Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 01, 2025

    7:52:23 PM

  • flood in jalandhar may worsen the situation the announcement has been made

    ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ...

  • floods in 12 districts of punjab more than 15 thousand people rescued

    ਪੰਜਾਬ ਦੇ 12 ਜ਼ਿਲ੍ਹਿਆਂ 'ਚ ਹੜ੍ਹ! 15 ਹਜ਼ਾਰ ਤੋਂ...

  • first time in international cricket

    ਇੰਟਰਨੈਸ਼ਨਲ ਕ੍ਰਿਕਟ 'ਚ ਪਹਿਲੀ ਵਾਰ ਹੋਇਆ ਅਜਿਹਾ,...

  • failed to clear fitness test

    ਫਿਟਨੈੱਸ ਟੈਸਟ 'ਚ ਫੇਲ੍ਹ ਹੋ ਗਿਆ ਇਹ ਭਾਰਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

DHARM News Punjabi(ਧਰਮ)

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

  • Edited By Rajwinder Kaur,
  • Updated: 19 Jun, 2020 03:47 PM
Jalandhar
sri guru nanak sahib ji  world journey
  • Share
    • Facebook
    • Tumblr
    • Linkedin
    • Twitter
  • Comment

(ਕਿਸ਼ਤ ਤੇਤੀਵੀਂ)

ਸੱਚਾ ਸੌਦਾ : ਵਿਭਿੰਨ ਦ੍ਰਿਸ਼ਟੀਕੋਣ

ਪਿਤਾ ਜੀ ਦੇ ਇਹ ਸਾਰੇ ਦਿੱਲ ਅਤੇ ਹੌਂਸਲਾ ਵਧਾਊ ਬਚਨ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਧਿਆਨ ਨਾਲ ਸੁਣੇ। ਉਪਰੰਤ ਡੂੰਘਾ ਸਾਹ ਲੈਂਦਿਆਂ ਆਖਿਆ, ਅੱਛਾ ਪਿਤਾ ਜੀ ! ਜਿਵੇਂ ਆਖੋ, ਤਿਵੇਂ ਸਹੀ। ਨਾਨਕ ਨਿਰੰਕਾਰੀ ਨੂੰ ਸੰਸਾਰੀ, ਕਾਰੋਬਾਰੀ ਅਤੇ ਵਿਉਪਾਰੀ ਨਾਨਕ ਬਣਾਉਣ ਦੇ ਮੰਤਵ ਨਾਲ, ਪਿਤਾ ਮਹਿਤਾ ਕਾਲੂ ਜੀ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਕੀਤੀ ਗਈ ਉਪਰੋਕਤ ਸਾਰੀ ਗੱਲ-ਬਾਤ ਨੂੰ ਭਾਈ ਬਾਲਾ ਵਾਲੀ ਜਨਮ ਸਾਖੀ ਅੰਦਰ ‘ਖਰਾ ਸੌਦਾ’ ਕਰਕੇ ਆਉਣ ਵਾਲੀ ਸਾਖੀ ਵਜੋਂ, ਬਿਆਨਿਆ ਗਿਆ ਹੈ।

ਅਰਥਾਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ 20 ਰੁਪਏ ਨਾਲ ਕੀਤੇ ਜਾਣ ਵਾਲੇ ਵਣਜ-ਵਪਾਰ ਜਾਂ ਕਾਰੋਬਾਰ ਨੂੰ ‘ਖਰਾ ਸੌਦਾ’ ਆਖਿਆ ਗਿਆ ਹੈ।

ਖਰੇ ਸੌਦੇ ਦਾ ਸੰਕਲਪ ਅਤੇ ਸਿਧਾਂਤ ਡਾਢਾ ਡੂੰਘਾ, ਬਹੁ-ਅਰਥੀ, ਮਹੱਤਵਪੂਰਣ ਅਤੇ ਕੀਮਤੀ ਹੈ। ਦੁਨੀਆਦਾਰ ਪਿਤਾ ਮਹਿਤਾ ਕਾਲੂ ਜੀ ਦੀ ਨਜ਼ਰ ਵਿੱਚ ਇਸਦਾ ਮਤਲਬ ਇਹ ਹੈ ਕਿ ਪੁੱਤਰ ਨਾਨਕ ਕੋਈ ਐਸਾ ਵਧੀਆ ਲਾਹੇਵੰਦਾ ਜਾਂ ਮੁਨਾਫ਼ੇ ਵਾਲਾ ਸੌਦਾ ਕਰੇ ਕਿ ਜਿਸ ਨਾਲ ਖਰਚ ਕੀਤੀ ਗਈ ਰਕਮ ਤੋਂ ਵੱਧ ਰਕਮ ਪ੍ਰਾਪਤ ਹੋ ਜਾਵੇ। ਦੁਨਿਆਵੀ ਵਣਜ-ਵਪਾਰ ਦੇ ਪੱਖ ਤੋਂ ਨਿਰਸੰਦੇਹ ਇਹੀ ਖਰਾ ਸੌਦਾ ਹੈ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਨਿਰਾਲੀ ਨਿਰੰਕਾਰੀ ਨਜ਼ਰ ਵਿੱਚ ਖਰਾ ਜਾਂ ਸੱਚਾ ਸੌਦਾ ਕਿਹੜਾ ਹੋਵੇਗਾ ? ਇਹ ਦਿਲਚਸਪ ਰਾਜ਼ ਬਾਅਦ ਵਿੱਚ ਖੁਲ੍ਹੇਗਾ।

ਪਿਤਾ ਦੀ ਇੱਛਾ ਪੂਰਤੀ ਨੂੰ ਮੁੱਖ ਰੱਖਦਿਆਂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਖਰਾ ਸੌਦਾ ਕਰਨ ਹਿਤ, ਘਰੋਂ ਬਾਹਰ ਜਾਣ ਲਈ ਤਿਆਰ ਹੋ ਗਏ। ਇਸ ਸਮੇਂ ਉਨ੍ਹਾਂ ਦੀ ਉਮਰ ਅੰਦਾਜ਼ਨ 13-14 ਸਾਲ ਸੀ। ਇਸ ਹਿਸਾਬ ਨਾਲ ਇਹ ਗੱਲ ਸੰਨ 1482-83 ਈਸਵੀ ਦੇ ਨੇੜ੍ਹੇ-ਤੇੜੇ ਦੀ ਹੋਵੇਗੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾਰੋਬਾਰ ਦੇ ਸਿਲਸਲੇ ਵਿੱਚ ਕਿਉਂਕਿ ਪਹਿਲੀ ਵਾਰ ਘਰੋਂ ਬਾਹਰ ਜਾ ਰਹੇ ਸਨ, ਇਸ ਲਈ ਪਿਤਾ ਸ੍ਰੀ ਨੇ ਇੱਕ ਸਾਥੀ, ਸਹਿਯੋਗੀ ਅਤੇ ਸਲਾਹਕਾਰ ਦੇ ਰੂਪ ਵਿੱਚ ਆਪਣੇ ਇੱਕ ਬਹੁਤ ਹੀ ਵਿਸ਼ਵਾਸ਼ਪਾਤਰ ਘਰੇਲੂ ਨੌਕਰ ਭਾਈ ਬਾਲਾ ਨੂੰ ਉਚੇਚੇ ਤੌਰ ’ਤੇ ਉਨ੍ਹਾਂ ਦੇ ਨਾਲ ਤੋਰਿਆ। 

ਭਾਈ ਬਾਲਾ, ਸੰਧੂ ਗੋਤ ਦੇ ਜੱਟਾਂ ਦਾ ਮੁੰਡਾ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਚੰਦਰ ਭਾਨ ਸੰਧੂ ਸੀ। ਭਾਈ ਬਾਲਾ ਵਾਲੀ ਜਨਮ ਸਾਖੀ ਵਿੱਚ ਮਿਲਦੇ ਹਵਾਲੇ/ਇਸ਼ਾਰੇ ਅਨੁਸਾਰ ਭਾਈ ਬਾਲਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ‘ਸਿਆਣੀ’ ਭਾਵ ਵਡੇਰੀ ਉਮਰ ਦੇ ਸਨ। ਉਹ ਉਮਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਕਿੰਨੇ ਵੱਡੇ ਸਨ ? ਇਸ ਬਾਰੇ ਸਿੱਖ ਇਤਿਹਾਸ ਚੁੱਪ ਹੈ। ਉਪਰੋਕਤ ਮਿਲਦੇ ਹਵਾਲੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸ਼ਾਇਦ ਤਿੰਨ ਜਾਂ ਚਾਰ ਸਾਲ ਵੱਡੇ ਸਨ। ਇਸ ਹਿਸਾਬ ਨਾਲ ਉਹ ਉਸ ਸਮੇਂ ਅੰਦਾਜ਼ਨ 17-18 ਵਰ੍ਹਿਆਂ ਦੇ ਸਨ।

ਪਟਵਾਰੀ ਹੋਣ ਕਰਕੇ ਮਹਿਤਾ ਕਾਲੂ ਜੀ ਦਾ ਜੱਟਾਂ ਨਾਲ ਅਤਿ ਨੇੜ੍ਹਲਾ ਸੰਬੰਧ ਅਤੇ ਸਹਿਚਾਰ ਸੀ। ਇਹੀ ਕਾਰਣ ਹੈ ਕਿ ਬਾਲਾ ਸੰਧੂ ਖੱਤਰੀ ਬੇਦੀ ਪਰਿਵਾਰ ਦਾ ਇੱਕ ਅਤਿ ਵਿਸ਼ਵਾਸ਼ਪਾਤਰ ਘਰੇਲੂ ਨੌਕਰ ਸੀ। ਘਰੇਲੂ ਨੌਕਰ ਹੋਣ ਦੇ ਨਾਤੇ ਹੀ ਉਹ ਅਕਸਰ ਬਾਹਰ-ਅੰਦਰ ਜਾਣ ਸਮੇਂ ਉਸਨੂੰ ਆਪਣੇ ਨਾਲ ਲੈ ਜਾਣ ਤੋਂ ਇਲਾਵਾ ਲੋੜ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਹਰ-ਅੰਦਰ ਜਾਣ ਵਕਤ, ਉਨ੍ਹਾਂ ਦੇ ਨਾਲ ਵੀ ਭੇਜ ਦਿਆ ਕਰਦੇ ਸਨ। ਭਾਈ ਬਾਲਾ ਜੀ ਨੇ ਯਾਤਰਾ ਲਈ ਲੋੜੀਂਦਾ ਆਪਣਾ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਮਾਨ ਗੱਠੜੀ ਵਿੱਚ ਬੰਨ੍ਹ, ਉਸਨੂੰ ਮਗਰ ਪਿੱਛੇ ਪਾ ਲਿਆ। ਉਪਰੰਤ ਕਮਰਕੱਸੇ ਕਰਕੇ ਚਾਲੇ ਪਾ ਦਿੱਤੇ। ਦੋਹਾਂ ਨੂੰ ਤੋਰਨ ਲਈ ਮਹਿਤਾ ਕਾਲੂ ਜੀ ਪਿੰਡ ਦੇ ਬਾਹਰ ਤੱਕ ਨਾਲ ਆਏ। ਪਿੰਡੋਂ ਬਾਹਰਵਾਰ ਜਦੋਂ ਦੋਨੋਂ ਜਣੇ ਪੱਛਮ ਦਿਸ਼ਾ ਵੱਲ ਰਵਾਨਾ ਹੋ ਗਏ ਤਾਂ ਉਹ ਮੋਹਵੱਸ ਹੋਏ, ਦੋਹਾਂ ਨੂੰ ਜਾਂਦੇ ਹੋਏ ਮੁੜ-ਮੁੜ ਵੇਖਦਿਆਂ, ਹੌਲੀ-ਹੌਲੀ ਵਾਪਸ ਘਰ ਪਰਤ ਆਏ।

ਤਲਵੰਡੀ ਤੋਂ ਪੱਛਮ ਦਿਸ਼ਾ ਵੱਲ ਚੱਲਦਿਆਂ-ਚੱਲਦਿਆਂ ਜਦੋਂ ਦੋਵੇਂ ਜਣੇ ਤਕਰੀਬਨ 12 ਕੋਹ (ਲਗਭਗ 48 ਕਿਲੋਮੀਟਰ) ਦਾ ਪੰਧ ਮੁਕਾ ਚੁੱਕੇ ਤਾਂ ਉਨ੍ਹਾਂ ਨੂੰ ਦੂਰ ਇੱਕ ਨਗਰ ਨਜ਼ਰ ਆਇਆ। ਇਹ ਨਗਰ ਚੂੜ੍ਹਕਾਣਾ ਸੀ। ਬਾਲੇ ਦੀ ਮਰਜ਼ੀ ਤਾਂ ਇਹ ਸੀ ਕਿ ਏਸ ਸ਼ਹਿਰੋਂ ਕੋਈ ਮਾਲ ਖਰੀਦ ਕੇ ਲੈ ਚੱਲਾਂਗੇ ਪਰ ਏਨੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਕਸਬੇ ਦੇ ਬਾਹਰਵਾਰ ਸਥਿਤ ਸੰਘਣੇ ਰੁੱਖਾਂ ਦੀ ਇੱਕ ਰਮਣੀਕ ਝਿੜੀ (ਝੰਗੀ) ਦਿਸ ਪਈ, ਜਿਸ ਦੇ ਵਿਚਾਲੇ ਇੱਕ ਛੰਭ ਵੀ ਸੀ। ਇਹ ਉਹੀ ਪਵਿੱਤਰ ਇਤਿਹਾਸਕ ਥਾਂ ਹੈ, ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਕੀਤੇ ‘ਸੱਚੇ ਸੌਦੇ’ ਦੀ ਯਾਦ ਵਿੱਚ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਭਾਇਮਾਨ ਹੈ। ਇਹ ਗੁਰਦੁਆਰਾ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਨਗਰ ਚੂਹੜਕਾਣਾ, ਜਿਸਦਾ ਮੌਜੂਦਾ ਨਾਂ ਫ਼ਰੂਕਾਬਾਦ ਹੈ, ਦੀਆਂ ਦੋ ਵੱਡੀਆਂ ਆਬਾਦੀਆਂ ਦੇ ਬਿਲਕੁਲ ਵਿਚਕਾਰ ਪੈਂਦਾ ਹੈ। ਰਾਇ ਭੋਇ ਦੀ ਤਲਵੰਡੀ (ਨਾਨਕਿਆਣਾ ਸਾਹਿਬ) ਤੋਂ ਇਸ ਗੁਰਦੁਆਰਾ ਸਾਹਿਬ ਦੀ ਦੂਰੀ ਤਕਰੀਬਨ 45 ਕਿਲੋਮੀਟਰ ਹੈ।

ਰੱਬ ਦੀ ਕਰਣੀ ਕੁਦਰਤ-ਪ੍ਰੇਮੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਦਮ ਸ਼ਹਿਰ ਵੱਲ ਵਧਣ ਦੀ ਥਾਂ, ਆਪਮੁਹਾਰੇ ਇਸ ਝਿੜੀ ਵੱਲ ਮੁੜ ਪਏ। ਭਾਈ ਬਾਲਾ ਵੀ ਇਹ ਸੋਚਦਿਆਂ ਨਾਲ ਤੁਰ ਪਏ ਕਿ ਛਾਂਦਾਰ ਦਰਖ਼ਤਾਂ ਦੀ ਇਸ ਰਮਣੀਕ ਝਿੜੀ ਵਿੱਚਦੀ ਲੰਘਦਿਆਂ, ਸੁੰਦਰ ਬਨਸਪਤੀ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦਿਆਂ, ਮਜ਼ੇ ਮਜ਼ੇ ਸ਼ਹਿਰ ਪਹੁੰਚ ਜਾਵਾਂਗੇ। ਜਿਵੇਂ ਹੀ ਦੋਵੇਂ ਜਣੇ ਇਸ ਸੰਘਣੀ ਝਿੜੀ ਦੇ ਅੰਦਰ ਗਏ ਤਾਂ ਕੀ ਵੇਖਦੇ ਹਨ ਕਿ ਉੱਥੇ ਰਮਤੇ ਸਾਧੂਆਂ ਦਾ ਇੱਕ ਟੋਲਾ (ਸੰਤ-ਮੰਡਲ) ਉਤਰਿਆ ਹੋਇਆ ਹੈ ਅਤੇ ਉਨ੍ਹਾਂ ਨੇ ਜੰਗਲ ਵਿੱਚ ਮੰਗਲ ਵਾਲਾ ਮਾਹੌਲ ਬਣਾਇਆ ਹੋਇਆ ਹੈ। 

ਸੰਤ ਮੰਡਲੀ ਦਾ ਮੋਹਰੀ ਮਹੰਤ ਛੰਭ ਕਿਨਾਰੇ ਮ੍ਰਿਗਸ਼ਾਲਾ ’ਤੇ ਪਦਮਾਸਣ ਵਿੱਚ ਬੈਠਾ ਹੈ। ਉਸਦੇ ਸਿਰ ’ਤੇ ਜਟਾਂ ਹਨ ਅਤੇ ਨੰਗੇ ਪਿੰਡੇ ’ਤੇ ਬਿਭੂਤ ਰਮਾਈ ਹੋਈ ਹੈ। ਅੱਗੇ ਧੂਣਾ ਤਪ ਰਿਹਾ ਹੈ। ਉਸਦੇ ਆਲੇ-ਦੁਆਲੇ ਅਨੇਕ ਸਾਧੂ ਆਪੋ-ਆਪਣੇ ਝੌਂਪੜਿਆਂ ਅੰਦਰ ਧੂਣੇ ਤਪਾਈ ਭਜਨ-ਬੰਦਗੀ ਅਤੇ ਤਪੱਸਿਆ ਕਰ ਰਹੇ ਹਨ। ਕੁੱਝ ਮੌਨ ਧਾਰਨ ਕਰਕੇ ਬੈਠੇ ਹਨ, ਕੁੱਝ ਪੋਥੀਆਂ ਦਾ ਅਧਿਐਨ ਕਰ ਰਹੇ ਹਨ ਅਤੇ ਕੁੱਝ ਜੰਗਲੀ ਜੜ੍ਹੀਆਂ-ਬੂਟੀਆਂ ਤੋਂ ਦਵਾਈਆਂ ਤਿਆਰ ਕਰ ਰਹੇ ਹਨ।

ਕੁਦਰਤ-ਪ੍ਰੇਮੀ ਹੋਣ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੁੱਢ ਤੋਂ ਹੀ ਵਿਦਵਾਨ ਅਤੇ ਬੰਦਗੀ ਵਾਲੇ ਸਾਧਾਂ-ਸੰਤਾਂ ਦੀ ਸੰਗਤ ਕਰਨ ਦੇ ਵੀ ਬੜੇ ਸ਼ੌਕੀਨ ਸਨ। ਸਾਧਾਂ-ਸੰਤਾਂ ਨਾਲ ਸੰਵਾਦ ਕਰਨਾ, ਗਿਆਨ-ਗੋਸ਼ਠ ਕਰਨਾ ਉਨ੍ਹਾਂ ਦਾ ਮਨ-ਭਾਉਂਦਾ ਸ਼ੌਂਕ ਸੀ। ਉਹ ਝਟਪਟ ਸਾਧੂਆਂ ਦੇ ਮੁਖੀ ਮਹੰਤ ਪਾਸ ਜਾ ਪਹੁੰਚੇ। ਸਾਦਰ ਨਮਸਕਾਰ ਕਰਕੇ, ਕੋਲ ਬਹਿ ਗਏ। ਉਨ੍ਹਾਂ ਗਹੁ ਨਾਲ ਤੱਕਿਆ ਕਿ ਸਮੇਤ ਮਹੰਤ ਸਾਰੇ ਸਾਧੂ ਲੋਕਾਂ ਦੇ ਚਿਹਰੇ ’ਤੇ ਭਾਵੇਂ ਨੂਰ ਹੈ ਪਰ ਉਹ ਸਰੀਰਕ ਪੱਖੋਂ ਕਮਜ਼ੋਰ ਹਨ ਅਤੇ ਉਨ੍ਹਾਂ ਦੇ ਸਰੀਰਾਂ ’ਤੇ ਤੇੜ ਲੰਗੋਟ ਤੋਂ ਬਿਨਾਂ ਹੋਰ ਕੋਈ ਵਸਤਰ ਵੀ ਨਹੀਂ ਹੈ। 
                                                                                              ਚਲਦਾ...........
                                                                                                                                           

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com

  • Sri Guru Nanak Sahib Ji
  • World Journey
  • Serial narrative
  • Jagjivan Singh
  • ਸ੍ਰੀ ਗੁਰੂ ਨਾਨਕ ਸਾਹਿਬ ਜੀ
  • ਸੰਸਾਰ ਯਾਤਰਾ
  • ਲੜੀਵਾਰ ਬਿਰਤਾਂਤ
  • ਜਗਜੀਵਨ ਸਿੰਘ

ਮਾਂ ਲਕਸ਼ਮੀ ਦੀ ਕਿਰਪਾ ਪਾਉਣ ਲਈ ਸ਼ੁੱਕਰਵਾਰ ਨੂੰ ਕਰੋ ਇਹ ਕੰਮ

NEXT STORY

Stories You May Like

  • vastu shastra tips money
    ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ
  • chandra grahan 2025
    ਸ਼ਨੀ ਦੀ ਰਾਸ਼ੀ 'ਚ ਲੱਗੇਗਾ 2025 ਦਾ ਆਖਰੀ ਚੰਦਰ ਗ੍ਰਹਿਣ, ਇਨ੍ਹਾਂ ਲੋਕਾਂ ਦੀ ਚਮਕੇਗੀ ਕਿਸਮਤ
  • baba venga s predictions came true in 2025
    ਸੱਚ ਹੋਈਆਂ ਬਾਬਾ ਵੇਂਗਾ ਦੀਆਂ ਹੁਣ ਤੱਕ ਕੀਤੀਆਂ ਭਵਿੱਖਬਾਣੀਆਂ! ਆਉਣ ਵਾਲੇ ਸਾਲ ਇਸ ਤੋਂ ਵੀ ਡਰਾਉਣੇ
  • love marriage arrange
    ਲਵ ਮੈਰਿਜ ਹੋਵੇਗੀ ਜਾਂ ਅਰੇਂਜ! ਤੁਹਾਨੂੰ ਹੱਥ ਦੀ ਇਹ ਲਾਈਨ ਦੇਖ ਕੇ ਲੱਗੇਗਾ ਪਤਾ
  • radha ashtami 2025
    ਪੈਸਿਆਂ ਦੀ ਤੰਗੀ ਹੋਵੇਗੀ ਦੂਰ! 'ਰਾਧਾ ਅਸ਼ਟਮੀ' ਤੇ ਜ਼ਰੂਰ ਘਰ ਲਿਆਓ ਇਹ ਸ਼ੁੱਭ ਚੀਜ਼ਾਂ
  • richest zodiac 2025
    ਕਰੋੜਪਤੀ ਬਣਨ ਵਾਲੇ ਹਨ ਇਸ ਰਾਸ਼ੀ ਦੇ ਲੋਕ, ਬਾਬਾ ਵੇਂਗਾ ਦੀ ਸ਼ਾਨਦਾਰ ਭਵਿੱਖਬਾਣੀ!
  • silver beneficial
    ਇਨ੍ਹਾਂ ਰਾਸ਼ੀਆਂ ਲਈ ਸੋਨੇ ਨਾਲੋਂ ਚਾਂਦੀ ਦੀ ਚੇਨ ਹੈ ਵਧੇਰੇ ਲਾਭਕਾਰੀ, ਜਾਣ ਲਓ ਪਹਿਨਣ ਦਾ ਸਹੀ ਸਮਾਂ
  • vastu tips bathroom
    Vastu Tips : ਬਾਥਰੂਮ ਬਣਾਉਂਦੇ ਸਮੇਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
  • flood in jalandhar may worsen the situation the announcement has been made
    ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ ਅਨਾਊਂਸਮੈਂਟ, ਘਰਾਂ ਨੂੰ ਖਾਲੀ...
  • floods in 12 districts of punjab more than 15 thousand people rescued
    ਪੰਜਾਬ ਦੇ 12 ਜ਼ਿਲ੍ਹਿਆਂ 'ਚ ਹੜ੍ਹ! 15 ਹਜ਼ਾਰ ਤੋਂ ਵੱਧ ਲੋਕ ਰੈਸਕਿਊ, ਹੁਣ ਤੱਕ...
  • arrested 7 absconding criminals during the month of august
    ਕਮਿਸ਼ਨਰੇਟ ਪੁਲਸ ਜਲੰਧਰ ਨੇ ਅਗਸਤ ਮਹੀਨੇ ਦੌਰਾਨ 7 ਭਗੌੜੇ ਅਪਰਾਧੀਆਂ ਨੂੰ ਕੀਤਾ...
  • punjab weather update
    ਪੰਜਾਬ 'ਚ Red Alert! ਜਲੰਧਰ ਸਣੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ...
  • big on punjab weather
    ਪੰਜਾਬ ਦੇ ਮੌਸਮ ਦੀ Big Update, 5 ਦਿਨ ਲਗਾਤਾਰ ਪਵੇਗਾ ਮੀਂਹ, ਹੋ ਜਾਓ ਸਾਵਧਾਨ
  • jalandhar residents should be careful cases of diarrhea disease are increasing
    ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ,...
  • major operation in jalandhar under war against drugs
    ਯੁੱਧ ਨਸ਼ਿਆਂ ਵਿਰੁੱਧ ਤਹਿਤ ਜਲੰਧਰ 'ਚ ਵੱਡੀ ਕਾਰਵਾਈ, ਘਰ ਦੇ ਹਿੱਸੇ ਨੂੰ ਤੋੜਨ...
  • boy dies after falling from roof near pratap bagh  jalandhar
    ਜਲੰਧਰ ਦੇ ਪ੍ਰਤਾਪ ਬਾਗ ਨੇੜੇ ਛੱਤ ਤੋਂ ਡਿੱਗ ਕੇ ਨੌਜਵਾਨ ਦੀ ਮੌਤ
Trending
Ek Nazar
big incident near dera beas

ਡੇਰਾ ਬਿਆਸ ਨੇੜੇ ਵੱਡੀ ਘਟਨਾ! ਸੇਵਾ ਕਰਦੇ ਸਮੇਂ ਨੌਜਵਾਨ ਨਾਲ ਵਾਪਰੀ ਅਣਹੋਣੀ, ਪੈ...

the horrific scene of floods

ਹੜ੍ਹਾਂ ਦਾ ਬੇਹੱਦ ਖੌਫਨਾਕ ਮੰਜਰ: ਪਾਣੀ ਸੁੱਕਣ ਮਗਰੋਂ ਵੀ ਲੀਹਾਂ ’ਤੇ ਨਹੀਂ ਆਵੇਗੀ...

government schools record a decrease of students in enrollment this year

ਪੰਜਾਬ: ਸਰਕਾਰੀ ਸਕੂਲਾਂ 'ਚ ਦਾਖਲਿਆਂ ਦੀ ਵੱਡੀ ਗਿਰਾਵਟ, ਅੰਕੜੇ ਕਰ ਦੇਣਗੇ ਹੈਰਾਨ

floods cause widespread destruction in punjab

ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ 'ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ...

flood like situation in jalandhar cantt submerged heavy rain

ਜਲੰਧਰ 'ਚ ਹੜ੍ਹ ਵਰਗੇ ਹਾਲਾਤ! ਕੈਂਟ ਡੁੱਬਾ, ਭੁੱਲ ਕੇ ਵੀ ਨਾ ਜਾਣਾ ਇਨ੍ਹਾਂ...

punjab government s big announcement for flood victims plots will be given

Breaking News: ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਦਿੱਤੇ ਜਾਣਗੇ...

holidays in punjab september month list released

ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ! ਜਾਣੋ ਸਤੰਬਰ ਮਹੀਨੇ 'ਚ ਕਿੰਨੇ ਦਿਨ ਬੰਦ...

cm bhagwant mann writes letter to pm narendra modi amid floods in punjab

ਪੰਜਾਬ 'ਚ ਹੜ੍ਹਾਂ ਵਿਚਾਲੇ CM ਭਗਵੰਤ ਮਾਨ ਨੇ PM ਨਰਿੰਦਰ ਮੋਦੀ ਨੂੰ ਲਿਖੀ...

conditions in punjab may worsen further

ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ

heavy rains for 3 days in punjab big warning from the meteorological department

ਪੰਜਾਬ 'ਚ ਲਗਾਤਾਰ 3 ਦਿਨ ਭਾਰੀ ਮੀਂਹ! ਘਰੋਂ ਨਿਕਲਣ ਤੋਂ ਪਹਿਲਾਂ ਰਹੋ ਸਾਵਧਾਨ,...

latest on punjab weather

ਪੰਜਾਬ ਦੇ ਮੌਸਮ ਦੀ Latest Update, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ!

alert for punjab water level in bhakra dam nears danger mark

ਪੰਜਾਬ ਵਾਸੀਆਂ ਲਈ Alert! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਭਾਖੜਾ ਡੈਮ 'ਚ ਪਾਣੀ,...

only two days to deposit property tax

ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ

dangerous weather conditions in punjab next 48 hours heavy rain alert

ਪੰਜਾਬ 'ਚ ਅਗਲੇ 48 ਘੰਟੇ ਖ਼ਤਰਨਾਕ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ Alert,...

cisf to take over security of bhakra dam from august 31

CISF ਸੰਭਾਲੇਗੀ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ

water released from pong dam

ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ! BBMB ਨੇ ਖੋਲ੍ਹ ਦਿੱਤੇ ਗੇਟ,...

big on punjab s weather

ਪੰਜਾਬ 'ਚ ਮੁੜ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

situation worsens in punjab due to floods ndrf and sdrf take charge

ਹੜ੍ਹਾਂ ਕਾਰਨ ਪੰਜਾਬ 'ਚ ਵਿਗੜੇ ਹਾਲਾਤ ! NDRF ਨੇ ਸਾਂਭਿਆ ਮੋਰਚਾ, ਸਕੂਲ ਬੰਦ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • ganesh chaturthi 2025
      ਪਹਿਲੀ ਵਾਰ ਘਰ 'ਚ ਗਣਪਤੀ ਸਥਾਪਤ ਕਰਨ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ...
    • baba vanga predictions horoscope september month
      ਬਾਬਾ ਵੇਂਗਾ ਦੀ ਭਵਿੱਖਬਾਣੀ, ਸਤੰਬਰ 'ਚ ਇਨ੍ਹਾਂ 3 ਰਾਸ਼ੀਆਂ ਦੇ ਲੋਕਾਂ 'ਤੇ...
    • baba vanga 2026 predictions
      ਹੋਰ ਤਬਾਹੀ ਲਿਆਵੇਗਾ ਨਵਾਂ ਸਾਲ! 2026 ਲਈ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
    • vastu shastra temple of the house success life
      ਵਾਸਤੂ ਸ਼ਾਸਤਰ : ਜ਼ਿੰਦਗੀ 'ਚ ਸਫ਼ਲਤਾ ਪਾਉਣ ਲਈ ਘਰ ਦੇ ਮੰਦਰ 'ਚ ਰੱਖੋ ਇਹ ਚੀਜ਼ਾਂ
    • the luck of these zodiac signs may shine from september 17
      17 ਸਤੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
    • fengshui tips to increase your wealth and goodluck
      Fengshui Tips: ਘਰ 'ਚ ਰੱਖੋ ਫੇਂਗਸ਼ੂਈ ਨਾਲ ਜੁੜੀਆਂ ਇਹ ਚੀਜ਼ਾਂ, ਚਮਕ ਜਾਵੇਗੀ...
    • temple rats worship devotees
      ਅਜਿਹਾ ਮੰਦਰ ਜਿੱਥੇ ਰਹਿੰਦੇ ਹਨ 25 ਹਜ਼ਾਰ ਚੂਹੇ! ਪੂਜਾ ਨਾਲ ਹੁੰਦੀ ਹੈ ਹਰ...
    • indian wedding red couple bride fashion
      ਵਿਆਹ 'ਚ ਆਖ਼ਿਰ ਲਾਲ ਜੋੜਾ ਹੀ ਕਿਉਂ ਪਹਿਨਦੀ ਹੈ ਲਾੜੀ ? ਜਾਣੋ ਅਸਲ ਵਜ੍ਹਾ
    • if you also have the habit of biting your nails then read this news once
      ਤੁਹਾਨੂੰ ਵੀ ਹੈ ਨਹੁੰ ਖਾਣ ਦੀ ਆਦਤ, ਤਾਂ ਇਕ ਵਾਰ ਪੜ੍ਹ ਲਓ ਇਹ ਖ਼ਬਰ
    • chandra grahan 7 september
      ਕੀ 7 ਸਤੰਬਰ ਨੂੰ 'ਭਾਰਤ' 'ਚ ਦਿਖਾਈ ਦੇਵੇਗਾ ਚੰਦਰ ਗ੍ਰਹਿਣ? ਇਨ੍ਹਾਂ ਰਾਸ਼ੀਆਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +