ਮੇਖ- ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਉਧਾਰੀ ਦੇ ਚੱਕਰ ’ਚ ਫਸਣ ਦੀ ਨੌਬਤ ਵੀ ਪੈਦਾ ਹੋਣ ਦਾ ਡਰ, ਕਿਸੇ ’ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਨਾ ਠੀਕ ਰਹੇਗਾ।
ਬ੍ਰਿਖ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਲਾਭਕਾਰੀ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕਾਰੋਬਾਰੀ ਕੰਮ ਕੁਝ ਅੱਗੇ ਵਧ ਸਕਦਾ ਹੈ।
ਮਿਥੁਨ- ਅਫਸਰਾਂ ਦੇ ਨਰਮ-ਹਮਦਰਦਾਨਾ ਰੁਖ਼ ਕਰਕੇ ਆਪ ਦੀ ਕੋਈ ਪ੍ਰਾਬਲਮ ਹਟੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਡਿੱਗਣ-ਫਿਸਲਣ ਦਾ ਡਰ ਬਣਿਆ ਰਹੇਗਾ।
ਕਰਕ- ਧਾਰਮਿਕ ਕੰਮਾਂ ਅਤੇ ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਸਤਿਸੰਗ ਸੁਣਨ ’ਚ ਜੀ ਲੱਗੇਗਾ, ਵਿਰੋਧੀ ਕਮਜ਼ੋਰ ਰਹਿਣਗੇ ਅਤੇ ਤਬੀਅਤ ’ਚ ਤੇਜ਼ੀ-ਚਿੜਚਿੜਾਪਨ ਰਹੇਗਾ।
ਸਿੰਘ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਨਾਪ-ਤੋਲ ਕੇ ਉਨ੍ਹਾਂ ਵਸਤਾਂ ਨੂੰ ਖਾਣਾ-ਪੀਣਾ ਚਾਹੀਦਾ ਹੈ, ਜਿਹੜੀਅਾਂ ਸਿਹਤ ਨੂੰ ਸੂਟ ਨਾ ਕਰਦੀਅਾਂ ਹੋਣ ਪਰ ਜਨਰਲ ਹਾਲਾਤ ਠੀਕ-ਠਾਕ।
ਕੰਨਿਆ- ਕੰਮਕਾਜੀ ਮੋਰਚੇ ’ਤੇ ਸਥਿਤੀ ਬਿਹਤਰ, ਸਫਲਤਾ ਸਾਥ ਦੇਵੇਗੀ, ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਦੇ ਪ੍ਰਤੀ ਵਧੀ ਹੋਈ ਖਿੱਚ ਆਪ ਨੂੰ ਝਮੇਲੇ ’ਚ ਨਾ ਫਸਾ ਦੇਵੇ।
ਤੁਲਾ- ਕਮਜ਼ੋਰ ਸਿਤਾਰੇ ਕਰਕੇ ਕੋਈ ਨਾ ਕੋਈ ਕੰਪਲੀਕੇਸ਼ਨ ਉੱਭਰ ਕੇ ਆਪ ਦੀ ਪ੍ਰੇਸ਼ਾਨੀ ਨੂੰ ਬਣਾਈ ਰੱਖੇਗੀ, ਇਸ ਲਈ ਹਰ ਪੱਖੋਂ ਸਾਵਧਾਨੀ ਰੱਖਣੀ ਜ਼ਰੂਰੀ।
ਬ੍ਰਿਸ਼ਚਕ- ਧਾਰਮਿਕ ਕੰਮਾਂ ਅਤੇ ਕਥਾ-ਵਾਰਤਾ ’ਚ ਜੀ ਲੱਗੇਗਾ, ਜਨਰਲ ਹਾਲਾਤ ਬਿਹਤਰ, ਵੈਸੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਤਬੀਅਤ ’ਚ ਗੰਭੀਰਤਾ ਰਹੇਗੀ।
ਧਨ- ਯਤਨਾਂ-ਪ੍ਰੋਗਰਾਮਾਂ ਮਨੋਰਥਾਂ ’ਚ ਸਫਲਤਾ ਮਿਲੇਗੀ, ਅਫਸਰ ਆਪ ਦੇ ਪ੍ਰਤੀ ਨਰਮ ਰੁਖ਼ ਰੱਖਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮਕਰ- ਮਿੱਤਰ-ਕੰਮਕਾਜੀ ਸਾਥੀ ਅਤੇ ਵੱਡੇ ਲੋਕ ਮਿਹਰਬਾਨ ਅਤੇ ਸੁਪੋਰਟਿਵ ਰੁਖ਼ ਰੱਖਣਗੇ ਪਰ ਸੁਭਾਅ ’ਚ ਗੁੱਸੇ ਕਰਕੇ ਕਿਸੇ ਨਾਲ ਝਗੜਾ ਹੋਣ ਦਾ ਡਰ ਰਹੇਗਾ।
ਕੁੰਭ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਵੈਸੇ ਯਤਨ ਕਰਨ ’ਤੇ ਸਰਕਾਰੀ ਕੰਮਾਂ ’ਚ ਆਪ ਦੀ ਪੈਠ-ਧਾਕ-ਛਾਪ ਬਣੀ ਰਹੇਗੀ।
ਮੀਨਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ, ਉਸ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਪ੍ਰਤੀ ਨਰਮ ਰਹਿਣਗੇ।
ਸੰਤ ਕਬੀਰ ਜੀ ਨੇ ਦੱਸੀ ਲੜਕੇ ਨੂੰ ਇਕ ਸਾੜ੍ਹੀ ਦੀ ਕੀਮਤ
NEXT STORY