ਜਲੰਧਰ (ਬਿਊਰੋ) : ਅੱਜ ਨਵੇਂ ਸਾਲ 2022 ਦਾ ਆਗਾਜ਼ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਜੇਕਰ ਸਾਲ ਦਾ ਪਹਿਲਾ ਦਿਨ ਚੰਗੀ ਤਰ੍ਹਾਂ ਸ਼ੁਰੂ ਹੋ ਜਾਵੇ ਤਾਂ ਸਾਰਾ ਸਾਲ ਵਧੀਆ ਬੀਤਦਾ ਹੈ। ਇਸ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਨਵੇਂ ਸਾਲ ਦੇ ਦਿਨ ਕੁਝ ਖ਼ਾਸ ਚੀਜ਼ਾਂ ਖਾਣ ਨਾਲ ਵੀ ਚੰਗੀ ਕਿਸਮਤ ਮਿਲਦੀ ਹੈ। ਆਓ ਅਸੀਂ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਦੱਸਦੇ ਹਾਂ -
ਖਾਓ ਇਹ ਚੀਜ਼ਾਂ : -
ਦਾਲਾਂ :- ਸਾਲ ਦੀ ਆਖਰੀ ਰਾਤ ਅਤੇ ਪਹਿਲੇ ਦਿਨ ਹਰੀਆਂ ਸਬਜ਼ੀਆਂ ਅਤੇ ਦਾਲਾਂ ਖਾਣ ਨਾਲ ਚੰਗੀ ਕਿਸਮਤ ਆਉਂਦੀ ਹੈ। ਦਾਲ ਆਰਥਿਕ ਖੁਸ਼ਹਾਲੀ ਨਾਲ ਜੁੜੀ ਹੋਈ ਹੈ ਕਿਉਂਕਿ ਇਹ ਸਿੱਕਿਆਂ ਵਾਂਗ ਗੋਲ ਹੁੰਦੀਆਂ ਹਨ ਅਤੇ ਪਾਣੀ 'ਚ ਭਿੱਜਣ 'ਤੇ ਫੁੱਲ ਜਾਂਦੀਆਂ ਹਨ। ਅਮਰੀਕਾ ਦੇ ਕੁਝ ਹਿੱਸਿਆਂ 'ਚ ਹੌਪਿਨ ਜੌਨ ਡਿਸ਼ ਨਵੇਂ ਸਾਲ 'ਤੇ ਬਣਾਈ ਜਾਂਦੀ ਹੈ।
ਦਹੀਂ :- ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਦਹੀਂ ਖਾਣਾ ਸ਼ੁਭ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਭਾਰਤ 'ਚ ਇਹ ਪਰੰਪਰਾ ਹੈ। ਇਸ ਲਈ ਨਵੇਂ ਸਾਲ ਦੇ ਪਹਿਲੇ ਦਿਨ ਦਹੀਂ ਖਾਣਾ ਚੰਗੀ ਕਿਸਮਤ ਮੰਨਿਆ ਜਾਂਦਾ ਹੈ।
ਫਲ :- ਪੀਲੇ-ਸੰਤਰੀ ਫਲਾਂ ਨੂੰ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਚੀਨ ਸਮੇਤ ਕਈ ਦੇਸ਼ਾਂ 'ਚ ਲੋਕ ਨਵੇਂ ਸਾਲ 'ਤੇ ਸੰਤਰੇ ਖਾਂਦੇ ਹਨ।
ਅਨਾਰ :- ਯੂਨਾਨੀ ਪਰੰਪਰਾ 'ਚ ਲੋਕ ਨਵੇਂ ਸਾਲ ਤੋਂ ਪਹਿਲਾਂ ਅਨਾਰ ਖਾਂਦੇ ਹਨ। ਮਾਨਤਾ ਅਨੁਸਾਰ ਫਲ 'ਚ ਜਿੰਨੇ ਜ਼ਿਆਦਾ ਬੀਜ ਹੋਣਗੇ, ਓਨਾ ਹੀ ਜ਼ਿਆਦਾ ਸ਼ੁੱਭ ਹੋਵੇਗਾ।
ਸੇਬ :- ਕੁਝ ਲੋਕ ਨਵੇਂ ਸਾਲ 'ਤੇ ਸੇਬ ਵੀ ਖਾਂਦੇ ਹਨ ਕਿਉਂਕਿ ਇਸ ਨੂੰ ਪਿਆਰ ਅਤੇ ਉਪਜਾਊ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਮੱਛੀ :- ਕੁਝ ਯੂਰਪੀ ਦੇਸ਼ਾਂ 'ਚ ਨਵੇਂ ਸਾਲ ਦੀ ਰਾਤ 12 ਵਜੇ ਤੋਂ ਜਲਦੀ ਮੱਛੀ ਖਾਣ ਦਾ ਰਿਵਾਜ ਹੈ। ਮੱਛੀ ਤਰੱਕੀ ਅਤੇ ਖੁਸ਼ਹਾਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਉਹ ਇੱਕ ਸਮੇਂ 'ਚ ਬਹੁਤ ਸਾਰੇ ਅੰਡੇ ਦਿੰਦੀਆਂ ਹਨ।
ਅੰਗੂਰ :- ਕੁਝ ਯੂਰਪੀ ਦੇਸ਼ਾਂ ਅਤੇ ਅਮਰੀਕਾ 'ਚ ਲੋਕ ਨਵੇਂ ਸਾਲ 'ਤੇ ਚੰਗੀ ਕਿਸਮਤ ਲਈ 12 ਅੰਗੂਰ ਖਾਂਦੇ ਹਨ ਤਾਂ ਜੋ ਸਾਲ ਦੇ 12 ਮਹੀਨਿਆਂ 'ਚ ਕਿਸਮਤ ਦਾ ਪਤਾ ਲੱਗ ਸਕੇ।
ਨੂਡਲਜ਼ :- ਨੂਡਲਜ਼ ਲੰਬੀ ਉਮਰ ਦਾ ਪ੍ਰਤੀਕ ਹਨ। ਚੀਨ ਅਤੇ ਜਾਪਾਨ 'ਚ ਨਵੇਂ ਸਾਲ ਦੀ ਸ਼ਾਮ ਨੂੰ ਨੂਡਲਜ਼ ਖਾਣ ਦੀ ਪਰੰਪਰਾ ਹੈ। ਇਸ ਪਰੰਪਰਾ 'ਚ ਨੂਡਲਜ਼ ਨੂੰ ਬਿਨਾਂ ਤੋੜੇ ਖਾਧਾ ਜਾਂਦਾ ਹੈ।
ਸਿੱਕਿਆਂ ਨਾਲ ਕੇਕ ਜਾਂ ਰੋਟੀ :- ਗ੍ਰੀਸ 'ਚ ਨਵੇਂ ਸਾਲ 'ਤੇ ਕੇਕ ਜਾਂ ਬਰੈੱਡ ਖਾਣ ਦੀ ਪਰੰਪਰਾ ਹੈ। ਇਸ ਨੂੰ ਸਿੱਕਿਆਂ ਨਾਲ ਪਕਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਨੂੰ ਸਿੱਕੇ ਨਾਲ ਕੇਕ ਮਿਲਦਾ ਹੈ, ਉਹ ਖੁਸ਼ਕਿਸਮਤ ਮੰਨਿਆ ਜਾਂਦਾ ਹੈ। ਇਸ ਪਰੰਪਰਾ 'ਚ ਲੋਕ ਆਰਥਿਕ ਖੁਸ਼ਹਾਲੀ ਲਈ ਕੇਕ ਕੱਟਦੇ ਹਨ।
Vastu Shastra : ਘਰ ਨੂੰ ਸਜਾਓ ਬਾਂਸ ਦੀਆਂ ਬਣੀਆਂ ਇਨ੍ਹਾਂ ਚੀਜ਼ਾਂ ਨਾਲ, ਬਣੀ ਰਹੇਗੀ ਸੁੱਖ ਸ਼ਾਂਤੀ
NEXT STORY