ਵੈੱਬ ਡੈਸਕ- ਬਹੁਤ ਸਾਰੇ ਲੋਕ ਖਾਣ-ਪੀਣ ਦੇ ਮਾਮਲੇ 'ਚ ਲਾਪਰਵਾਹ ਰਹਿੰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਸਰੀਰ ਲਈ ਕੀ ਚੰਗਾ ਹੈ ਅਤੇ ਕੀ ਨਹੀਂ। ਪ੍ਰੇਮਾਨੰਦ ਜੀ ਮਹਾਰਾਜ ਦੇ ਅਨੁਸਾਰ ਤੰਦਰੁਸਤ ਸਰੀਰ ਅਤੇ ਸ਼ਾਂਤ ਮਨ ਲਈ ਖਾਣਾ ਹਮੇਸ਼ਾ ਸੀਮਿਤ ਅਤੇ ਸੰਤੁਲਿਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ। ਪ੍ਰੇਮਾਨੰਦ ਜੀ ਕਹਿੰਦੇ ਹਨ,“ਭੋਜਨ ਸਰੀਰ ਲਈ ਹੈ, ਸਰੀਰ ਭੋਜਨ ਲਈ ਨਹੀਂ।” ਜੇ ਮਨੁੱਖ ਖਾਣੇ ’ਤੇ ਕਾਬੂ ਕਰ ਲਵੇ, ਤਾਂ ਤਨ ਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ।
ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ
ਖਾਣੇ ਤੋਂ ਪਹਿਲਾਂ ਕਰੋ ਨਾਮ ਜਪ
ਮਹਾਰਾਜ ਜੀ ਨੇ ਕਿਹਾ ਕਿ ਦਿਨ ਭਰ 'ਚ ਲਿਆ ਜਾਣ ਵਾਲਾ ਭੋਜਨ ਲਗਭਗ 390 ਗ੍ਰਾਮ ਹੀ ਕਾਫੀ ਹੈ, ਜਿਸ ਦਾ ਸਧਾਰਣ ਅਰਥ ਹੈ,“ਦੋ ਰੋਟੀ ਤੇ ਇਕ ਕਟੋਰੀ ਦਾਲ”। ਉਹ ਕਹਿੰਦੇ ਹਨ ਕਿ ਖਾਣਾ “ਇੰਨਾ ਹੋਵੇ ਕਿ ਥੋੜ੍ਹੀ ਭੁੱਖ ਬਾਕੀ ਰਹੇ।” ਜੇ ਮਨ 'ਚ ਆਵੇ ਕਿ “ਇਕ ਰੋਟੀ ਹੋਰ ਖਾ ਸਕਦਾ ਹਾਂ?” — ਤਾਂ ਉਸ ਸਮੇਂ ਰੁਕ ਜਾਣਾ ਚਾਹੀਦਾ ਹੈ। ਮਹਾਰਾਜ ਜੀ ਨੇ ਇਹ ਵੀ ਕਿਹਾ ਕਿ ਖਾਣੇ ਨੂੰ ‘ਪ੍ਰਸਾਦ’ ਵਾਂਗ ਗ੍ਰਹਿਣ ਕਰੋ —ਪਹਿਲਾਂ ਨਾਮ ਜਪ ਜਾਂ ਧਿਆਨ ਕਰੋ, ਫਿਰ ਸ਼ਰਧਾ ਨਾਲ ਖਾਣਾ ਸ਼ੁਰੂ ਕਰੋ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ
ਖਾਣੇ ਵੇਲੇ ਗੁੱਸਾ ਨਾ ਕਰੋ
ਉਨ੍ਹਾਂ ਦਾ ਮੰਨਣਾ ਹੈ ਕਿ ਭੋਜਨ ਸਿਰਫ਼ ਪੇਟ ਭਰਨ ਲਈ ਨਹੀਂ, ਸਰੀਰ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਹੈ। ਖਾਣਾ ਖਾਂਦਿਆਂ ਮਨ ਸ਼ਾਂਤ ਹੋਣਾ ਚਾਹੀਦਾ ਹੈ। ਖਾਣਾ ਖਾਂਦੇ ਸਮੇਂ ਗੁੱਸਾ, ਚਿੰਤਾ ਜਾਂ ਮੋਬਾਇਲ-ਟੀਵੀ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ। ਖਾਣੇ ਨੂੰ ਚੰਗੀ ਤਰ੍ਹਾਂ ਚਬਾਓ, ਧਿਆਨ ਖਾਣੇ 'ਤੇ ਰੱਖੋ। ਮਹਾਰਾਜ ਜੀ ਦੇ ਇਹ ਸੁਝਾਅ ਆਮ ਜੀਵਨ ਲਈ ਹਨ,''ਕਿਸੇ ਬਿਮਾਰੀ, ਗਰਭ ਅਵਸਥਾ ਜਾਂ ਵਿਸ਼ੇਸ਼ ਸਥਿਤੀ 'ਚ ਵਿਅਕਤੀ ਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਖਾਣੇ ਨਾਲ ਜੁੜੇ ਮਹੱਤਵਪੂਰਨ ਨਿਯਮ
“ਤਿੰਨ ਹਿੱਸਿਆਂ ਦਾ ਸਿਧਾਂਤ” —
- ਪੇਟ ਦਾ ਅੱਧਾ ਹਿੱਸਾ ਖਾਣੇ ਨਾਲ ਭਰੋ,
- ਚੌਥਾ ਹਿੱਸਾ ਪਾਣੀ ਲਈ ਛੱਡੋ,
- ਅਤੇ ਚੌਥਾ ਹਿੱਸਾ ਖਾਲੀ ਰੱਖੋ, ਤਾਂ ਜੋ ਸਾਹ ਤੇ ਪਾਚਣ ਪ੍ਰਕਿਰਿਆ ਸਹੀ ਤਰੀਕੇ ਨਾਲ ਚੱਲੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Vastu Tips: ਪੈਸਿਆਂ ਦੀ ਤੰਗੀ ਤੋਂ ਹੋ ਪਰੇਸ਼ਾਨ ਤਾਂ ਲੌਂਗ ਨਾਲ ਕਰੋ ਇਹ ਉਪਾਅ
NEXT STORY