'ਤੇ ਭੋਜਨ ਦੇਣ ਤੱਕ ਦੇ ਨਿਯਮ ਹਨ। ਬਹੁਤ ਸਾਰੇ ਸ਼ਰਧਾਲੂ ਲੱਡੂ ਗੋਪਾਲ ਨੂੰ ਚਾਹ, ਸਨੈਕਸ ਅਤੇ ਬਿਸਕੁਟ ਦਾ ਭੋਗ ਲਗਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੂੰ ਚਾਹ, ਨਮਕੀਨ ਬਿਸਕੁਟ ਦਾ ਭੋਗ ਲਗਾਉਣਾ ਚਾਹੀਦਾ ਹੈ ਜਾਂ ਨਹੀਂ। ਉੱਥੇ ਹੀ ਇਹ ਵੀ ਦੱਸ ਦਿੰਦੇ ਹਾਂ ਕਿ ਕਿਹੜੀ ਚੀਜ਼ ਦੇ ਬਿਨਾਂ ਲੱਡੂ ਗੋਪਾਲ ਦਾ ਭੋਗ ਅਧੂਰਾ ਮੰਨਿਆ ਜਾਂਦਾ ਹੈ।
ਲੱਡੂ ਗੋਪਾਲ ਭੋਗ ਨਿਯਮ
ਜੇਕਰ ਨਿਯਮਾਂ 'ਤੇ ਧਿਆਨ ਦੇਈਏ ਤਾਂ ਲੱਡੂ ਗੋਪਾਲ ਨੂੰ ਚਾਹ ਜਾਂ ਕੋਲਡ ਡਰਿੰਕ ਦਾ ਭੋਗ ਨਹੀਂ ਲਗਾਉਣਾ ਚਾਹੀਦਾ, ਕਿਉਂਕਿ ਇਨ੍ਹਾਂ ਦੋਵੇਂ ਹੀ ਪੀਣ ਵਾਲੀਆਂ ਚੀਜ਼ਾਂ 'ਚ ਬਾਹਰੀ ਤੱਤ ਮਿਲੇ ਹੁੰਦੇ ਹਨ।
ਲੱਡੂ ਗੋਪਾਲ ਦੇ ਭੋਗ 'ਚ ਹਮੇਸ਼ਾ ਤੁਲਸੀ ਦਾ ਇਸਤੇਮਾਲ ਕਰੋ, ਕਿਉਂਕਿ ਭਗਵਾਨ ਕ੍ਰਿਸ਼ਨ ਨੂੰ ਤੁਲਸੀ ਵੱਧ ਪਸੰਦ ਹੈ ਅਤੇ ਤੁਲਸੀ ਦੇ ਪੱਤਿਆਂ ਦੇ ਬਿਨਾਂ ਲੱਡੂ ਗੋਪਾਲ ਦਾ ਭੋਗ ਅਧੂਰਿਆ ਮੰਨਿਆ ਜਾਂਦਾ ਹੈ।
ਉੱਥੇ ਹੀ ਜੇਕਰ ਅਸੀਂ ਇਹ ਮੰਨਦੇ ਹਾਂ ਕਿ ਲੱਡੂ ਗੋਪਾਲ ਕੋਈ ਭਗਵਾਨ ਨਹੀਂ ਸਗੋਂ ਸਾਡੇ ਘਰ ਦਾ ਬੱਚਾ ਹੈ ਤਾਂ ਉਸ ਹਿਸਾਬ ਨਾਲ ਲੱਡੂ ਗੋਪਾਲ ਨੂੰ ਚਾਹ ਅਤੇ ਨਮਕੀਨ ਬਿਸਕੁਟ ਦਾ ਭੋਗ ਲਗਾ ਸਕਦੇ ਹਾਂ।
ਲੱਡੂ ਗੋਪਾਲ ਨੂੰ ਭੋਗ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜੋ ਵੀ ਚੀਜ਼ਾਂ ਉਨ੍ਹਾਂ ਨੂੰ ਖੁਆ ਰਹੇ ਹੋ ਉਹ ਸ਼ੁੱਧ ਹੋਣ। ਕੁਝ ਅਜਿਹਾ ਭੁੱਲ ਵੀ ਨਾ ਖੁਆਓ ਜੋ ਤੁਹਾਡੀ ਪੂਜਾ 'ਚ ਰੁਕਾਵਟ ਬਣੇ ਅਤੇ ਲੱਡੂ ਗੋਪਾਲ ਨੂੰ ਨਾਰਾਜ਼ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਦੋਂ ਹੈ ਮਕਰ ਸੰਕ੍ਰਾਂਤੀ? ਜਾਣੋ ਸ਼ੁੱਭ ਮਹੂਰਤ ਅਤੇ ਤਾਰੀਖ਼
NEXT STORY