ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ 'ਚ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਹੜੇ ਪੂਰਵਜ ਇਸ ਦੁਨੀਆ 'ਚ ਨਹੀਂ ਹਨ। ਇਸ ਸਾਲ ਸ਼ਰਾਧ 20 ਸਤੰਬਰ ਸੋਮਵਾਰ ਨੂੰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੁੰਨਿਆ ਤਿਥੀ ਤੋਂ ਆਰੰਭ ਹੋਏ ਹਨ, ਉੱਥੇ ਹੀ ਇਨ੍ਹਾਂ ਦਾ ਸਮਾਪਨ 6 ਅਕਤੂਬਰ ਦਿਨ ਬੁੱਧਵਾਰ ਨੂੰ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ 'ਤੇ ਹੋਵੇਗਾ। ਹਿੰਦੂ ਧਰਮ 'ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ। ਆਖਿਆ ਜਾਂਦਾ ਹੈ ਕਿ ਆਪਣੇ ਵੱਡ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਹੀ ਇਹ ਸ਼ਰਾਧ ਕੀਤੇ ਜਾਂਦੇ ਹਨ।
ਸ਼ਾਸਤਰਾਂ ਮੁਤਾਬਕ, ਜੇਕਰ ਕੋਈ ਸ਼ਰਾਧ ਨਹੀਂ ਕਰ ਪਾਉਂਦਾ ਤਾਂ ਉਸ ਦੇ ਘਰ ਅਸ਼ਾਂਤੀ ਦੇ ਨਾਲ-ਨਾਲ ਕਈ ਮੁਸੀਬਤਾਂ ਆ ਜਾਂਦੀਆਂ ਹਨ। ਇਸ ਲਈ ਹਰ ਕਿਸੇ ਲਈ ਸ਼ਰਾਧ ਕਰਨਾ ਜ਼ਰੂਰੀ ਹੁੰਦਾ ਹੈ। ਧਾਰਮਿਕ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਆਪਣੇ ਵੱਡ-ਵੱਡੇਰਿਆਂ ਲਈ ਪੂਰੀ ਸ਼ਰਧਾ ਨਾਲ ਕੀਤੇ ਗਏ ਸ਼ਰਾਧ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਕਿਸੇ ਨਦੀ ਦੇ ਕਿਨਾਰੇ ਜਾ ਕੇ ਸ਼ਰਾਧ ਨਹੀਂ ਕਰ ਪਾਉਂਦੇ ਹੋ ਤਾਂ ਘਬਰਾਓ ਨਾ ਤੁਸੀਂ ਘਰ 'ਚ ਵੀ ਸ਼ਰਾਧ ਕਰ ਸਕਦੇ ਹੋ। ਇੰਝ ਕਰੋ ਘਰ 'ਚ ਸ਼ਰਾਧ :-
ਘਰ 'ਚ ਸ਼ਰਾਧ ਕਰਨ ਦੀ ਵਿਧੀ :-
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਘਰ ਦੀ ਸਫ਼ਾਈ ਚੰਗੇ ਤਰੀਕੇ ਨਾਲ ਕਰੋ। ਗੰਗਾਜਲ ਨੂੰ ਪੂਰੇ ਘਰ 'ਚ ਛਿੜਕੋ। ਇਸ ਤੋਂ ਬਾਅਦ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਅਤੇ ਖੱਬੇ ਪੈਰ ਨੂੰ ਮੋੜਕੇ ਬੈਠ ਜਾਓ। ਤਾਂਬੇ ਦੇ ਬਰਤਨ 'ਚ ਤਿੱਲ, ਦੁੱਧ, ਗੰਗਾਜਲ ਤੇ ਪਾਣੀ ਰੱਖੋ। ਉਸ ਜਲ ਨੂੰ ਹੱਥਾਂ 'ਚ ਭਰ ਕੇ ਸਿੱਧੇ ਹੱਥ ਦੇ ਅੰਗੂਠੇ ਨਾਲ ਉਸੇ ਬਰਤਨ 'ਚ ਵਾਪਸ ਪਾ ਦਿਓ। ਪਿੱਤਰਾਂ ਦਾ ਧਿਆਨ ਕਰਦੇ ਹੋਏ ਅਜਿਹਾ ਲਗਾਤਾਰ 11 ਵਾਰ ਕਰੋ।
ਰੰਗੋਲੀ ਬਣਾਉਣ ਦੀ ਪ੍ਰਥਾ :-
ਘਰ ਦੇ ਵਿਹੜੇ 'ਚ ਰੰਗੋਲੀ ਬਣਾਉਣ ਦੀ ਵੀ ਪ੍ਰਥਾ ਹੈ। ਮਹਿਲਾਵਾਂ ਪਿੱਤਰਾਂ ਲਈ ਭੋਜਨ ਬਣਾ ਕੇ ਬ੍ਰਾਹਮਣ ਨੂੰ ਸੱਦਾ ਦੇ ਕੇ ਘਰ ਬੁਲਾਉਣ। ਬ੍ਰਾਹਮਣਾਂ ਦੇ ਆਉਣ 'ਤੇ ਉਨ੍ਹਾਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਭੋਜਨ ਦਿਓ ਅਤੇ ਇਸ ਦੌਰਾਨ ਪਤਨੀ ਨੂੰ ਸੱਜੇ ਪਾਸੇ ਹੋਣਾ ਚਾਹੀਦਾ ਹੈ, ਜੋ ਕਿ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਭੋਜਨ 'ਚ ਪਿੱਤਰਾਂ ਲਈ ਖੀਰ ਜ਼ਰੂਰ ਬਣਾਓ। ਬ੍ਰਾਹਮਣਾਂ ਨੂੰ ਭੋਜਨ ਕਰਵਾਉਣ ਤੋਂ ਪਹਿਲਾਂ ਗਾਂ, ਕੁੱਤੇ, ਕਾਂ, ਦੇਵਤਾ ਤੇ ਕੀੜੀਆਂ ਲਈ ਭੋਜਨ ਸਮੱਗਰੀ ਕੱਢ ਲਓ। ਦੱਖਣ ਦਿਸ਼ਾ ਵੱਲ ਮੂੰਹ ਕਰਕੇ ਜੌ, ਤਿੱਲ, ਚਾਵਲ ਤੇ ਜਲ ਲੈ ਕੇ ਸਕੰਲਪ ਤੇ ਸ਼ਰਧਾ ਅਨੁਸਾਰ 1 ਜਾਂ 3 ਬ੍ਰਾਹਮਣਾਂ ਨੂੰ ਭੋਜਨ ਕਰਵਾਓ।
ਦਾਨ ਕਰੋ ਇਹ ਸਮੱਗਰੀ :-
ਭੋਜਨ ਕਰਵਾਉਣ ਤੋਂ ਉਪਰੰਤ ਬਾਅਦ ਸਮੱਗਰੀ ਦਾਨ ਕਰੋ, ਜਿਸ 'ਚ ਤਿੱਲ, ਘਿਓ, ਅਨਾਜ, ਗੁੜ੍ਹ, ਚਾਂਦੀ ਤੇ ਨਮਕ ਹੋਵੇ। ਬ੍ਰਾਹਮਣ ਵੈਦਿਕ ਪਾਠ ਕਰਨ ਤੇ ਘਰ ਅਤੇ ਵੱਡ-ਵੱਡੇਰਿਆਂ ਨੂੰ ਸ਼ੁੱਭਕਾਮਨਾਵਾਂ ਦੇਣ।
ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ : -
ਪਿੱਤਰਾਂ ਵਾਲੇ ਪਾਸੇ ਛੋਲੇ ਤੇ ਮਸਰ ਦੀ ਦਾਲ, ਬੈਂਗਣ, ਹੀਂਗ, ਸ਼ਲਗਮ, ਮੀਟ, ਲਸਣ, ਪਿਆਜ਼ ਤੇ ਕਾਲਾ ਲੂਣ ਵੀ ਨਹੀਂ ਖਾਧਾ ਜਾਂਦਾ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਨਵੇਂ ਕੱਪੜੇ, ਨਵੀਆਂ ਇਮਾਰਤਾਂ, ਗਹਿਣਿਆਂ ਜਾਂ ਹੋਰ ਕੀਮਤੀ ਚੀਜ਼ਾਂ ਨਹੀਂ ਖਰੀਦਦੇ।
ਕਦੋਂ ਹੁੰਦਾ ਹੈ ਸ਼ਰਾਧ ਕਰਮ :-
ਵੈਸੇ ਤਾਂ ਹਰ ਮਹੀਨੇ ਦੀ ਅਮਵਾਸਯ ਤਿਥੀ ਨੂੰ ਸ਼ਰਾਧ ਕਰਮ ਕੀਤਾ ਜਾ ਸਕਦਾ ਹੈ। ਪਰ ਭਾਦ੍ਰਪਦ ਮਹੀਨੇ ਦੇ ਪੂਰਨਮਾਸ਼ੀ ਵਾਲੇ ਦਿਨ ਤੋਂ ਲੈ ਕੇ ਅਸ਼ਵਿਨ ਮਹੀਨੇ ਦੀ ਅਮਵਾਸਯ ਤੱਕ ਪੂਰੇ ਸਮੇਂ ਵਿਚ ਵਿਧੀ ਪੂਰਵਕ ਸ਼ਰਾਧ ਕਰਮ ਕਰਨ ਦਾ ਨਿਯਮ ਹੈ। ਇਸ ਸਾਰੇ ਪੱਖ ਨੂੰ ਪਿਤਰੂ ਪੱਖ ਵੀ ਕਿਹਾ ਜਾਂਦਾ ਹੈ। ਅਸ਼ਵਿਨ ਕ੍ਰਿਸ਼ਨ ਪ੍ਰਤਿਪਦਾ ਤੋਂ ਲੈ ਕੇ ਅਮਵਾਸਯ ਤੱਕ, 15 ਦਿਨਾਂ ਦਾ ਸਮਾਂ ਪਿਤਰੂ ਪੱਖ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ 15 ਦਿਨਾਂ ਵਿਚ ਲੋਕ ਆਪਣੇ ਪੁਰਖਿਆਂ ਜਾਂ ਪੁਰਖਿਆਂ ਨੂੰ ਜਲ ਭੇਟ ਕਰਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਮਿਤੀ ਦੇ ਅਨੁਸਾਰ ਸ਼ਰਧਾ ਅਦਾ ਕਰਦੇ ਹਨ।
ਆਖ਼ੀਰਲੇ ਸ਼ਰਾਧ 'ਚ ਜ਼ਰੂਰ ਦਾਨ ਕਰਨਾ ਇਹ ਚੀਜ਼ਾਂ, ਘਰ 'ਚ ਆਵੇਗੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ
NEXT STORY