ਜਲੰਧਰ (ਬਿਊਰੋ) - ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਹ ਮਹੀਨਾ ਭੋਲੇਨਾਥ ਨੂੰ ਬਹੁਤ ਪਿਆਰਾ ਹੈ। ਸਾਵਣ ਮਹੀਨਾ 12 ਅਗਸਤ ਨੂੰ ਖ਼ਤਮ ਹੋਵੇਗਾ। ਸਾਵਣ ਦੇ ਮਹੀਨੇ ਸੋਮਵਾਰ ਦੇ ਚਾਰ ਵਰਤ ਆ ਰਹੇ ਹਨ। ਭਗਵਾਨ ਸ਼ਿਵ ਤੋਂ ਮਨਪੰਸਦ ਜੀਵਨ ਸਾਥੀ ਦੀ ਮੰਗ ਨੂੰ ਲੈ ਕੇ ਅਣਵਿਆਹੀਆਂ ਕੁੜੀਆਂ ਸਾਵਣ ਦੇ ਮਹੀਨੇ ਸੋਮਵਾਰ ਦਾ ਵਰਤ ਰੱਖਦੀਆਂ ਹਨ। ਸਾਵਣ ਦਾ ਪਹਿਲਾ ਵਰਤ 18 ਜੁਲਾਈ ਨੂੰ ਪੈ ਰਿਹਾ ਹੈ। ਮਾਨਤਾਵਾਂ ਅਨੁਸਾਰ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਸੋਮਵਾਰ ਦਾ ਵਰਤ ਰੱਖਣਾ ਬਹੁਤ ਜ਼ਰੂਰੀ ਹੈ। ਸੋਮਵਾਰ ਦਾ ਵਰਤ ਰੱਖਣ ਦੇ ਕਿਹੜੇ ਨਿਯਮ ਹਨ ਅਤੇ ਇਸ ਦੌਰਾਨ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਦੇ ਬਾਰੇ ਜਾਣਦੇ ਹਾਂ....
ਜਨਾਨੀਆਂ ਅਤੇ ਅਣਵਿਆਹੀਆਂ ਕੁੜੀਆਂ ਰੱਖਦੀਆਂ ਨੇ ਸਾਵਣ ਦਾ ਵਰਤ
ਜੋਤਿਸ਼ ਸ਼ਾਸਤਰ ਅਨੁਸਾਰ ਸਾਵਣ ਦੇ ਮਹੀਨੇ ਸੋਮਵਾਰ ਦਾ ਵਰਤ ਜਨਾਨੀਆਂ ਅਤੇ ਅਣਵਿਆਹੀਆਂ ਕੁੜੀਆਂ ਲਈ ਬਹੁਤ ਖ਼ਾਸ ਹੁੰਦਾ ਹੈ। ਅਣਵਿਆਹੀਆਂ ਕੁੜੀਆਂ ਮਨਚਾਹੇ ਲਾੜੇ ਦੀ ਪ੍ਰਾਪਤੀ ਲਈ ਸੋਮਵਾਰ ਦਾ ਵਰਤ ਰੱਖਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਆਹੁਤਾ ਜਨਾਨੀ ਆਪਣੇ ਪਤੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਇਹ ਵਰਤ ਰੱਖਦੀ ਹੈ।
ਪੜ੍ਹੋ ਇਹ ਵੀ ਖ਼ਬਰ - ਇਸ ਦਿਨ ਤੋਂ ਸ਼ੁਰੂ ਹੋ ਰਹੇ ਨੇ ‘ਸਾਵਣ ਦੇ ਵਰਤ’, ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਲਈ ਜ਼ਰੂਰ ਕਰੋ ਖ਼ਾਸ ਉਪਾਅ
ਜਾਣੋ ਵਰਤ ਦੇ ਸਮੇਂ ਕੀ ਖਾਣਾ ਚਾਹੀਦਾ
ਸਾਵਣ ਮਹੀਨੇ ਦੇ ਸੋਮਵਾਰ ਵਾਲੇ ਵਰਤ ’ਚ ਨਿਯਮਾਂ ਅਨੁਸਾਰ ਸਾਤਵਿਕ ਭੋਜਨ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਸਾਦੇ ਲੂਣ ਦੀ ਥਾਂ ਸੇਧਾ ਲੂਣ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੌਸਮੀ ਫਲਾਂ ਦਾ ਸੇਵਨ ਵੀ ਕਰ ਸਕਦੇ ਹੋ। ਜੇਕਰ ਤੁਸੀਂ ਫਲ ਖਾਣ ਵਾਲਾ ਵਰਤ ਰੱਖਦੇ ਹੋ ਤਾਂ ਤੁਸੀਂ ਸੇਬ, ਕੇਲਾ, ਅਨਾਰ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਬੂਦਾਨਾ, ਦੁੱਧ, ਦਹੀਂ, ਮੱਖਣ ਅਤੇ ਪਨੀਰ ਦਾ ਸੇਵਨ ਵੀ ਕਰ ਸਕਦੇ ਹੋ।
ਵਰਤ ਦੌਰਾਨ ਭੁੱਲ ਕੇ ਨਾ ਖਾਓ ਇਹ ਚੀਜਾਂ
ਮਾਨਤਾਵਾਂ ਅਨੁਸਾਰ ਸਾਵਣ ਮਹੀਨੇ ’ਚ ਸੋਮਵਾਰ ਵਾਲੇ ਵਰਤ ਦੌਰਾਨ ਭੋਜਨ ਦਾ ਸੇਵਨ ਨਹੀਂ ਕੀਤਾ ਜਾਂਦਾ। ਇਸ ਦੌਰਾਨ ਆਟਾ, ਬੇਸਨ, ਛੋਲੇ, ਸੱਤੂ, ਦਾਣੇ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਸਾਵਣ ਦੇ ਮਹੀਨੇ ਮੀਟ, ਸ਼ਰਾਬ, ਲਸਣ, ਧਨੀਆ ਪਾਊਡਰ, ਮਿਰਚ ਅਤੇ ਸਾਦਾ ਲੂਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਪੜ੍ਹੋ ਇਹ ਵੀ ਖ਼ਬਰ - ਇਨ੍ਹਾਂ ਪੰਜ ਰਾਸ਼ੀਆਂ 'ਤੇ ਮਿਹਰਬਾਨ ਹੋਵੇਗੀ ਮਾਂ ਲਕਸ਼ਮੀ, ਸਾਉਣ ਦੇ ਮਹੀਨੇ ਬਣੀ ਰਹੇਗੀ ਕਿਰਪਾ
ਸ਼ਿਵ ਭਗਵਾਨ ਦੀ ਪੂਰਾ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋਵੇਗੀ ਹਰ ਇੱਛਾ ਪੂਰੀ
NEXT STORY