ਜਲੰਧਰ (ਬਿਊਰੋ)- ਹਿੰਦੂਆਂ ਲਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਪਾਲਣਹਾਰ ਸ਼੍ਰੀ ਹਰਿ ਵਿਸ਼ਣੂ ਨੇ ਸ਼੍ਰੀ ਕ੍ਰਿਸ਼ਨ ਦੇ ਰੂਪ 'ਚ ਅੱਠਵਾਂ ਅਵਤਾਰ ਧਾਰਨ ਕੀਤਾ ਸੀ। ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਹਿੰਦੂ ਗ੍ਰੰਥਾਂ ਮੁਤਾਬਕ, ਹਰ ਸਾਲ ਭਾਦਰਪਦ ਦੀ ਅਸ਼ਟਮੀ 'ਤੇ ਕਾਨ੍ਹਾ ਦਾ ਜਨਮਦਿਨ ਮਨਾਇਆ ਜਾਂਦਾ ਹੈ। ਇਸ ਸਾਲ ਜਨਮ ਅਸ਼ਟਮੀ ਦਾ ਤਿਉਹਾਰ 18-19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਦਿਹਾੜੇ 'ਤੇ ਲੋਕ ਨੱਚ ਕੇ ਅਤੇ ਗਾ ਕੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹਨ। ਬਹੁਤ ਸਾਰੇ ਲੋਕ ਇਸ ਸ਼ੁੱਭ ਦਿਨ ਵਰਤ ਵੀ ਰੱਖਦੇ ਹਨ। ਇਸ ਦਿਨ ਕੁਝ ਉਪਾਏ ਕਰਨ ਨਾਲ ਮੰਨ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਅਤੇ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਨਮ ਅਸ਼ਟਮੀ ਦੀ ਰਾਤ ਕਰਨੇ ਸ਼ੁੱਭ ਮੰਨੇ ਜਾਂਦੇ ਹਨ...
ਝੂਲਾ
ਇਸ ਖ਼ਾਸ ਦਿਨ ਸ਼੍ਰੀ ਕ੍ਰਿਸ਼ਨ ਜੀ ਨੂੰ ਸੋਹਣੇ ਅਤੇ ਫੁਲਾਂ ਨਾਲ ਸਜਾਏ ਹੋਏ ਝੂਲੇ ਵਿੱਚ ਬਿਠਾਉਣਾ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਨੂੰ ਝੂਲਾ ਝੁਲਾਉਣਾ ਚਾਹੀਦਾ ਹੈ।
![PunjabKesari](https://static.jagbani.com/multimedia/10_35_004604816krishna janmashtami4-ll.jpg)
ਤੁਲਸੀ
ਜਨਮ ਅਸ਼ਟਮੀ ਵਾਲੇ ਦਿਨ ਬਾਲ ਗੋਪਾਲ ਜੀ ਨੂੰ ਤੁਸੀਂ ਜੋ ਵੀ ਪ੍ਰਸ਼ਾਦ ਚੜ੍ਹਾਉਣ ਵਾਲੇ ਹੋ, ਉਸ ’ਚ ਤੁਲਸੀ ਦੇ ਪੱਤੇ ਜ਼ਰੂਰ ਪਾਓ।
ਫੁੱਲ
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਹਾਰਸਿੰਗਾਰ, ਪਾਰੀਜਾਤ, ਸ਼ੈਫਾਲੀ ਅਤੇ ਪੀਲੇ ਰੰਗ ਦੇ ਫੁੱਲ ਬਹੁਤ ਪਸੰਦ ਹਨ। ਇਸੇ ਲਈ ਉਨ੍ਹਾਂ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਫੁੱਲਾਂ ਨੂੰ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਮੰਤਰ ਉਚਾਰਨ ਕਰਕੇ ਬਾਲ ਗੋਪਾਲ ਜੀ ਨੂੰ ਫੁੱਲਾਂ ਦੀ ਮਾਲਾ ਵੀ ਚੜ੍ਹਾਈ ਜਾਂਦੀ ਹੈ। ਇਸ ਨਾਲ ਜੀਵਨ ਵਿੱਚ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
![PunjabKesari](https://static.jagbani.com/multimedia/10_30_597939794krishna janmashtami1-ll.jpg)
ਸ਼ੰਖ
ਇਸ ਖ਼ਾਸ ਦਿਨ ’ਤੇ ਨੰਦਲਾਲ ਨੂੰ ਸ਼ੰਖ ਵਿੱਚ ਦੁੱਧ ਪਾ ਕੇ ਚੜ੍ਹਾਓ। ਇਸ ਤੋਂ ਬਾਅਦ ਦੇਵੀ ਲੱਛਮੀ ਜੀ ਦੀ ਪੂਜਾ ਕਰੋ। ਅਜਿਹਾ ਕਰਨ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ।
ਫਲ ਅਤੇ ਅਨਾਜ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਧਾਰਮਿਕ ਸਥਾਨ ’ਤੇ ਜਾ ਕੇ ਗਰੀਬਾਂ ਨੂੰ ਫਲ ਅਤੇ ਅਨਾਜ ਜ਼ਰੂਰ ਦਾਨ ਕਰੋ। ਇਸ ਨਾਲ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
![PunjabKesari](https://static.jagbani.com/multimedia/10_30_599973373krishna janmashtami2-ll.jpg)
ਮੋਰ ਦਾ ਖੰਭ
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮੋਰਪੰਖ ਬਹੁਤ ਪਸੰਦ ਹੈ। ਇਸੇ ਲਈ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਪਿਆਰਾ ਮੋਰਪੰਖ ਜ਼ਰੂਰ ਸ਼ਾਮਲ ਕਰੋ।
ਖੀਰ ਦਾ ਭੋਗ
ਜਨਮ ਅਸ਼ਟਮੀ ਵਾਲੇ ਦਿਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਾਬੂਦਾਣਾ ਅਤੇ ਚਾਵਲ ਤੋਂ ਤਿਆਰ ਕੀਤੀ ਖੀਰ ਦਾ ਭੋਗ ਲਗਾਓ। ਇਸ ਨਾਲ ਸਮਾਜ ਵਿੱਚ ਮਾਣ ਅਤੇ ਸਨਮਾਨ ਵੱਧਦਾ ਹੈ।
ਗਾਂ ਤੇ ਵੱਛੇ ਦੀ ਤਸਵੀਰ
ਇਸ ਦਿਨ ਧਨ ਅਤੇ ਸੰਤਾਨ ਪ੍ਰਾਪਤੀ ਲਈ ਆਪਣੇ ਘਰ ਤੁਸੀਂ ਗਾਂ ਅਤੇ ਵੱਛੇ ਦੀ ਤਸਵੀਰ ਜ਼ਰੂਰ ਲਗਾਓ।
![PunjabKesari](https://static.jagbani.com/multimedia/10_31_001850884krishna janmashtami3-ll.jpg)
ਕੇਲੇ ਦੇ ਪੌਦੇ ਲਗਾਓ
ਘਰ ’ਚ ਲਛਮੀ ਦੇਵੀ ਦੇ ਵਾਸ ਲਈ ਤੁਸੀਂ ਆਪਣੇ ਘਰ ਜਾਂ ਫਿਰ ਕਿਸੇ ਮੰਦਰ ਵਿੱਚ ਕੇਲੇ ਦੇ 2 ਪੌਦੇ ਲਗਾਓ।
ਮੱਖਣ-ਮਿਸ਼ਰੀ ਦਾ ਭੋਗ
ਜਨਮ ਅਸ਼ਟਮੀ ਵਾਲੀ ਰਾਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਵਿਧੀ ਅਨੁਸਾਰ ਵਰਤ ਰੱਖ ਕੇ ਅਤੇ ਸੱਚੇ ਮਨ ਨਾਲ ਉਨ੍ਹਾਂ ਦੀ ਪੂਜਾ ਕਰਕੇ ਭਗਵਾਨ ਜੀ ਨੂੰ ਮੱਖਣ-ਮਿਸ਼ਰੀ ਦਾ ਭੋਗ ਲਗਾਓ। ਇਸ ਨਾਲ ਘਰ ਵਿਚ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਭਰਿਆ ਮਾਹੌਲ ਬਣਿਆ ਰਹੇਗਾ।
![PunjabKesari](https://static.jagbani.com/multimedia/10_35_006165338krishna janmashtami5-ll.jpg)
ਵਾਸਤੂ ਸ਼ਾਸਤਰ : ਘਰ ਦੀਆਂ ਕੰਧਾਂ ’ਤੇ ਜ਼ਰੂਰ ਲਗਾਓ ਇਹ ਤਸਵੀਰਾਂ, ਦੂਰ ਹੋਣਗੀਆਂ ਆਰਥਿਕ ਪਰੇਸ਼ਾਨੀਆਂ
NEXT STORY