Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 04, 2026

    4:08:04 PM

  • ed raid in punjab

    BIG BREAKING: ਪੰਜਾਬ 'ਚ ED ਦੀ RAID

  • rajya sabha  birth and death registration amendment bill  passed  new rules

    ਜਨਮ ਜਾਂ ਮੌਤ ਦੀ ਰਜਿਸਟਰੇਸ਼ਨ 'ਚ ਦੇਰੀ ਪਵੇਗੀ...

  • brother in law family dispute

    ਮਾਮੂਲੀ ਗੱਲ ’ਤੇ ਹੋਈ ਬਹਿਸ ਮਗਰੋਂ ਸਾਲਿਆਂ ਨੇ ਮਾਰ...

  • air india  s gift to passengers

    ਏਅਰ ਇੰਡੀਆ ਦਾ ਯਾਤਰੀਆਂ ਨੂੰ ਤੋਹਫਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

PUNJAB News Punjabi(ਪੰਜਾਬ)

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

  • Edited By Rajwinder Kaur,
  • Updated: 29 May, 2020 02:38 PM
Jalandhar
sri guru nanak sahib ji world travel
  • Share
    • Facebook
    • Tumblr
    • Linkedin
    • Twitter
  • Comment

(ਕਿਸ਼ਤ ਤੀਹਵੀਂ)
ਵੀਰ ਦੀ ਪੈਗ਼ੰਬਰੀ ਅਜ਼ਮਤ ਦੀ ਨੇੜ੍ਹਲੀ ਰਾਜ਼ਦਾਨ: ਬੇਬੇ ਨਾਨਕੀ 

6. ਮਹਿਤਾ ਕਾਲੂ ਜੀ ਨੂੰ ਆਏ ਸੁਪਨੇ ਤੋਂ ਛੇਵਾਂ ਭਾਵਪੂਰਤ ਇਸ਼ਾਰਾ ਅਤੇ ਸੰਦੇਸ਼ ਇਹ ਮਿਲਦਾ ਹੈ ਕਿ ਸਾਂਝਾਂ ਦੇ ਬਾਵਜੂਦ ਹੱਠ ਯੋਗ (ਤੱਪ) ਅਤੇ ਭਗਤੀ ਯੋਗ (ਪ੍ਰੇਮਾ ਭਗਤੀ) ਦੀ ਤਾਸੀਰ, ਵਿਆਕਰਣ ਅਤੇ ਪ੍ਰਭਾਵਸ਼ੀਲਤਾ ਵਿੱਚ ਵੱਡਾ ਵੱਖਰੇਵਾਂ ਹੈ। ਤੱਪ ਦੀ ਆਪਣੀ ਵਿਲੱਖਣਤਾ, ਸ਼ਕਤੀ ਅਤੇ ਸਮਰੱਥਾ ਹੈ ਪਰ ਤਪ ਦੇ ਮੁਕਾਬਲੇ ਭਗਤੀ ਦਾ ਪ੍ਰਭਾਵ ਅਤੇ ਪੱਧਰ ਕਿਤੇ ਵਡੇਰਾ ਅਤੇ ਉਚੇਰਾ ਹੈ। ਇਹ ਵੀ ਸੱਚ ਹੈ ਕਿ ਤਪਾਂ ਨਾਲ ਤਮਾਂ ਵੱਧਦੀ ਹੈ, ਮਨ ਅੰਦਰ ਸਤੋਗੁਣ ਪੈਦਾ ਨਹੀਂ ਹੁੰਦੇ। ਇਹ ਪਿਛਲੇ ਜਨਮ ਵਿੱਚ ਮਹਿਤਾ ਕਾਲੂ ਜੀ ਦੁਆਰਾ ਕਠੋਰ ਤਪ ਕਰਨ ਪਰ ਆਪਣੇ ਗੁਰੂ ਦੀ ਦਿੱਤੀ ਸਿੱਖਿਆ ਅਨੁਸਾਰ ਭਗਤੀ ਨਾ ਕਰ ਸਕਣ ਦਾ ਹੀ ਪਰਿਣਾਮ ਸੀ ਕਿ ਨਾ ਤਾਂ ਉਨ੍ਹਾਂ ਦੇ ਮਨ ਅੰਦਰੋਂ ਹਉਮੈਂ ਦਾ ਭਾਵ ਪੂਰੀ ਤਰ੍ਹਾਂ ਖ਼ਤਮ ਹੋਇਆ, ਨਾ ਹੀ ਪਿਆਰ ਦਾ ਚਸ਼ਮਾ ਫੁੱਟਿਆ ਅਤੇ ਨਾ ਹੀ ਅਗਿਆਨਤਾ/ਮਾਇਆ ਦਾ ਬੰਧਨ (ਓਹਲਾ) ਹੀ ਕੱਟਿਆ ਗਿਆ। ਫਲਸਰੂਪ ਅਗਲੇ ਜਨਮ ਮਨ ਦੀ ਮੁਰਾਦ ਪੂਰੀ ਹੋਣ ’ਤੇ ਵੀ ਉਹ ਇਸ ਮਨੋਰਥ-ਸਿੱਧੀ ਦਾ ਰੂਹਾਨੀ ਰਸ ਅਤੇ ਆਨੰਦ ਮਾਣਨੋਂ ਖੁੰਝ ਗਏ। ਹਉਮੈ ਦੀ ਮਾਮੂਲੀ ਪਰਤ ਅਤੇ ਮਾਇਆ ਦੇ ਪਰਦੇ ਨੇ ਸਾਰੀ ਕੀਤੀ ਕੱਤਰੀ ਇੱਕ ਪ੍ਰਕਾਰ ਨਾਲ ਖੂਹ-ਖਾਤੇ ਪਾ ਦਿੱਤੀ।

7. ਸੱਤਵਾਂ ਰਮਜ਼ਮਈ ਸੰਕੇਤ ਇਹ ਮਿਲਦਾ ਹੈ ਕਿ ਕਠੋਰ ਜਪ-ਤਪ ਕਰਕੇ ਕੁੱਝ ਖ਼ਾਸ ਪ੍ਰਾਪਤ ਕਰਨਾ ਵੀ ਭਾਵੇਂ ਡਾਢਾ ਔਖਾ ਕਾਰਜ ਹੈ ਪਰ ਤਪ ਅਤੇ ਸਾਧਨਾ ਤੋਂ ਪ੍ਰਾਪਤ ਹੋਈ ਅਮੋਲਕ ਵਸਤ/ਪ੍ਰਾਪਤੀ ਨੂੰ, ਹਉਮੈ ਤੋਂ ਰਹਿਤ ਰਹਿੰਦਿਆਂ, ਧਰਮ ਅਨੁਰੂਪ ਸੰਜਮੀਕ੍ਰਿਤ ਕਰਨਾ ਅਰਥਾਤ ਸਾਂਭੀ ਰੱਖਣਾ ਹੋਰ ਵੀ ਜ਼ਿਆਦਾ ਮੁਸ਼ਕਲ ਕੰਮ ਹੈ। ਮਹਿਤਾ ਕਾਲੂ ਜੀ ਪਿਛਲੇ ਜਨਮ ਦੇ ਆਪਣੇ ਤਪੀਏ ਵਾਲੇ ਰੂਪ ਵਿੱਚ ਨਿਰਸੰਦੇਹ ਇਹ ਵਧੇਰੇ ਔਖਾ ਕਾਰਜ ਕਰਨੋਂ ਅਸਮਰੱਥ ਰਹੇ, ਜਿਸਦੇ ਸਿੱਟੇ ਵਜੋਂ ਪਰਮਾਤਮਾ ਨੂੰ ਘਰ ਵਿੱਚ ਪਾ ਕੇ ਵੀ, ਉਨ੍ਹਾਂ ਨੂੰ ਉਸਦੀ ਪ੍ਰਤੀਤ ਨਾ ਹੋ ਸਕੀ। ਪਿਆਰ ਦੇ ਅਨੋਖੇ ਸਿਰਜਣਾਤਮਕ ਅਤੇ ਰਸੀਲੇ ਹੁਲਾਰੇ (ਪ੍ਰੇਮਾ-ਭਗਤੀ) ਤੋਂ ਸੱਖਣੇ ਰੁੱਖੇ ਤੱਪ ਕਾਰਣ, ਉਨ੍ਹਾਂ ਦਾ ਮਨ ਮੇਰ-ਤੇਰ, ਦੁਨੀਆਦਾਰੀ ਅਤੇ ਮਾਇਆ ਦੇ ਚੱਕਰ ਵਿੱਚ ਪਿਆ ਰਿਹਾ ਅਤੇ ਉਹ ਮੂਸਲਾਧਾਰ ਵਰ੍ਹਦੇ ਮੀਂਹ ਵਿੱਚ ਵੀ ਪਿਆਸੇ ਰਹਿ ਗਏ। ਦਾਈ ਦੌਲਤਾਂ, ਬੇਬੇ ਨਾਨਕੀ ਜੀ, ਰਾਇ ਬੁਲਾਰ ਖ਼ਾਨ, ਚਾਰੇ ਉਸਤਾਦਾਂ ਅਤੇ ਤ੍ਰਿਪਤਾ ਜੀ ਵਾਂਗ ਤ੍ਰਿਪਤ ਨਾ ਹੋ ਸਕੇ। ਪਿਛਲੇ ਕਰੜੇ ਤਪ ਕਾਰਣ ਜੇਕਰ ਪ੍ਰਕਾਸ਼ (ਪਰਮਾਤਮਾ) ਦੀ ਪ੍ਰਤੀਤੀ ਹੋਈ ਵੀ ਤਾਂ ਉਹ ਵੀ ਅਸਮਾਨੀ ਬਿਜਲੀ ਦੇ ਅਚਾਨਕ ਚਮਕਣ ਵਾਂਗ, ਪਲ ਦੀ ਪਲ ਹੋਈ। ਪਿਛੋਂ ਫੇਰ ਹਨੇਰਾ ਛਾ ਗਿਆ ਅਤੇ ਉਹ ਹੱਥ ਮਲਦੇ ਰਹਿ ਗਏ।

ਭੈਣ ਨਾਨਕੀ ਜੀ, ਆਪਣੇ ਨਿੱਕੇ ਵੀਰ ਨਾਨਕ ਦੀ ਇਲਾਹੀ ਹਸਤੀ ਅਤੇ ਰਮਜ਼ ਨੂੰ, ਬਚਪਨ ਦੇ ਦਿਨਾਂ ਤੋਂ ਹੀ ਭਲੀਭਾਂਤ ਪਹਿਚਾਣਦੇ ਸਨ। ਉਹ ਉਮਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਪੰਜ ਸਾਲ ਵੱਡੇ ਸਨ। ਇਸ ਹਿਸਾਬ ਨਾਲ ਉਨ੍ਹਾਂ ਦਾ ਜਨਮ ਦਾ ਵਰ੍ਹਾ 1464 ਈਸਵੀ ਬਣਦਾ ਹੈ। ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ ਨਾਨਕੀ ਜੀ ਦਾ ਜਨਮ, ਉਨ੍ਹਾਂ ਦੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਵਿਖੇ, ਸੰਨ 1464 ਈਸਵੀ ਨੂੰ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਬੇਬੇ ਨਾਨਕੀ ਜੀ ਦੇ ਜਨਮ ਦਾ ਸਾਲ ਬਿਕਰਮੀ ਸੰਮਤ 1521 ਅਰਥਾਤ 1464 ਈਸਵੀ ਹੀ ਲਿਖਿਆ ਹੈ।  

ਭੈਣ ਨਾਨਕੀ ਜੀ ਨੂੰ ਆਮ ਬੋਲਚਾਲ ਵਿੱਚ ਅਕਸਰ ਬੇਬੇ ਨਾਨਕੀ ਜੀ ਆਖਿਆ ਜਾਂਦਾ ਹੈ। ‘ਬੇਬੇ’ ਦਾ ਵੱਡਾ ਅਤੇ ਅਤਿ ਸਤਿਕਾਰ ਸੂਚਕ ਸ਼ਬਦ ਇੱਕ ਪ੍ਰਕਾਰ ਨਾਲ ਉਨ੍ਹਾਂ ਦੇ ਨਾਂ ਨਾਲ ਪੱਕੇ ਤੌਰ ’ਤੇ ਜੁੜਿਆ ਹੋਇਆ ਹੈ। ਪੰਜਾਬੀ ਸਭਿਆਚਾਰ ਦਾ ਨਿਕਟ ਇਤਿਹਾਸਕ ਅਧਿਐਨ ਦੱਸਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਸਾਡੇ ਪਰੰਪਰਕ ਪੰਜਾਬੀ ਪਰਿਵਾਰ/ਸਮਾਜ ਵਿੱਚ ਜਨਮੀ ਸਭ ਤੋਂ ਪਹਿਲੀ (ਪਲੇਠੀ) ਲੜਕੀ ਨੂੰ, ਪਰਿਵਾਰ, ਭਾਈਚਾਰੇ ਅਤੇ ਪਿੰਡ ਵਾਲੇ, ਸਤਿਕਾਰ ਵਜੋਂ ਆਮ ਹੀ ਬੇਬੇ ਜਾਂ ਬੇਬੇ ਜੀ ਕਹਿ ਕੇ ਬੁਲਾ ਲਿਆ ਕਰਦੇ ਸਨ ਤਾਂ ਹੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਵੱਡੀ ਭੈਣ ਨਾਨਕੀ ਨੂੰ, ਸਤਿਕਾਰ ਵਜੋਂ ‘ਬੇਬੇ’ ਜਾਂ ‘ਬੇਬੇ ਜੀ’ ਕਹਿ ਕੇ ਹੀ ਪੁਕਾਰਦੇ ਹੁੰਦੇ ਸਨ।ਇਹ ਇੱਕ ਠੋਸ ਤੱਥ ਹੈ ਕਿ

ਇੱਕ ਤਾਂ ਵੱਡੀਆਂ ਕੁੜੀਆਂ (ਧੀਆਂ ਜਾਂ ਭੈਣਾਂ) ਕੁਦਰਤ ਵੱਲੋਂ ਹੀ ਸਿਆਣਪ ਦੀ ਰਹਿਮਤ ਨਾਲ ਵਰੋਸਾਈਆਂ ਜਾਂ ਨਿਵਾਜੀਆਂ ਗਈਆਂ ਹੁੰਦੀਆਂ ਹਨ। ਦੂਸਰਾ ਵੱਡੀਆਂ ਹੋਣ ਕਰਕੇ ਇਹ ਛੇਤੀ ਹੀ ਘਰੇਲੂ ਕੰਮਾਂ-ਕਾਜਾਂ ਵਿੱਚ ਬੜੀਆਂ ਨਿਪੁੰਨ ਹੋ ਜਾਂਦੀਆਂ ਹਨ ਅਤੇ ਫਿਰ ਆਪਣੇ ਮਾਪਿਆਂ ਵਿਸ਼ੇਸ਼ ਕਰਕੇ ਮਾਵਾਂ ਦਾ ਹੱਥ ਵਟਾਉਣ ਲੱਗ ਜਾਂਦੀਆਂ ਹਨ। ਇੱਕ ਦਾਨੀ-ਪ੍ਰਧਾਨੀ ਅਤੇ ਸੁਘੜ-ਸਿਆਣੀ ਵੱਡੀ ਧੀ, ਜਦੋਂ ਬਚਪਨ ਵਿੱਚ ਹੀ ਬੜੀ ਰੀਝ, ਜ਼ਿੰਮੇਵਾਰੀ ਅਤੇ ਸੰਜੀਦਗੀ ਸਹਿਤ ਆਪਣੀ ਮਾਂ ਨਾਲ ਘਰ ਦਾ ਹਰ ਕਾਰ-ਵਿਹਾਰ ਕਰਨ ਲੱਗ ਪੈਂਦੀ ਹੈ ਤਾਂ ਚਾਅ ਅਤੇ ਖ਼ੁਸ਼ੀ ਵਿੱਚ ਆਈ ਮਾਂ ਕੋਲੋਂ ਸਹਿਜ ਸੁਭਾਵਕ ਹੀ ਇਹ ਆਖ ਹੋ ਜਾਂਦਾ ਹੈ ਕਿ ਇਹ ਤਾਂ ਹਰ ਕੰਮ ਵਿੱਚ ਮੇਰੀ ਵੀ ਮਾਂ, ਅੰਮਾਂ ਜਾਂ ਬੇਬੇ ਹੈ। ਭਾਵ ਮੇਰੇ ਨਾਲੋਂ ਵੀ ਵੱਧ ਨਿਪੁੰਨ ਅਤੇ ਦਾਨੀ-ਪ੍ਰਧਾਨੀ ਹੈ। ਇਸ ਪ੍ਰਸੰਗ ਵਿੱਚ ਸਪਸ਼ਟ ਹੈ ਕਿ ਸਾਡੇ ਪਰੰਪਰਕ ਸਮਾਜ ਅੰਦਰ ਜਿੱਥੇ ਵੱਡੀ ਮਾਂ ਅਰਥਾਤ ਦਾਦੀ ਜਾਂ ਨਾਨੀ ਮਾਂ ਨੂੰ ਬੇਬੇ ਆਖਿਆ ਜਾਂਦਾ ਰਿਹਾ ਹੈ, ਉੱਥੇ ਪਰਿਵਾਰ ਦੀ ਹਰ ਦਾਨੀ-ਪ੍ਰਧਾਨੀ ਵੱਡੀ ਧੀ-ਭੈਣ ਨੂੰ ਵੀ ਬੇਬੇ ਕਹਿ ਕੇ ਬੁਲਾਇਆ ਜਾਂਦਾ ਰਿਹਾ ਹੈ ਅਤੇ ਕਿਤੇ-ਕਿਤੇ ਅੱਜ ਵੀ ਬੁਲਾਇਆ ਜਾਂਦਾ ਹੈ।

ਖ਼ੁਦ ਪੰਜਾਂ ਵਰ੍ਹਿਆਂ ਦੀ ਬੱਚੀ ਹੁੰਦਿਆਂ, ਭੈਣ ਨਾਨਕੀ ਜਿੱਥੇ ਆਪਣੇ ਨਿੱਕੇ ਵੀਰ ਦੀ ਪੈਗ਼ੰਬਰੀ ਅਜ਼ਮਤ ਦੀ ਨੇੜ੍ਹਲੀ ਰਾਜ਼ਦਾਨ ਸੀ, ਉੱਥੇ ਬਚਪਨ ਦੇ ਦਿਨਾਂ ਤੋਂ ਹੀ ਉਨ੍ਹਾਂ ਦੀ ਵੱਡੀ ਸੁਰੱਖਿਆ ਛੱਤਰੀ, ਪਰਛਾਵੇਂ ਵਰਗੀ ਸਾਥਣ ਅਤੇ ਨਿਗਰਾਨ ਵੀ ਸੀ, ਅਰਥਾਤ ਵੱਡੀ-ਮਾਂ ਜਾਂ ਬੇਬੇ ਵੀ ਸੀ। ਇੱਕ ਮਮਤਾ ਨਾਲ ਸਰਸ਼ਾਰ ਅਤੇ ਪਿਆਰ-ਗੁੱਧੀ ਮਾਂ ਵਾਂਗ ਉਹ, ਵੀਰ ਦੀ ਹਰ ਪ੍ਰਕਾਰ ਨਾਲ ਦੇਖ-ਭਾਲ, ਸਾਂਭ-ਸੰਭਾਲ, ਨਿਗਰਾਨੀ ਅਤੇ ਪਰਵਰਿਸ਼ ਕਰਿਆ ਕਰਦੇ ਸਨ। ਵੀਰ ਦਾ ਹਰ ਪਲ ਖ਼ਿਆਲ ਰੱਖਦਿਆਂ ਅਤੇ ਉਸਦਾ ਰੱਬੀ ਨੂਰ ਨਾਲ ਖਿੜਿਆ ਮਾਸੂਮ ਤੇਜੱਸਵੀ ਚਿਹਰਾ ਤੱਕਦਿਆਂ ਉਹ ਆਪਣੇ ਆਪ ਨੂੰ ਡਾਢੇ ਰੱਜੇ-ਰੱਜੇ ਅਤੇ ਭਰੇ-ਭੁਕੰਨੇ ਮਹਿਸੂਸਦੇ ਸਨ। ਮਮਤਾ ਨਾਲ ਲਬਰੇਜ਼ ਭੈਣ ਨਾਨਕੀ ਦਾ ਪਿਆਰ, ਨਿਰਸੰਦੇਹ ਇੱਕ ਬੇਬੇ ਵਾਲੇ ਪਿਆਰ ਨਾਲੋਂ ਕਿਸੇ ਪੱਖੋਂ ਵੀ ਊਣਾ ਨਹੀਂ ਸੀ। ਮੋੜਵੇਂ ਹੁੰਗਾਰੇ ਵਜੋਂ ਬਾਲ ਨਾਨਕ ਜੀ ਵੀ ਉਨ੍ਹਾਂ ਨੂੰ ਪਿਆਰ ਨਾਲ ‘ਬੇਬੇ’ ‘ਬੇਬੇ’ ਕਹਿੰਦੇ ਨਹੀਂ ਸਨ ਥੱਕਦੇ। ਇਵੇਂ ਵੀਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਹੌਲੀ-ਹੌਲੀ ਪਹਿਲਾਂ ਪੂਰਾ ਬੇਦੀ ਪਰਿਵਾਰ ਉਨ੍ਹਾਂ ਨੂੰ ‘ਬੇਬੇ ਜੀ’ ਕਹਿਣ ਲੱਗਾ। ਉਪਰੰਤ ਅੱਜ ਪੂਰਾ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਮਾਜ ਵੀ ਉਨ੍ਹਾਂ ਨੂੰ ਵੱਡੇ ਸਤਿਕਾਰ ਨਾਲ ‘ਬੇਬੇ ਨਾਨਕੀ ਜੀ’ ਆਖ ਕੇ ਹੀ ਸੰਬੋਧਨ ਕਰਦਾ ਹੈ।

                                                                                           ਚਲਦਾ...........                                                                                        
                                                     

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com

  • Sri Guru Nanak Sahib Ji
  • World Travel
  • ਸ੍ਰੀ ਗੁਰੂ ਨਾਨਕ ਸਾਹਿਬ ਜੀ
  • ਸੰਸਾਰ ਯਾਤਰਾ

ਸੁਖਜਿੰਦਰ ਰੰਧਾਵਾ ਦੇ ਹੱਕ 'ਚ ਨਿੱਤਰੇ ਰਵਨੀਤ ਬਿੱਟੂ, ਮਜੀਠੀਆਂ ਨੂੰ ਸੁਣਾਈਆਂ ਖਰੀਆਂ-ਖਰੀਆਂ

NEXT STORY

Stories You May Like

  • sri guru granth sahib ji
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ
  • sgpc clarification on the copies of sri guru granth sahib ji sent to canada
    ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ 'ਤੇ SGPC ਦਾ ਸਪੱਸ਼ਟੀਕਰਨ
  • sgpc asks for passports from devotees going to pakistan
    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖਾਸ ਖ਼ਬਰ, SGPC ਨੇ ਮੰਗੇ ਪਾਸਪੋਰਟ
  • national unity under sri akal takht sahib is our greatest strength
    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ: ਜਥੇਦਾਰ ਗੜਗੱਜ
  • advocate harjinder singh dhami statement
    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਢਾਹ ਲਾਉਣ ਦੀ ਕੋਸ਼ਿਸ਼: ਐਡ. ਧਾਮੀ
  • ignoring the orders of sri akal takht sahib is the government
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਅਣਗੌਲਿਆ ਕਰਨਾ ਸਰਕਾਰ ਦਾ ਸਿੱਖ ਵਿਰੋਧੀ ਰਵੱਈਆ: ਐਡਵੋਕੇਟ ਧਾਮੀ
  • fir in sacrilege case
    ਸੱਕਾਂਵਾਲੀ ਬੇਅਦਬੀ ਮਾਮਲੇ 'ਚ BNS ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਤਹਿਤ FIR ਦਰਜ
  • miri piri khalsa march   begins from sri akal takht sahib
    ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ
  • a massive fire broke out in jalandhar s civil hospital
    ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
  • politics heats up in the vidhan sabha over ethanol issue
    ਵਿਧਾਨ ਸਭਾ 'ਚ ਈਥਾਨੋਲ ਦੇ ਮੁੱਦੇ 'ਤੇ ਗਰਮਾਈ ਸਿਆਸਤ, ਵਿਧਾਇਕ ਅਵਤਾਰ ਸਿੰਘ...
  • punjab weather update
    ਪੰਜਾਬ 'ਚ 4, 5 ਤੇ 6 ਅਗਸਤ ਲਈ ਨਵੀਂ ਭਵਿੱਖਬਾਣੀ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
  • high alert ahead of independence day
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਾਈ ਅਲਰਟ: ਸ਼ਹਿਰ ਭਰ ’ਚ ਵਿਸ਼ੇਸ਼ ਨਾਕਾਬੰਦੀ,...
  • rain with thunderstorms will occur in punjab
    ਪੰਜਾਬ 'ਚ ਗਰਜ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਪੜ੍ਹੋ ਵਿਭਾਗ ਦੀ ਤਾਜ਼ਾ ਖਬਰ
  • councilor  s brother creating a ruckus at a petrol pump jalandhar
    ਜਲੰਧਰ 'ਚ ਪੈਟਰੋਲ ਪੰਪ 'ਤੇ ਕੌਂਸਲਰ ਦੇ ਭਰਾ ਦਾ ਹੰਗਾਮਾ, CCTV 'ਚ ਕੈਦ ਹੋਈ...
  • two boys arrested on charges of snatching mobile phones
    ਮੋਬਾਇਲ ਖੋਹਣ ਦੇ ਦੋਸ਼ ਹੇਠ 2 ਨੌਜਵਾਨ ਗ੍ਰਿਫ਼ਤਾਰ
Trending
Ek Nazar
elon musk s net worth indeed halved in about a month and a half

ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

imran khan

ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

salman khan loses 16 kg actor gives on health

ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

man sentenced

ਮਾਂ ਦੀ ਪੈਨਸ਼ਨ ਅਤੇ ਸਰਕਾਰੀ ਭੱਤੇ ਦਾ ਲਾਲਚ, ਤਿੰਨ ਸਾਲ ਫ੍ਰੀਜ਼ਰ 'ਚ ਰੱਖਣ ਵਾਲੇ...

heavy rain 5 days imd weather

Heavy Rain : 5, 6, 7, 8, 9 ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ...

divya bharti

'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

famous actor leaves the world at the age of 20

ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ...

two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

filmmaker mira nair s mother praveen nair has passed away

ਮਸ਼ਹੂਰ ਫ਼ਿਲਮਮੇਕਰ ਮੀਰਾ ਨਾਇਰ ਦੀ ਮਾਂ ਪ੍ਰਵੀਨ ਨਾਇਰ ਦਾ ਦਿਹਾਂਤ, ਹਜ਼ਾਰਾਂ...

the magic of hollywood films worked at the indian box office

4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ...

met with aung san suu kyi

ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੱਖ...

chinese debt

ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ

punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • resolution on e 20 petrol passed in punjab vidhan sabha
      ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ...
    • politics heats up in the vidhan sabha over ethanol issue
      ਵਿਧਾਨ ਸਭਾ 'ਚ ਈਥਾਨੋਲ ਦੇ ਮੁੱਦੇ 'ਤੇ ਗਰਮਾਈ ਸਿਆਸਤ, ਵਿਧਾਇਕ ਅਵਤਾਰ ਸਿੰਘ...
    • big news related to millions of vehicle drivers in punjab
      ਪੰਜਾਬ ਦੇ ਲੱਖਾਂ ਵਾਹਨ ਚਾਲਕਾਂ ਨਾਲ ਜੁੜੀ ਵੱਡੀ ਖ਼ਬਰ! ਈਥਾਨੋਲ ਬਾਰੇ ਪਰਗਟ ਸਿੰਘ...
    • poster war in punjab congress
      ਪੰਜਾਬ ਕਾਂਗਰਸ 'ਚ POSTER WAR! ਚੰਨੀ ਦੇ ਵਿਵਾਦਿਤ ਪੋਸਟਰਾਂ ਨਾਲ ਗਰਮਾਈ ਸਿਆਸਤ...
    • punjab congress obc wing congress high command
      ਵੱਡੀ ਖ਼ਬਰ : ਪੰਜਾਬ ਕਾਂਗਰਸ ਦੀ ਓ. ਬੀ. ਸੀ. ਵਿੰਗ ਭੰਗ
    • aunt s son shot dead with his friends
      ਬਕਾਇਆ ਮੰਗਣਾ ਪਿਆ ਭਾਰੀ, ਭੂਆ ਦੇ ਮੁੰਡੇ ਨੇ ਸਾਥੀਆਂ ਨਾਲ ਮਿਲ ਕੇ ਮਾਰੀ ਗੋਲੀ
    • punjab weather update
      ਪੰਜਾਬ 'ਚ 4, 5 ਤੇ 6 ਅਗਸਤ ਲਈ ਨਵੀਂ ਭਵਿੱਖਬਾਣੀ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
    • relief news for thousands of electricity consumers
      ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ...
    • there should be no discrimination in development works in pathankot
      ਪਠਾਨਕੋਟ 'ਚ ਵਿਕਾਸ ਕਾਰਜਾਂ 'ਚ ਵਿਤਕਰਾ ਨਾ ਹੋਵੇ, 50 ਵਾਰਡਾਂ 'ਚ ਇਕੋ ਜਿਹੇ...
    • rape case
      ਪਵਿੱਤਰ ਰਿਸ਼ਤਾ ਸ਼ਰਮਸਾਰ, 11 ਸਾਲਾ ਧੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +