ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਅਨੁਸਾਰ ਹਰ ਮਹੀਨੇ ਇਕ ਮੱਸਿਆ ਦੀ ਤਰੀਕ ਆਉਂਦੀ ਹੈ। ਇਸ ਸਾਲ ਮੌਨੀ ਮੱਸਿਆ 1 ਫਰਵਰੀ ਨੂੰ ਪੈ ਰਹੀ ਹੈ। ਇਸ ਦਿਨ ਮੰਗਲਵਾਰ ਹੈ, ਇਸ ਲਈ ਇਸਨੂੰ ਭੌਮਵਤੀ ਮੱਸਿਆ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਤਰੀਕ 'ਤੇ ਕੁਝ ਉਪਾਅ ਕਰਨ ਨਾਲ ਵਿਅਕਤੀ ਕੁੰਡਲੀ 'ਚ ਕਾਲ ਸਰੂਪ ਦੋਸ਼ ਤੋਂ ਛੁਟਕਾਰਾ ਪਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਉਪਾਅ ਬਾਰੇ...
ਇਹ ਵੀ ਪੜ੍ਹੋ : Shattila Ekadashi 2022: ਤਿਲਾਂ ਦੀ ਵਰਤੋਂ ਨਾਲ ਕੱਟੇ ਜਾਣਗੇ ਦੁੱਖ, ਜਾਣੋ ਸ਼ੁੱਭ ਮਹੂਰਤ
ਗੰਗਾ ਵਿੱਚ ਇਸ਼ਨਾਨ ਕਰੋ
ਗੰਗਾ ਨਦੀ ਵਿੱਚ ਦੇਵੀ-ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਮੌਨੀ ਮੱਸਿਆ ਦੇ ਸ਼ੁਭ ਦਿਨ 'ਤੇ ਗੰਗਾ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਅਜਿਹਾ ਕਰਨ ਨਾਲ ਮਨੁੱਖ ਨੂੰ ਪਾਪਾਂ ਅਤੇ ਗ੍ਰਹਿਆਂ ਦੇ ਦੋਸ਼ਾਂ ਤੋਂ ਮੁਕਤੀ ਮਿਲਦੀ ਹੈ।
ਚਾਂਦੀ ਦੇ ਸੱਪ ਦੀ ਪੂਜਾ ਕਰੋ
ਮੌਨੀ ਅਮਾਵਸਿਆ ਦੇ ਦਿਨ ਚਾਂਦੀ ਦੇ ਨਾਗ-ਨਾਗਿਨ ਭਾਵ ਸੱਪਾਂ ਦੇ ਜੋੜੇ ਦੀ ਪੂਜਾ ਕਰੋ। ਇਸ ਤੋਂ ਬਾਅਦ ਇਸ ਨੂੰ ਚੱਲਦੇ ਪਾਣੀ 'ਚ ਸੁੱਟ ਦਿਓ। ਅਜਿਹਾ ਕਰਨ ਨਾਲ ਕੁੰਡਲੀ ਵਿੱਚ ਕਾਲ ਸਰਪ ਦੋਸ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Shattila Ekadashi 2022: ਤਿਲਾਂ ਦੀ ਵਰਤੋਂ ਨਾਲ ਕੱਟੇ ਜਾਣਗੇ ਦੁੱਖ, ਜਾਣੋ ਸ਼ੁੱਭ ਮਹੂਰਤ
ਪੁਰਖਿਆਂ ਦੀ ਪੂਜਾ ਕਰੋ
ਮਾਨਤਾ ਹੈ ਕਿ ਮੌਨੀ ਮੱਸਿਆ ਵਾਲੇ ਦਿਨ ਪੂਰਵਜਾਂ ਦੀ ਪੂਜਾ, ਪਿਂਡ ਦਾਨ, ਸ਼ਰਾਧ ਕਰਮ ਆਦਿ ਕਰ ਕੇ ਵੀ ਕਾਲ ਸਰਪ ਦੋਸ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਦਾਨ
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਕਿਸੇ ਸਫ਼ਾਈ ਕਰਨ ਵਾਲੇ ਵਿਅਕਤੀ ਨੂੰ ਮਸਰ ਦੀ ਦਾਲ ਅਤੇ ਕੁਝ ਪੈਸੇ ਦਾਨ ਕਰੋ।
ਇਹ ਵੀ ਪੜ੍ਹੋ : Kitchen Vastu Tips:ਜੇਕਰ ਘਰ 'ਚ ਹੋ ਰਿਹੈ ਕਲੇਸ਼ ਤਾਂ ਇਨ੍ਹਾਂ ਚੀਜ਼ਾਂ ਨੂੰ ਰਸੋਈ 'ਚੋਂ ਕੱਢ ਦਿਓ ਬਾਹਰ
ਸ਼ਿਵ ਦੀ ਪੂਜਾ ਕਰੋ
ਇਸ ਪਵਿੱਤਰ ਦਿਹਾੜੇ 'ਤੇ ਇਸ਼ਨਾਨ ਅਤੇ ਦਾਨ ਕਰਨ ਤੋਂ ਬਾਅਦ ਭਗਵਾਨ ਸ਼ਿਵ ਦੀ ਪੂਜਾ ਕਰਕੇ ਸ਼ਿਵ ਤਾਂਡਵ ਸਤੋਤਰ ਦਾ ਪਾਠ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਸ਼ਿਵਲਿੰਗ ਨੂੰ ਜਲ ਚੜ੍ਹਾਓ
ਧਾਰਮਿਕ ਮਾਨਤਾਵਾਂ ਮੁਤਾਬਕ ਜੇਕਰ ਕੁੰਡਲੀ 'ਚ ਕਾਲ ਸਰੂਪ ਦੋਸ਼ ਹੈ ਤਾਂ ਰੋਜ਼ਾਨਾ ਭਗਵਾਨ ਸ਼ਿਵ ਨੂੰ ਜਲ ਚੜ੍ਹਾਓ। ਇਸ ਦੇ ਨਾਲ ਹੀ ਵਿਧੀ-ਵਿਧਾਨ ਨਾਲ ਪੂਜਾ ਕਰੋ। ਭਗਵਾਨ ਸ਼ਿਵ ਦੀ ਕਿਰਪਾ ਨਾਲ ਹਰ ਤਰ੍ਹਾਂ ਦੇ ਦੋਸ਼ ਅਤੇ ਡਰ ਤੋਂ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ : Vastu Bedroom: ਕਮਰੇ ਵਿਚ ਲਗਾਓ ਇਹ ਤਸਵੀਰ, ਹਮੇਸ਼ਾ ਬਣਿਆ ਰਹੇਗਾ ਪਿਆਰ
ਤੁਲਸੀ ਦੀ ਪੂਜਾ ਕਰੋ
ਸ਼ਾਮ ਨੂੰ ਤੁਲਸੀ ਦੇ ਪੌਦੇ ਦੇ ਕੋਲ ਘਿਓ ਦਾ ਦੀਵਾ ਜਗਾਓ। ਫਿਰ ਪੌਦੇ ਦੀ 108 ਵਾਰ ਪਰਿਕਰਮਾ ਕਰੋ। ਇਸ ਨਾਲ ਜੀਵਨ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਮੱਛੀ ਨੂੰ ਖੁਆਓ ਆਟਾ
ਇਸ ਦਿਨ ਮੱਛੀ ਨੂੰ ਆਟੇ ਦੇ ਗੋਲੇ ਖੁਆਉਣਾ ਸ਼ੁਭ ਮੰਨਿਆ ਜਾਂਦਾ ਹੈ। ਜੋਤਿਸ਼ ਅਤੇ ਵਾਸਤੂ ਅਨੁਸਾਰ, ਇਹ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਖੁਸ਼ਹਾਲੀ ਲਿਆਉਂਦਾ ਹੈ।
ਇਹ ਵੀ ਪੜ੍ਹੋ : ਘਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਪਣਾਓ ਫੇਂਗ ਸ਼ੂਈ ਦੇ ਇਹ ਸਧਾਰਨ ਉਪਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਸੂਰਜ ਦੇਵਤਾ ਦੀ ਪੂਜਾ
NEXT STORY