ਜਲੰਧਰ (ਬਿਊਰੋ)— ਸੋਮਵਾਰ ਦੀ 30.09.19 ਨੂੰ ਨਰਾਤੇ ਦੇ ਦੂਜੇ ਦਿਨ ਦੂਜੀ ਦੁਰਗਾ ਦੇਵੀ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ। ਸ਼ਬਦ ਬ੍ਰਹਮਚਾਰਿਣੀ ਦਾ ਮਤਲਬ ਹੈ ਬ੍ਰਹਮਾ ਦਾ ਆਚਰਣ ਕਰਨ ਵਾਲੀ ਦੇਵੀ। ਮੰਗਲ ਗ੍ਰਹਿ 'ਤੇ ਦਬਦਬਾ ਰੱਖਣ ਵਾਲੀ ਬ੍ਰਹਮਚਾਰਿਨੀ ਸਾਕਸ਼ਾਤ ਬ੍ਰਹਮਾਵਤਾ ਸਵਰੂਪ ਹਨ। ਦੇਵੀ ਬ੍ਰਹਮਚਾਰਿਣੀ ਮਨੁੱਖੀ ਜੀਵਨ ਦੀ ਬਾਲ ਦਸ਼ਾ ਰੂਪੀ ਵਿਦਿਆਰਥੀ ਨੂੰ ਸੰਬੋਧਤ ਕਰਦੀ ਹੈ। ਰੌਸ਼ਨੀ ਵਾਂਗ ਖਿੜ੍ਹੇ ਕਮਲ ਵਰਗਾ ਇਨ੍ਹਾਂ ਦਾ ਸਵਰੂਪ, ਸ਼ਾਂਤ ਅਤੇ ਨਰਮ ਹੈ। ਇਨ੍ਹਾਂ ਦੇ ਸੱਜੇ ਹੱਥ 'ਚ ਅਕਸ਼ਰਮਾਲਾ ਅਤੇ ਖੱਬੇ ਹੱਥ ਵਿਚ ਕਮੰਡਲ ਹੈ। ਦੇਵੀ ਦੇ ਕੜ੍ਹੇ, ਹਾਰ, ਕੁੰਡਲ ਅਤੇ ਬਾਲੀਆਂ ਆਦਿ ਸਾਰੀਆਂ ਥਾਵਾਂ 'ਤੇ ਕਮਲ ਜੜੇ ਹੋਏ ਹਨ। ਬ੍ਰਹਮਚਾਰਿਣੀ ਸਵਰੂਪ ਪਾਰਵਤੀ ਦਾ ਉਹ ਚਰਿੱਤਰ ਹੈ ਜਦੋਂ ਉਨ੍ਹਾਂ ਨੇ ਸ਼ਿਵ ਅਰਥਾਤ ਬ੍ਰਹਮਾ ਨੂੰ ਸਾਧਣ ਹੇਤੂ ਤਪ ਕੀਤਾ ਸੀ।
ਵਸਤੂਸ਼ਾਸਤਰ ਮੁਤਾਬਕ ਇਨ੍ਹਾਂ ਦੀ ਸਾਧਨਾ ਦਾ ਸੰਬੰਧ ਮੰਗਲ ਗ੍ਰਹਿ ਦੀ ਦੱਖਣ ਦਿਸ਼ਾ ਨਾਲ ਹੈ। ਇਨ੍ਹਾਂ ਦੀ ਸਾਧਨਾ ਦਾ ਸਭ ਤੋਂ ਵਧੀਆ ਸਮਾਂ ਬ੍ਰਹਮਾ ਮਹੂਰਤ ਹੈ। ਦੇਵੀ ਬ੍ਰਹਮਚਾਰਿਨੀ ਦੀ ਸਾਧਨਾ ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਵਧੀਆ ਹੁੰਦੀ ਹੈ ਜਿਨ੍ਹਾਂ ਦੀ ਕਮਾਉਣ ਦਾ ਸੰਬੰਧ ਚਿਕਿਤਸਾ, ਇੰਜੀਨੀਰਿੰਗ, ਮਕੈਨੀਕਲ, ਸੁਰੱਖਿਆ ਸੇਵਾ ਨਾਲ ਹੈ। ਬ੍ਰਹਮਚਾਰਿਣੀ ਦੀ ਪੂਜਾ ਲਾਲ ਫੁੱਲ, ਸਿੰਧੂਰ, ਗੁੜ ਨਾਲ ਕਰਨਾ ਚਾਹੀਦਾ ਹੈ। ਇਨ੍ਹਾਂ ਦੀ ਸਾਧਨਾ ਨਾਲ ਮੂਰਖ ਵੀ ਸਿਆਣੇ ਬਣਦੇ ਹਨ, ਸਧਾਰਣ ਸਟੂਡੈਂਟ ਨੂੰ ਵੀ ਡਾਕਟਰ ਅਤੇ ਇੰਜੀਨੀਰਿੰਗ ਦੀ ਪ੍ਰੀਖਿਆ ਵਿਚ ਸਫਲਤਾ ਮਿਲਦੀ ਹੈ ਅਤੇ ਬਹੁਤ ਜ਼ਿਆਦਾ ਗੁੱਸੇ ਤੋਂ ਮੁਕਤੀ ਮਿਲਦੀ ਹੈ।
ਵਿਸ਼ੇਸ਼ ਪੂਜਾ ਵਿਧੀ
ਲਾਲ ਕੱਪੜੇ 'ਤੇ ਦੇਵੀ ਬ੍ਰਹਮਚਾਰਿਨੀ ਦਾ ਚਿੱਤਰ ਸਥਾਪਤ ਕਰਕੇ ਵਿਧੀ ਨਾਲ ਪੂਜਾ ਕਰੋ। ਆਟੇ ਦੇ ਦੀਵੇ ਵਿਚ ਚਮੇਲੀ ਦੇ ਤੇਲ ਦਾ ਦੀਵਾ ਜਗਾਓ। ਗੂਗਲ ਧੂਫ ਕਰੋ, ਲਾਲ ਫੁੱਲ ਚੜ੍ਹਾਓ, ਸਿੰਧੂਰ ਚੜ੍ਹਾਓ, ਗੁੜ ਤੋਂ ਬਣੇ ਹਲਵੇ ਦਾ ਭੋਗ ਲਗਾਓ ਅਤੇ ਲਾਲ ਚੰਦਨ ਜਾਂ ਮੂੰਗੇ ਦੀ ਮਾਲਾ ਨਾਲ ਇਸ ਵਿਸ਼ੇਸ਼ ਮੰਤਰ ਦਾ 1 ਮਾਲਾ ਜਾਪ ਕਰੋ।
ਉਪਾਅ
ਤੇਜ਼ ਬੁੱਧੀ ਲਈ ਦੇਵੀ ਬ੍ਰਹਮਚਾਰਿਣੀ 'ਤੇ ਚੜ੍ਹੇ ਸਿੰਧੂਰ ਨਾਲ ਰੋਜ਼ਾਨਾ ਟਿੱਕਾ ਲਗਾਓ।
ਗੁੱਸੇ ਤੋਂ ਮੁਕਤੀ ਲਈ ਦੇਵੀ ਬ੍ਰਹਮਚਾਰਿਣੀ 'ਤੇ ਚੜ੍ਹੇ ਕਣਕ ਦੇ ਦਾਣੇ ਕਪੂਰ ਨਾਲ ਸਾੜੋ।
ਦੂਜਾ ਰੂਪ-ਮਈਆ ਬ੍ਰਹਮਚਾਰਿਣੀ
NEXT STORY