ਜਲੰਧਰ (ਬਿਊਰੋ) : ਅੱਜ ਵਿਸਾਖ ਮਹੀਨੇ ਦੇ ਸ਼ੁਕਲ ਪੱਖ ਦਾ ਪ੍ਰਦੋਸ਼ ਵਰਤ ਹੈ। ਅੱਜ ਸੋਮਵਾਰ ਕਾਰਨ ਇਹ ਸੋਮ ਪ੍ਰਦੋਸ਼ ਵਰਤ ਹੈ। ਅੱਜ ਸੋਮ ਪ੍ਰਦੋਸ਼ ਵਰਤ ਦੇ ਦਿਨ ਤੁਹਾਨੂੰ ਪ੍ਰਦੋਸ਼ ਕਾਲ ਦੇ ਮਹੂਰਤ 'ਚ ਭਗਵਾਨ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਅੱਜ ਸ਼ਾਮ 07:09 ਮਿੰਟ ਤੋਂ ਰਾਤ 09:20 ਵਿਚਕਾਰ ਪ੍ਰਦੋਸ਼ ਵਰਤ ਦੀ ਪੂਜਾ ਦਾ ਮਹੂਰਤ ਹੈ। ਇਸ ਸਮੇਂ ਭਗਵਾਨ ਸ਼ਿਵ ਦੀ ਪੂਜਾ ਕਰੋ ਅਤੇ ਸ਼ਿਵ ਚਾਲੀਸਾ ਦਾ ਪਾਠ ਕਰੋ। ਭਗਵਾਨ ਸ਼ਿਵ ਨੂੰ ਖੁਸ਼ ਕਰਕੇ ਤੁਸੀਂ ਆਪਣੇ ਸਾਰੇ ਸੰਕਟਾਂ, ਕਸ਼ਟਾਂ ਅਤੇ ਪਾਪਾਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹੋ। ਨਾਲ ਹੀ ਉਨ੍ਹਾਂ ਦੀ ਕ੍ਰਿਪਾ ਨਾਲ ਸਾਰੀਆਂ ਮਨੋਕਾਮਨਾਵਾਂ ਵੀ ਪੂਰਨ ਕਰ ਸਕਦੇ ਹੋ।
ਦੱਸ ਦਈਏ ਸ਼ਾਸਤਰਾਂ 'ਚ ਪ੍ਰਦੋਸ਼ ਵਰਤ ਨੂੰ ਸਭ ਤੋਂ ਉੱਤਮ ਵਰਤ ਕਿਹਾ ਗਿਆ ਹੈ। ਪ੍ਰਦੋਸ਼ ਦਾ ਵਰਤ ਹਰ ਮਹੀਨੇ ਦੇ ਦੋਵਾਂ ਪਾਸਿਆਂ ਦੀ ਤ੍ਰਯੋਦਸ਼ੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਪ੍ਰਦੋਸ਼ ਸੋਮਵਾਰ ਨੂੰ ਵਰਤ ਰੱਖਣ ਨਾਲ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਇਸ ਵਰਤ ਦੇ ਪ੍ਰਭਾਵ ਨਾਲ ਚੰਦਰਮਾ ਆਪਣੇ ਸ਼ੁੱਭ ਨਤੀਜੇ ਦਿੰਦਾ ਹੈ। ਸੋਮ ਪ੍ਰਦੋਸ਼ ਦੇ ਵਰਤ ਵਾਲੇ ਦਿਨ ਸ਼ਿਵ ਜੀ ਦੀ ਪੂਜਾ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।
ਪੂਜਾ ਦਾ ਸ਼ੁਭ ਮਹੂਰਤ
ਪ੍ਰਦੋਸ਼ ਤਾਰੀਖ਼ ਦੀ ਸ਼ੁਰੂਆਤ 24 ਮਈ ਸਵੇਰੇ 3:38 ਤੋਂ ਹੋ ਗਈ ਹੈ।
ਪ੍ਰਦੋਸ਼ ਤਾਰੀਖ਼ ਸਮਾਪਤ 25 ਮਈ ਸਵੇਰੇ 12:11 ਹੋਵੇਗੀ।
ਕਿਸੇ ਵੀ ਪ੍ਰਦੋਸ਼ ਵਰਤ 'ਚ ਭਗਵਾਨ ਸ਼ਿਵ ਜੀ ਦੀ ਪੂਜਾ ਸੂਰਜ ਡੁੱਬਣ ਤੋਂ 45 ਮਿੰਟ ਪਹਿਲਾਂ ਅਤੇ ਸੂਰਜ ਡੁੱਬਣ ਦੇ 45 ਮਿੰਟ ਤੱਕ ਕੀਤੀ ਜਾਂਦੀ ਹੈ।
ਸੋਮ ਪ੍ਰਦੋਸ਼ ਵਰਤ ਦਾ ਮਹੱਤਵ
ਹਰ ਪ੍ਰਦੋਸ਼ ਵਰਤ 'ਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸੋਮਵਾਰ ਦਾ ਦਿਨ ਭਗਵਾਨ ਸ਼ਿਵ ਦਾ ਦਿਨ ਮੰਨਿਆ ਜਾਂਦਾ ਹੈ। ਪ੍ਰਦੋਸ਼ ਸੋਮਵਾਰ ਦੇ ਦਿਨ ਪ੍ਰਦੋਸ਼ ਵਰਤ ਰੱਖਣ ਨਾਲ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਸੋਮ ਪ੍ਰਦੋਸ਼ ਦਾ ਵਰਤ ਰੱਖਣ ਨਾਲ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਜ਼ਿੰਦਗੀ 'ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿੰਦੀ। ਪ੍ਰਦੋਸ਼ ਦਾ ਵਰਤ ਰੱਖਣ ਨਾਲ ਪੈਸਿਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਸੋਮ ਪ੍ਰਦੋਸ਼ ਵਰਤ ਦੀ ਪੂਜਾ ਦਾ ਵਿਧੀ
ਸਵੇਰੇ ਨਹਾ ਕੇ ਸਾਫ਼-ਸੁਥਰੇ ਕੱਪੜੇ (ਸੁੱਚੇ) ਪਹਿਨੋ। ਪੂਜਾ ਦੌਰਾਨ ਹਲਕੇ ਲਾਲ ਜਾਂ ਗੁਲਾਬੀ ਰੰਗ ਦੇ ਕੱਪੜੇ ਪਾਉਣਾ ਸ਼ੁੱਭ ਰਹਿੰਦਾ ਹੈ। ਚਾਂਦੀ ਜਾਂ ਤਾਂਬੇ ਦੇ ਕੋਲੇ (ਭਾਂਡੇ) ਨਾਲ ਸ਼ੁੱਧ ਸ਼ਹਿਦ ਇਕ ਧਾਰਾ ਨਾਲ ਸ਼ਿਵਲਿੰਗ 'ਤੇ ਚੜ੍ਹਾਓ। ਇਸ ਤੋਂ ਬਾਅਦ ਸ਼ੁੱਧ ਪਾਣੀ ਦੀ ਧਾਰਾ ਨਾਲ ਅਭਿਸ਼ੇਕ ਕਰੋ ਅਤੇ ਓਮ ਸਰਵਸਿਧੀ ਪ੍ਰਦਾਯੇ ਨਮ : ਮੰਤਰ ਦਾ ਜਾਪ 108 ਵਾਰ ਕਰੋ। ਆਪਣੀ ਸਮੱਸਿਆ ਲਈ ਭਗਵਾਨ ਸ਼ਿਵ ਜੀ ਨੂੰ ਅਰਦਾਸ ਕਰੋ। ਪ੍ਰਦੋਸ਼ ਵਰਤ ਕਥਾ ਦਾ ਪਾਠ ਕਰੋ ਅਤੇ ਸ਼ਿਵ ਚਾਲੀਸਾ ਪੜ੍ਹੋ। ਇਸ ਦਿਨ ਮਹਾਂਮੱਤਰਯੁੰਜਯ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ।
ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦਾ ਹੈ ਆਰਥਿਕ ਨੁਕਸਾਨ
NEXT STORY