Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, FEB 08, 2026

    12:21:42 AM

  • punjabis have lost all hope from punjab government punjab congress

    ਪੰਜਾਬ ਸਰਕਾਰ ਤੋਂ ਉੱਠਿਆ ਲੋਕਾਂ ਦਾ ਭਰੋਸਾ : ਪੰਜਾਬ...

  • t20 world cup 2026

    ਭਾਰਤ ਦੀ T20 World Cup 'ਚ ਜੇਤੂ ਸ਼ੁਰੂਆਤ, USA...

  • two senior ias officers of punjab suspended

    ਪੰਜਾਬ ਦੇ ਦੋ ਸੀਨੀਅਰ IAS ਅਫ਼ਸਰ ਸਸਪੈਂਡ, ਇਨ੍ਹਾਂ...

  • roshan healthcare ayurvedic treatment

    ਹੁਣ ਅੰਦਰੂਨੀ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • 21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ 3

DHARM News Punjabi(ਦਰਸ਼ਨ ਟੀ.ਵੀ.)

21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ 3

  • Edited By Rajwinder Kaur,
  • Updated: 29 May, 2020 03:46 PM
Jalandhar
solar eclipse
  • Share
    • Facebook
    • Tumblr
    • Linkedin
    • Twitter
  • Comment

ਸੂਰਜ ਗ੍ਰਹਿਣ ਬਾਰੇ ਲੇਖਾਂ ਦੀ ਇਸ ਲੜੀ ਦੀਆਂ ਪਹਿਲਾਂ ਪ੍ਰਕਾਸ਼ਿਤ ਦੋ ਕੜੀਆਂ ਵਿੱਚ ਤੁਸੀਂ ਸੂਰਜ ਗ੍ਰਹਿਣ ਲੱਗਣ ਦੀ ਵਿਧੀ ਅਤੇ ਸੂਰਜ ਗ੍ਰਹਿਣ ਦੀਆਂ ਕਿਸਮਾਂ ਬਾਰੇ ਪੜ੍ਹ ਚੁੱਕੇ ਹੋ। ਅੱਜ ਅਸੀਂ ਗੱਲ ਕਰਾਂਗੇ ਇਸ ਵਿਸ਼ੇ ਪ੍ਰਤੀ ਮਨੁੱਖੀ ਉਤਸੁਕਤਾ ਦੀ। ਸਦੀਆਂ ਤੋਂ ਮਨੁੱਖ ਸੂਰਜ ਗ੍ਰਹਿਣ ਬਾਰੇ ਬਹੁਤ ਜ਼ਿਆਦਾ ਉਤਸੁਕ ਰਿਹਾ ਹੈ। ਮਹਾਭਾਰਤ ਸਣੇ ਕਈ ਪੁਰਾਣੇ ਦਸਤਾਵੇਜ਼ਾਂ ਵਿੱਚ ਸੂਰਜ ਗ੍ਰਹਿਣ ਦਾ ਜ਼ਿਕਰ ਮਿਲਦਾ ਹੈ।

ਪੁਰਾਤਨ ਕਥਾਵਾਂ ਅਨੁਸਾਰ ਰਾਹੂ ਅਤੇ ਕੇਤੂ ਬਦਲਾ ਲੈਣ ਲਈ ਸੂਰਜ ਨੂੰ ਕਦੇ-ਕਦੇ ਨਿਗਲ ਲੈਂਦੇ ਹਨ, ਜਿਸ ਕਾਰਨ ਸੂਰਜ ਗ੍ਰਹਿਣਿਆ ਜਾਂਦਾ ਹੈ। ਇਸ ਮੰਨਤ ਪਿੱਛੇ 'ਸਾਗਰ ਮੰਥਣ' ਵਾਲੀ ਕਹਾਣੀ ਕੰਮ ਕਰਦੀ ਹੈ। ਇਸ ਕਹਾਣੀ ਅਨੁਸਾਰ ਸਮੁੰਦਰ ਨੂੰ ਰਿੜਕਣ ਉਪਰੰਤ ਨਿਕਲੇ ਅਮ੍ਰਿਤ ਨੂੰ ਪੀਣ ਲਈ ਦੇਵਤੇ ਜਦੋਂ ਦਾਨਵਾਂ ਨੂੰ ਚਕਮਾ ਦੇਣ 'ਚ ਕਾਮਯਾਬ ਹੋ ਗਏ ਤਾਂ ਇੱਕ ਦਾਨਵ ਨੂੰ ਇਹ ਸਾਰੀ ਖੇਡ ਸਮਝ ਆ ਗਈ। ਉਸ ਨੇ ਦੇਵਤਾ ਰੂਪ ਬਣਾ ਕੇ ਵੰਡਿਆ ਜਾ ਰਿਹਾ ਕੁਝ ਕੁ ਅਮ੍ਰਿਤ ਪੀ ਲਿਆ। ਸੂਰਜ ਅਤੇ ਚੰਦਰਮਾ ਦੇਵਤਾਵਾਂ ਨੇ ਇਹ ਭਾਂਪ ਲਿਆ ਅਤੇ ਉਸ ਦੀ ਸ਼ਿਕਾਇਤ ਕਰ ਦਿੱਤੀ। ਭਗਵਾਨ ਵਿਸ਼ਨੂੰ ਨੇ ਇਸ ਦਾਨਵ ਦਾ ਸਿਰ ਵੱਢ ਦਿੱਤਾ। ਉਸ ਦੇ ਸਰੀਰ ਦੇ ਇਹ ਦੋਵੇਂ ਭਾਗ ਰਾਹੂ ਅਤੇ ਕੇਤੂ ਬਣ ਗਏ, ਜੋ ਹੁਣ ਬਦਲਾ ਲੈਣ ਲਈ ਕਦੇ ਸੂਰਜ ਅਤੇ ਕਦੇ ਚੰਨ ਨੂੰ ਖਾ ਜਾਂਦੇ ਹਨ, ਜਿਸ ਕਾਰਨ ਕਦੇ ਸੂਰਜ ਅਤੇ ਕਦੇ ਚੰਨ ਨੂੰ ਗ੍ਰਹਿਣ ਲੱਗਦਾ ਹੈ।

ਅਸਲ ਵਿੱਚ ਸੂਰਜ ਗ੍ਰਹਿਣ ਵਿੱਚ ਮਨੁੱਖੀ ਦਿਲਚਸਪੀ ਹੋਣਾ ਸੁਭਾਵਿਕ ਹੀ ਹੈ। ਪੁਰਾਤਨ ਸਮਿਆਂ ਤੋਂ ਹੀ ਸੂਰਜ ਪੂਰਨ ਕਾਇਨਾਤ ਲਈ ਪ੍ਰਾਣ ਦਾਇਕ ਬਣਿਆ ਹੋਇਆ ਹੈ। ਇਸ ਧਰਤੀ ਉੱਪਰ ਊਰਜਾ ਦਾ ਕੋਈ ਵੀ ਸੋਮਾ ਕਿਉਂ ਨਾ ਹੋਵੇ, ਉਸ ਵਿਚਲੀ ਊਰਜਾ ਆਖਰਕਾਰ ਸੂਰਜ ਤੋਂ ਹੀ ਆਈ ਹੋਈ ਹੁੰਦੀ ਹੈ। ਇਸ ਤਰ੍ਹਾਂ ਸੂਰਜ ਹੀ ਸਾਡੇ ਸਭ ਦੇ ਜੀਵਨ ਦਾ ਅਧਾਰ ਹੈ। ਸੋ, ਸੂਰਜ ਦੀ ਰੋਸ਼ਨੀ ਜਦੋਂ ਕਦੇ ਅਚਾਨਕ ਅਤੇ ਅਣਕਿਆਸੇ ਢੰਗ ਨਾਲ ਦਿਨ ਵੇਲੇ ਲੁਪਤ ਹੁੰਦੀ ਤਾਂ ਵਿਗਿਆਨਕ ਸਮਝ ਦੀ ਘਾਟ ਹੋਣ ਕਾਰਨ ਮਨੁੱਖ ਭੈਅ-ਭੀਤ ਹੋ ਜਾਂਦਾ। ਅਜਿਹੀ ਸਥਿਤੀ ਵਿੱਚ ਉਸ ਨੂੰ ਜੋ ਕੁਝ ਦੱਸ ਦਿੱਤਾ ਜਾਂਦਾ, ਘਬਰਾਹਟ ਵੱਸ ਉਹ ਉਸੇ ਨੂੰ ਸੱਚ ਮੰਨ ਲੈਂਦਾ – ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ ਹੁੰਦਾ।

ਸੂਰਜ ਗ੍ਰਹਿਣ ਸਾਲ ਵਿੱਚ ਵੱਧ ਤੋਂ ਵੱਧ ਪੰਜ ਵਾਰੀ ਲੱਗ ਸਕਦਾ ਹੈ। ਕਈ ਗ੍ਰਹਿਣ ਤਾਂ ਮਿੰਟਾਂ-ਸਕਿੰਟਾਂ ਲਈ ਲੱਗਦੇ ਹਨ। ਐਨਾਂ ਹੀ ਨਹੀਂ ਕਿਉਂਕਿ ਧਰਤੀ ਦਾ ਜ਼ਿਆਦਾਤਰ ਹਿੱਸਾ ਸਮੁੰਦਰਾਂ ਜਾਂ ਅਜਿਹੇ ਧਰਤਾਲ ਨਾਲ ਢਕਿਆ ਹੋਇਆ ਹੈ ਜਿੱਥੇ ਜਾਣਾ ਸੰਭਵ ਨਹੀਂ ਹੁੰਦਾ, ਬਹੁਤੇ ਸੂਰਜ ਗ੍ਰਹਿਣਾਂ ਨੂੰ ਅਸੀਂ ਦੇਖ ਨਹੀਂ ਪਾਉਂਦੇ। ਇਸ ਸਭ ਨੇ ਸੂਰਜ ਗ੍ਰਹਿਣ ਵਿੱਚ ਮਨੁੱਖੀ ਦਿਲਚਸਪੀ ਤਾਂ ਵਧਾਈ ਹੀ, ਸੂਰਜ ਗ੍ਰਹਿਣ ਨਾਲ ਜੁੜੀਆਂ ਕਥਾ-ਕਹਾਣੀਆਂ ਅਤੇ ਡਰ ਦੀ ਭਾਵਨਾ ਨੂੰ ਵੀ ਬਲ ਬਖਸ਼ਿਆ।

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਸੋ, ਜ਼ਰੂਰੀ ਹੈ ਕਿ ਇਸ ਬਾਬਤ ਵਿਗਿਆਨਕ ਨਜ਼ਰੀਏ ਤੋਂ ਕੁਝ ਗੱਲ ਕੀਤੀ ਜਾਵੇ। ਉੱਜ ਵੀ ਮੌਜੂਦਾ ਕੋਰੋਨਾ ਮਹਾਮਾਰੀ ਨੇ ਸਾਨੂੰ ਦਿਖਾ ਹੀ ਦਿੱਤਾ ਹੈ ਕਿ ਮੂਰਤੀਆਂ, ਇਮਾਰਤਾਂ ਅਤੇ ਧਾਰਮਿਕ ਸਥਾਨ ਆਪਣੀ ਥਾਂ, ਵਿਗਿਆਨ ਤੋਂ ਬਿਨਾ ਮਨੁੱਖ ਦਾ ਗੁਜ਼ਾਰਾ ਅਸੰਭਵ ਹੈ। ਜੇਕਰ ਜ਼ਿਆਦਾ ਲੋਕ ਵਿਗਿਆਨਕ ਨਜ਼ਰੀਏ ਦੇ ਮਾਲਕ ਹੋਣਗੇ ਤਾਂ ਅਜਿਹੀਆਂ ਮਹਾਮਾਰੀਆਂ ਨਾਲ ਜੰਗ ਵਧੇਰੇ ਸੌਖਿਆਂ ਲੜੀ ਜਾ ਸਕੇਗੀ।

ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਸੂਰਜ ਗ੍ਰਹਿਣ ਪ੍ਰਤੀ ਦਿਲਚਸਪੀ ਪੂਰੀ ਤਰ੍ਹਾਂ ਬਰਕਰਾਰ ਹੈ। ਅੱਜ ਵਿਗਿਆਨ ਹਰ ਗ੍ਰਹਿਣ ਬਾਰੇ ਸਹੀ-ਸਹੀ ਜਾਣਕਾਰੀ ਕਾਫੀ ਅਰਸਾ ਪਹਿਲਾਂ ਹੀ ਦੇ ਦਿੰਦਾ ਹੈ। ਇਸ ਦੀ ਅਵਧੀ ਅਤੇ ਸਮਾਂ, ਜੋ ਭਿੰਨ-ਭਿੰਨ ਸਥਾਨਾਂ ਲਈ ਭਿੰਨ-ਭਿੰਨ ਹੁੰਦਾ ਹੈ, ਬਾਰੇ ਵੀ ਅਗਾਊਂ ਸੂਚਨਾ ਮਿਲ ਜਾਂਦੀ ਹੈ। ਵਿਗਿਆਨ ਪ੍ਰਿਆਕਰਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਵਿਗਿਆਨ ਕਾਰਜਕਰਤਾ ਹਰ ਗ੍ਰਹਿਣ ਤੋਂ ਕਾਫੀ ਪਹਿਲਾਂ ਕਾਰਜਸ਼ਾਲਾਵਾਂ ਦਾ ਆਯੋਜਨ ਕਰਦੇ ਹਨ, ਪੜ੍ਹਣ ਸਮੱਗਰੀ ਛਾਪੀ ਅਤੇ ਪ੍ਰਚਾਰੀ ਜਾਂਦੀ ਹੈ। ਇਸ ਵਾਰ ਕੋਰੋਨਾ ਲਾਗ (ਮਹਾਂਮਾਰੀ) ਕਾਰਨ ਸਰੀਰਕ ਦੂਰੀ ਬਣਾਈ ਰੱਖੀ ਜਾਣੀ ਸੀ। ਸੋ, ਵੈਬੀਨਾਰਾਂ ਅਤੇ ਇੰਟਰਨੈੱਟ ਅਧਾਰਤ ਕਾਰਜਸ਼ਾਲਾਵਾਂ ਦਾ ਆਯੋਜਨ ਹੋ ਰਿਹਾ ਹੈ ਤਾਂ ਜੋ ਇਸ ਦੁਰਲਭ ਖਗੋਲੀ ਘਟਨਾ ਦੇ ਵਿਗਿਆਨਕ ਤੱਥਾਂ ਬਾਰੇ ਆਮ ਨਾਗਰਿਕਾਂ ਦੀ ਸਮਝ ਵਧਾਈ ਜਾ ਸਕੇ।

ਭਾਵੇਂ ਅੱਜ ਵਿਗਿਆਨ ਕਿਸੇ ਪੁਰਾਤਨ ਕਥਾ-ਕਹਾਣੀ, ਡਰ-ਭੈਅ ਜਾਂ ਦਾਨ-ਪੁੰਨ ਨੂੰ ਸੂਰਜ ਗ੍ਰਹਿਣ ਨਾਲ ਨਹੀਂ ਜੋੜਦਾ ਪਰ ਇਸ ਪ੍ਰਤੀ ਦਿਲਚਸਪੀ ਬਰਕਰਾਰ ਰਹਿਣ ਦੇ ਕਈ ਕਾਰਨ ਹਨ। ਸੂਰਜ ਦਾ ਪ੍ਰਕਾਸ਼ ਐਨਾ ਤੇਜ਼ ਹੁੰਦਾ ਹੈ (ਇਸ ਬਾਰੇ ਗੱਲ ਭਵਿੱਖੀ ਕੜੀ ਵਿੱਚ ਕਰਾਂਗੇ – ਜਦੋਂ ਚਰਚਾ ਕਰਾਂਗੇ ਕਿ ਸੂਰਜ ਗ੍ਰਹਿਣ ਕਿਵੇਂ ਦੇਖਿਆ ਜਾ ਸਕਦਾ ਹੈ) ਕਿ ਇਸ ਵੱਲ ਕਿਸੇ ਵੀ ਤਰ੍ਹਾਂ ਦੇਖਿਆ ਨਹੀਂ ਜਾ ਸਕਦਾ। ਵਿਗਿਆਨੀਆਂ ਨੇ ਚੰਨ, ਮੰਗਲ, ਸ਼ੁੱਕਰ ਆਦਿ ਉੱਪਰ/ਵੱਲ ਕਈ ਪੁਲਾੜੀ ਮਿਸ਼ਨ ਭੇਜੇ ਹਨ। ਸੂਰਜ ਸਬੰਧੀ ਅਜਿਹਾ ਕੋਈ ਵੀ ਉਪਰਾਲਾ ਅਜੇ ਸੰਭਵ ਨਹੀਂ ਹੈ। ਸੂਰਜ ਦਾ ਤਾਪਮਾਨ ਐਨਾ ਜ਼ਿਆਦਾ ਹੈ ਕਿ ਕੋਈ ਵੀ ਪੁਲਾੜੀ ਮਿਸ਼ਨ ਸੂਰਜ ਦੇ ਨੇੜੇ ਵੀ ਨਹੀਂ ਢੁੱਕ ਸਕਦਾ। 

ਅਜਿਹੀ ਤੇਜ਼ ਚਮਕ ਅਤੇ ਤਪਸ਼ ਕਾਰਨ ਸੂਰਜ ਗ੍ਰਹਿਣ ਇੱਕ ਵਧੀਆ ਮੌਕਾ ਹੁੰਦਾ ਹੈ ਜਦੋਂ ਵਿਗਿਆਨੀ ਸੂਰਜ ਵੱਲ ਆਪਣੀਆਂ ਦੂਰਬੀਨਾਂ ਅਤੇ ਹੋਰ ਯੰਤਰ ਬੀੜ ਸਕਦੇ ਹਨ ਅਤੇ ਜਿੰਨੀ ਦੇਰ ਸੂਰਜ ਗ੍ਰਹਿਣ ਲੱਗਿਆ ਰਹਿੰਦਾ ਹੈ, ਬੇਚਾਰੇ ਕਮਲਿਆਂ ਵਾਂਗ ਅੰਕੜੇ ਇਕੱਠੇ ਕਰਦੇ ਰਹਿੰਦੇ ਹਨ ਤਾਂ ਜੋ ਬਾਅਦ ਵਿੱਚ ਵਿਸ਼ਲੇਸ਼ਣ ਕਰਕੇ ਇਹੀ ਗਿਆਨ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾ ਸਕੇ।

ਸੂਰਜ ਦੁਆਲੇ ਅਤਿ ਚਮਕਦਾਰ ਪਲਾਜ਼ਮਾ-ਖੇਤਰ ਹੈ, ਜਿਸ ਨੂੰ 'ਸੂਰਜੀ ਕੋਰੋਨਾ' ਕਹਿੰਦੇ ਹਨ (ਦੱਸ ਦੇਈਏ ਕਿ ਇਸ ਦਾ ਮੌਜੂਦਾ ਕੋਰੋਨਾ ਲਾਗ (ਮਹਾਂਮਾਰੀ) ਨਾਲ ਕੋਈ ਸਬੰਧ ਨਹੀਂ ਹੈ – ਕੇਵਲ ਨਾਮ ਹੀ ਸਾਂਝਾ ਹੈ)। ਇਹ ਖੇਤਰ, ਜਿਸ ਦਾ ਤਾਪਮਾਨ ਦਸ ਲੱਖ ਡਿਗਰੀ ਸੈਲਸੀਅਸ ਦੇ ਕਰੀਬ ਹੋਣ ਦਾ ਅਨੁਮਾਨ ਹੈ, ਕੇਵਲ ਸੂਰਜ ਗ੍ਰਹਿਣ ਸਮੇਂ ਹੀ ਦੇਖਿਆ ਜਾ ਸਕਦਾ ਹੈ।

ਸੂਰਜ ਗ੍ਰਹਿਣ ਦੌਰਾਨ ਮਾਨਵ-ਭਲਾਈ ਲਈ ਅੰਕੜੇ ਇਕੱਠੇ ਕਰਨ ਹਿੱਤ ਵਿਗਿਆਨੀ ਕਈ ਵਾਰ ਹਜ਼ਾਰਾਂ ਮੀਲ ਦੂਰ ਦੇ ਇਲਾਕਿਆਂ ਵਿੱਚ ਜਾ ਕੇ ਵੀ ਆਪਣੇ ਯੰਤਰ ਬੀੜਦੇ ਹਨ।

ਹੀਲੀਅਮ ਇਸ ਬ੍ਰਹਿਮੰਡ ਦਾ ਦੂਜਾ ਸਭ ਤੋਂ ਹਲਕਾ ਤੱਤ ਹੈ, ਜੋ ਗੈਸੀ ਰੂਪ ਵਿੱਚ ਮਿਲਦਾ ਹੈ ਅਤੇ ਕਈ ਖੇਤਰਾਂ ਵਿੱਚ ਉਪਯੋਗੀ ਹੁੰਦਾ ਹੈ ਜਿਵੇਂ ਸੁਪਰਕੰਡਕਟਿੰਗ ਚੁੰਬਕਾਂ ਨੂੰ ਠੰਡਾ ਕਰਨਾ, ਐੱਮ.ਆਰ.ਆਈ. ਸਕੈਨਿੰਗ ਮਸ਼ੀਨਾਂ ਵਿੱਚ ਵਰਤਣਾ, ਉਦਯੋਗਾਂ ਵਿੱਚ ਆਰਕ ਵੈਲਡਿੰਗ ਲਈ ਅਤੇ ਪਾਈਪਾਂ ਵਿੱਚ ਲੀਕੇਜ਼ ਦਾ ਪਤਾ ਲਾਉਣ ਲਈ ਵਰਤਣਾ, ਸੁਪਰਸੌਨਿਕ ਹਵਾ ਸੁਰੰਗਾਂ, ਗੈਸ ਕਰੋਮੈਟੋਗ੍ਰਾਫੀ ਅਤੇ ਪੈਰਸ਼ੂਟ ਟਾਈਪ ਗੁਬਾਰਿਆਂ 'ਚ ਭਰਨ ਲਈ ਵਰਤਣਾ। ਇਸ ਤੱਤ ਬਾਰੇ ਸਭ ਤੋਂ ਪਹਿਲਾਂ 18 ਅਗਸਤ, 1868 ਨੂੰ ਲੱਗੇ ਪੂਰਨ ਸੂਰਜ ਗ੍ਰਹਿਣ ਦੌਰਾਨ ਗੁੰਟੁਰ ਵਿਖੇ ਕੀਤੇ ਗਏ ਸਪੈਕਟ੍ਰੋਸਕੋਪਿਕ ਅਧਿਐਨਾਂ ਦੌਰਾਨ ਹੀ ਪਤਾ ਲੱਗਾ ਸੀ।

ਇਸੇ ਤਰ੍ਹਾਂ ਆਇੰਸਟੀਨ ਦੇ ਸਾਪੇਖਤਾ ਦੇ ਸਿਧਾਂਤ ਦਾ ਸਭ ਤੋਂ ਪਹਿਲਾ ਸਬੂਤ 29 ਮਈ, 1919 ਨੂੰ ਲੱਗੇ ਪੂਰਨ ਸੂਰਜ ਗ੍ਰਹਿਣ ਦੌਰਾਨ ਪ੍ਰਿੰਸੇਪੀ ਟਾਪੂ (ਅਫਰੀਕਾ ਦੇ ਪੱਛਮੀ ਤੱਟ ਕੋਲ) ਉੱਤੇ ਕੀਤੇ ਗਏ ਵਿਗਿਆਨਕ ਅਧਿਐਨਾਂ ਦੌਰਾਨ ਹੀ ਸਾਹਮਣੇ ਆਇਆ ਸੀ। ਅਜਿਹੇ ਅਧਿਐਨਾਂ ਲਈ ਭਾਵੇਂ ਹੁਣ ਅਸੀਂ ਕਈ ਨਵੀਆਂ ਮਸ਼ੀਨਾਂ ਬਣਾ ਲਈਆਂ ਹਨ, ਫਿਰ ਵੀ ਅੱਜਕਲ ਕਈ ਹੋਰ ਢੰਗਾਂ ਨਾਲ ਪੂਰਨ ਸੂਰਜ ਗ੍ਰਹਿਣਾ ਦੌਰਾਨ ਕਈ ਮਹੱਤਵਪੂਰਨ ਵਿਗਿਆਨਕ ਅਧਿਐਨ ਕੀਤੇ ਜਾ ਸਕਦੇ ਹਨ।

ਅੱਜਕਲ ਪੂਰਨ ਸੂਰਜ ਗ੍ਰਹਿਣ ਦਾ ਸਮਾਂ ਕਿਸੇ ਵਿਗਿਆਨਕ ਕਾਰਜਕਰਤਾ ਦੇ ਨਾਲ ਬਿਤਾ ਕੇ ਵਿਦਿਆਰਥੀ ਚੰਨ ਅਤੇ ਸੂਰਜ ਦੀ ਆਕ੍ਰਿਤੀ ਬਾਰੇ ਜਾਣ ਸਕਦੇ ਹਨ, ਸੂਰਜ ਦੁਆਲੇ ਘੁੰਮਦੇ ਗ੍ਰਹਿਆਂ ਬਾਰੇ ਜਾਣ ਸਕਦੇ ਹਨ, ਸੂਰਜ ਦੁਆਲੇ ਘੁੰਮਦੀ ਧਰਤੀ ਦੀ ਗਤੀ ਖੁਦ ਮਾਪ ਸਕਦੇ ਹਨ। ਦੱਸ ਦੇਈਏ ਕਿ ਸ਼ੁਰੂ-ਸ਼ੁਰੂ ਵਿੱਚ ਮਨੁੱਖ ਮੰਨਦਾ ਸੀ ਕਿ ਧਰਤੀ ਕੇਂਦਰ ਵਿੱਚ ਖੜ੍ਹੀ ਹੈ ਅਤੇ ਸੂਰਜ ਸਣੇ ਬਾਕੀ ਦੇ ਗ੍ਰਹਿ ਇਸ ਦੇ ਦੁਆਲੇ ਚੱਕਰ ਕੱਟਦੇ ਹਨ। ਬ੍ਰਹਿਮੰਡ ਦੇ ਇਸ 'ਧਰਤ-ਕੇਂਦਰੀ' ਮਾਡਲ ਦੀ ਥਾਂ ਅੱਜ ਵਾਲਾ 'ਸੂਰਜ-ਕੇਂਦਰੀ' ਮਾਡਲ ਦੇਣ ਵਾਲੇ ਉਦੋਂ ਦੇ ਕਈ ਫਿਲਾਸਫਰਾਂ ਨੂੰ ਚਰਚ ਵਿਰੋਧੀ ਹੋਣ ਦਾ ਦੋਸ਼ੀ ਘੋਸ਼ਿਤ ਕਰਕੇ ਧਰਮ ਦੇ 'ਰਖਵਾਲਿਆਂ' ਨੇ ਭਿਆਨਕ ਸਜ਼ਾਵਾਂ (ਸਣੇ ਮੌਤ ਦੀਆਂ ਸਜ਼ਾਵਾਂ) ਵੀ ਦਿੱਤੀਆਂ ਸਨ।

PunjabKesari

ਇਸ ਤੋਂ ਇਲਾਵਾ ਸੂਰਜ ਗ੍ਰਹਿਣ ਦੌਰਾਨ ਵਿਦਿਅਰਥੀਆਂ ਨੂੰ ਇਸ ਗੱਲ ਦਾ ਵੀ ਸਿੱਧਾ ਤਜ਼ਰਬਾ ਦਿੱਤਾ ਜਾ ਸਕਦਾ ਹੈ ਕਿ ਸੂਰਜ ਦੀ ਰੋਸ਼ਨੀ ਰੁਕ ਜਾਣ ਕਾਰਨ ਸੂਰਜ ਗ੍ਰਹਿਣ ਦੌਰਾਨ ਕੁਦਰਤ ਵਿੱਚ ਕਿਸ ਤਰ੍ਹਾਂ ਦੇ ਅਸਥਾਈ ਪਰਿਵਰਤਨ ਆਉਂਦੇ ਹਨ ਜਿਵੇਂ ਕਿ ਪੱਤਿਆਂ ਜਾਂ ਫੁੱਲਾਂ ਦੀ ਆਕ੍ਰਿਤੀ ਵਿੱਚ ਪਰਿਵਰਤਨ ਜਾਂ ਸ਼ਾਮ ਹੋਈ ਦਾ ਭੁਲੇਖਾ ਪੈਣ ਨਾਲ ਪੰਛੀਆਂ ਦਾ ਦਿਨੇ ਹੀ ਆਪਣੇ ਆਲ੍ਹਣਿਆਂ ਵੱਲ ਵਾਪਸ ਮੁੜਣਾ ਆਦਿ।

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

 

ਆਉਂਦੀ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇ ਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਰਹੇ ਹਾਂ ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਨਣਾ ਪਾਇਆ ਜਾਵੇਗਾ। ਇਸ ਲੇਖ ਦੀ ਅਗਲੀ ਕਿਸ਼ਤ ਤੁਸੀਂ ਆਉਣ ਵਾਲੇ ਸ਼ੁੱਕਰਵਾਰ ਪੜ੍ਹ ਸਕਦੇ ਹੋ... 

  • Solar eclipse
  • Part 3
  • ਕੰਗਣਾਕਾਰ ਸੂਰਜ ਗ੍ਰਹਿਣ
  • ਭਾਗ 3

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

NEXT STORY

Stories You May Like

  • sun mercury mars venus aquarius gochar 2026 rashifal
    4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ ਹੋਣਗੇ ਰੁਕੇ ਕੰਮ
  • don t forget to do this on mahashivratri
    ਮਹਾਸ਼ਿਵਰਾਤਰੀ ਦੇ ਦਿਨ ਭੁੱਲ ਕੇ ਵੀ ਨਾ ਕਰੀਓ ਇਹ ਕੰਮ!
  • do you have a stove and sink together in your kitchen
    ਕੀ ਤੁਹਾਡੀ ਰਸੋਈ 'ਚ ਵੀ ਇਕੱਠੇ ਹਨ ਚੂਲ੍ਹਾ ਤੇ ਸਿੰਕ? ਸੁਧਾਰੋ ਇਹ 'ਵਾਸਤੂ ਦੋਸ਼', ਨਹੀਂ ਤਾਂ ਰੁਕ ਜਾਵੇਗੀ ਘਰ ਦੀ ਬਰਕਤ
  • the fate of these 3 zodiac signs will change from today
    ਅੱਜ ਤੋਂ ਇਨ੍ਹਾਂ 3 ਰਾਸ਼ੀਆਂ ਦੀ ਬਦਲੇਗੀ ਕਿਸਮਤ, ਵਰ੍ਹੇਗਾ ਪੈਸਿਆਂ ਦਾ ਮੀਂਹ
  • a water tank placed in the wrong direction can also increase your problems
    ਸਾਵਧਾਨ! ਗਲਤ ਦਿਸ਼ਾ 'ਚ ਰੱਖੀ ਗਈ ਪਾਣੀ ਦੀ ਟੈਂਕੀ ਵੀ ਵਧਾ ਸਕਦੀਆਂ ਨੇ ਤੁਹਾਡੀਆਂ ਪ੍ਰੇਸ਼ਾਨੀਆਂ
  • the amazing sight of blood moon will be visible in india
    Blood Moon 2026: ਭਾਰਤ 'ਚ ਦਿਖਾਈ ਦੇਵੇਗਾ 'ਬਲੱਡ ਮੂਨ' ਦਾ ਅਦਭੁਤ ਨਜ਼ਾਰਾ, ਰਾਸ਼ੀਆਂ 'ਤੇ ਕੀ ਪਵੇਗਾ ਅਸਰ!
  • today the fortune of these 3 zodiac signs will shine
    ਅੱਜ ਦੇ ਦਿਨ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਵਪਾਰ 'ਚ ਮਿਲੇਗੀ ਵੱਡੀ ਸਫਲਤਾ
  • mahashivratri 2026 rashifal lucky zodiac
    ਮਹਾਸ਼ਿਵਰਾਤਰੀ ਤੋਂ ਇਨ੍ਹਾਂ 4 ਰਾਸ਼ੀਆਂ ਦੀ ਖੁੱਲ੍ਹ ਜਾਵੇਗੀ ਕਿਸਮਤ, ਹੋ ਜਾਣਗੇ ਮਾਲਾਮਾਲ
  • punjabis have lost all hope from punjab government punjab congress
    ਪੰਜਾਬ ਸਰਕਾਰ ਤੋਂ ਉੱਠਿਆ ਲੋਕਾਂ ਦਾ ਭਰੋਸਾ : ਪੰਜਾਬ ਕਾਂਗਰਸ
  • roshan healthcare ayurvedic treatment
    ਹੁਣ ਅੰਦਰੂਨੀ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਸਰਦੀਆਂ 'ਚ ਅਪਣਾ ਲਓ ਇਹ ਸ਼ਾਹੀ...
  • big news encounter of the shooter who killed lucky oberoi
    ਵੱਡੀ ਖਬਰ : ਲੱਕੀ ਓਬਰਾਏ ਦਾ ਕਤਲ ਕਰਨ ਵਾਲੇ ਸ਼ੂਟਰ ਦਾ Encounter, ਪਿਸਤੌਲ ਬਰਾਮਦ
  • protest against aap leader deepak bali
    ਲੱਕੀ ਓਬਰਾਏ ਦੇ ਰਿਸ਼ਤੇਦਾਰ ਨੇ ਦੀਪਕ ਬਾਲੀ ਦੀ ਲਾਹੀ ਡੰਡ, ਕਿਹਾ ਖਬਰਾਂ ਨਾ ਲਵਾਓ...
  • new cctv footage lucky oberoi murder case big secrets revealed
    ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ...
  • lucky oberoi murder jalandhar
    ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ...
  • vande bharat express will stop at jalandhar cantt station from april 2
    ਕੇਂਦਰ ਸਰਕਾਰ ਦਾ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ! ਹੁਣ ਜਲੰਧਰ ਕੈਂਟ ਸਟੇਸ਼ਨ...
  • aap leader lucky oberoi cremation jalandhar
    'ਆਪ' ਆਗੂ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ! ਪੁੱਤ ਨੇ ਦਿੱਤੀ ਚਿਖ਼ਾ ਨੂੰ ਅਗਨੀ,...
Trending
Ek Nazar
icc warning pakistan

ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ

dhurandhar tops netflix global chart ranks no 1 in pakistan

ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ...

mary kom actor sunil thapa passes away

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; 'Mary Kom' ਫੇਮ ਅਦਾਕਾਰ ਸੁਨੀਲ ਥਾਪਾ ਦੀ...

baraat dancing youth

ਖ਼ੁਸ਼ੀਆਂ ਦੇ ਮਾਹੌਲ 'ਚ ਵਿਛੇ ਸੱਥਰ: ਬਾਰਾਤ 'ਚ ਨੱਚਦੇ ਨੌਜਵਾਨ ਨੂੰ ਦੋਸਤ ਨੇ...

ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

narendra modi  america  india  trade agreement  make in india

ਅਮਰੀਕਾ ਨਾਲ ਵਪਾਰ ਸਮਝੌਤੇ 'ਤੇ PM ਮੋਦੀ ਦਾ ਪਹਿਲਾ ਬਿਆਨ, Make In India ਬਾਰੇ...

7 players out of the t20 world cup 2026

T20 ਵਰਲਡ ਕੱਪ 'ਚੋਂ ਬਾਹਰ ਹੋਏ 7 ਧਾਕੜ ਖਿਡਾਰੀ, ਸੱਟਾਂ ਨੇ ਤੋੜੇ ਕਈਆਂ ਦੇ ਸੁਪਨੇ

major changes in the indian team for the t20 world cup

T20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਵੱਡਾ ਫੇਰਬਦਲ, ਇਕ ਹੋਰ ਧਾਕੜ ਖਿਡਾਰੀ ਦੀ ਹੋਈ...

heavy rain alert

7, 8, 9 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

the laddus offered as prasad at tirupati

ਬਾਥਰੂਮ ਕਲੀਨਰ ਕੈਮੀਕਲ ਨਾਲ ਬਣੇ ਸਨ ਤਿਰੂਪਤੀ ਪ੍ਰਸਾਦ ਦੇ ਲੱਡੂ, CM ਨਾਇਡੂ ਦਾ...

sun mercury mars venus aquarius gochar 2026 rashifal

4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ...

cricket player

ਲਾਈਵ ਮੈਚ ਦੌਰਾਨ ਅਚਾਨਕ ਧੜੰਮ ਡਿੱਗਿਆ ਬੱਲੇਬਾਜ਼, ਮੌਕੇ 'ਤੇ ਹੀ ਹੋ ਗਈ ਮੌਤ

pakistan islamabad mosque suicide blast

'ਜਦੋਂ ਗੇਟ 'ਤੇ ਰੋਕਿਆ ਤਾਂ ਖੁਦ ਨੂੰ ਉਡਾ ਲਿਆ', ਆਤਮਘਾਤੀ ਹਮਲੇ ਨਾਲ ਦਹਿਲਿਆ...

pakistanis are stealing sewer covers government strict law

ਗਟਰ ਦਾ ਢੱਕਣ ਚੋਰੀ ਕਰਨ ਵਾਲੇ ਨੂੰ 50 ਲੱਖ ਜੁਰਮਾਨਾ! ਲਹਿੰਦੇ ਪੰਜਾਬ ਦੀ CM ਨੇ...

karachi explicit videos played on digital advertising boards

ਸੜਕ ਕਿਨਾਰੇ ਡਿਜੀਟਲ ਸਕ੍ਰੀਨ 'ਤੇ ਚਲਾ 'ਤੀ ਗੰਦੀ ਵੀਡੀਓ! ਹੱਕੇ-ਬੱਕੇ ਰਹਿ ਗਏ...

tropical storm in the philippines

6,000 ਤੋਂ ਵਧੇਰੇ ਬੇਘਰ, ਚਾਰ ਦੀ ਮੌਤ ਤੇ ਸਕੂਲ ਕਾਲਜ ਬੰਦ...! ਫਿਲਪੀਨਜ਼...

pak security forces kill 24 terrorists in khyber pakhtunkhwa

ਪਾਕਿਸਤਾਨੀ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! ਖੈਬਰ ਪਖਤੂਨਖਵਾ 'ਚ 24 ਅੱਤਵਾਦੀ...

bollywood unlucky film

ਇਹ ਹੈ ਬਾਲੀਵੁੱਡ ਦੀ ਸਭ ਤੋਂ 'ਮਨਹੂਸ' ਫਿਲਮ, ਬਣਦੇ-ਬਣਦੇ ਹੋ ਗਈ ਸੀ 2...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • follow these tips for peace and happiness in your home and family
      Vastu : ਘਰ ਦੀ ਸੁੱਖ-ਸ਼ਾਂਤੀ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਜ਼ਰੂਰ ਅਪਣਾਓ ਇਹ ਟਿਪਸ
    • february 15 or 16 know the exact date of puja auspicious puja material
      ਮਹਾਂਸ਼ਿਵਰਾਤਰੀ 2026 : 15 ਜਾਂ 16 ਫਰਵਰੀ? ਜਾਣੋ ਪੂਜਾ ਦੀ ਸਹੀ ਤਾਰੀਖ਼, ਸ਼ੁੱਭ...
    • shani sade sati 2026 to 2027
      3 ਰਾਸ਼ੀਆਂ ਦਾ ਪਿੱਛਾ ਨਹੀਂ ਛੱਡੇਗੀ 'ਸ਼ਨੀ ਦੀ ਸਾਢਸਤੀ'! 2026 ਹੀ ਨਹੀਂ 2027 ਤਕ...
    • first lunar eclipse of the year 2026
      ਇਸ ਦਿਨ ਲੱਗੇਗਾ ਸਾਲ 2026 ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਸੂਤਕ ਕਾਲ ਦਾ ਸਮਾਂ...
    • mahashivratri  girls  mahadev  worship
      ਮਹਾਸ਼ਿਵਰਾਤਰੀ ਦੇ ਦਿਨ ਕੁਆਰੀਆਂ ਕੁੜੀਆਂ ਇੰਝ ਕਰਨ ਮਹਾਦੇਵ ਦੀ ਪੂਜਾ, ਮਿਲੇਗਾ...
    • surya grahan  rashifal  money  luck
      ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ ਚਮਕਾਏਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ! ਪੈਸੇ ਦੀ...
    • with magh purnima the movement of planets change your destiny
      ਮਾਘ ਪੂਰਨਿਮਾ ਨਾਲ ਗ੍ਰਹਿਆਂ ਦੀ ਚਾਲ ਬਦਲੇਗੀ ਤੁਹਾਡੀ ਕਿਸਮਤ, ਇਨ੍ਹਾਂ ਰਾਸ਼ੀਆਂ ਦੇ...
    • february yoga of 5 planets affect the natives of all the ascendants
      ਫਰਵਰੀ 'ਚ ਕੁੰਭ ਰਾਸ਼ੀ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੇ ਲਗਨਾਂ ਦੇ ਜਾਤਕਾਂ...
    • keep these vastu tips in mind while building a house
      Vastu : ਘਰ ਬਣਾਉਣ ਦੌਰਾਨ ਰੱਖੋ ਇਨ੍ਹਾਂ ਵਾਸਤੂ ਟਿਪਸ ਦਾ ਧਿਆਨ, ਪਰਿਵਾਰ ਰਹੇਗਾ...
    • a yoga of 5 planets will be formed in aquarius in february
      ਸਾਲ 2026 : ਫਰਵਰੀ ’ਚ ਕੁੰਭ ਰਾਸ਼ੀ ’ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੇ ਲਗਨਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +