ਮੇਖ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਦੀ ਕਿਸੇ ਕੰਪਲੀਕੇਸ਼ਨ ਨੂੰ ਸੁਲਝਾਉਣ ’ਚ ਮਦਦਗਾਰ ਸਿੱਧ ਹੋਵੇਗਾ, ਕੰਮਕਾਜੀ ਉਤਸ਼ਾਹ-ਸ਼ਕਤੀ ਬਣੀ ਰਹੇਗੀ।
ਬ੍ਰਿਖ- ਸ਼ਾਮ ਤਕ ਖਾਣ-ਪੀਣ ’ਚ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਕਰਨਾ ਸਹੀ ਨਹੀਂ ਰਹੇਗਾ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।
ਮਿਥੁਨ- ਸਿਤਾਰਾ ਸ਼ਾਮ ਤਕ ਬਿਹਤਰ, ਕਾਰੋਬਾਰੀ ਯਤਨ ਅਤੇ ਪਲਾਨਿੰਗ ਸਿਰੇ ਚੜ੍ਹੇਗੀ ਪਰ ਬਾਅਦ ’ਚ ਜਨਰਲ ਸਿਤਾਰਾ ਕਮਜ਼ੋਰ ਬਣੇਗਾ, ਨੁਕਸਾਨ ਵੀ ਹੋਵੇਗਾ।
ਕਰਕ- ਸਿਤਾਰਾ ਸ਼ਾਮ ਤਕ ਅਹਿਤਿਆਤ-ਪ੍ਰੇਸ਼ਾਨੀ ਵਾਲਾ, ਦੁਸ਼ਮਣ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਪੂਰਾ ਜ਼ੋਰ ਲਗਾ ਸਕਦੇ ਹਨ ਪਰ ਬਾਅਦ ’ਚ ਸਿਤਾਰਾ ਬਿਹਤਰ ਬਣੇਗਾ।
ਸਿੰਘ- ਸਿਤਾਰਾ ਸ਼ਾਮ ਤਕ ਹਰ ਮੋਰਚੇ ’ਤੇ ਆਪ ਨੂੰ ਸਫਲ ਅਤੇ ਪ੍ਰਭਾਵੀ ਰੱਖੇਗਾ ਪਰ ਬਾਅਦ ’ਚ ਕੋਈ ਨਾ ਕੋਈ ਪ੍ਰੇਸ਼ਾਨੀ ਉਭਰੇਗੀ, ਪੈਰ ਫਿਸਲਣ ਦਾ ਡਰ ਵੀ ਬਣਿਆ ਰਹੇਗਾ।
ਕੰਨਿਆ- ਸਿਤਾਰਾ ਸ਼ਾਮ ਤਕ ਕੋਰਟ-ਕਚਹਿਰੀ ਜਾਂ ਪ੍ਰਾਪਰਟੀ ਦੇ ਕੰਮਾਂ ਲਈ ਬਿਹਤਰ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ, ਤੇਜ-ਪ੍ਰਭਾਵ ਬਣਿਆ ਰਹੇਗਾ।
ਤੁਲਾ- ਸ਼ਾਮ ਤਕ ਕੰਮਕਾਜੀ ਸਾਥੀ ਆਪ ਨਾਲ ਤਾਲਮੇਲ, ਮੇਲ-ਜੋਲ ਬਣਾਈ ਰੱਖਣਗੇ ਪਰ ਹਲਕੀ ਨੇਚਰ ਵਾਲੇ ਸਾਥੀ ਆਪ ਨੂੰ ਪ੍ਰੇਸ਼ਾਨ ਰੱਖ ਸਕਦੇ ਹਨ।
ਬ੍ਰਿਸ਼ਚਕ- ਸਿਤਾਰਾ ਸ਼ਾਮ ਤਕ ਕਾਰੋਬਾਰੀ ਮਾਮਲੇ ਨੂੰ ਬਿਹਤਰ ਬਣਾਉਣ ਵਾਲਾ, ਮਾਣ-ਸਨਮਾਨ ਨੂੰ ਵਧਾਉਣ ਵਾਲਾ ਪਰ ਸਿਹਤ ਦੇ ਪ੍ਰਤੀ ਬੇ-ਧਿਆਨੀ ਨਾ ਵਰਤੋ।
ਧਨ- ਜਿਹੜੇ ਲੋਕ ਕਾਰੋਬਾਰੀ ਟ੍ਰੇਡਿੰਗ ਅਤੇ ਟੂਰਿੰਗ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਮਿਹਨਤ ਅਤੇ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।
ਮਕਰ- ਸਿਤਾਰਾ ਸ਼ਾਮ ਤਕ ਠੀਕ ਨਹੀਂ, ਇਸ ਲਈ ਕੋਈ ਡਾਕੂਮੈਂਟ ਫਾਈਨਲ ਕਰਦੇ ਸਮੇਂ ਜਲਦਬਾਜ਼ੀ ਨਾਲ ਕੰਮ ਨਹੀਂ ਕਰਨਾ ਚਾਹੀਦਾ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।
ਕੁੰਭ- ਸਿਤਾਰਾ ਸ਼ਾਮ ਤਕ ਵਪਾਰਕ-ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਬਿਹਤਰੀ ਦੇ ਰਸਤੇ ਖੋਲ੍ਹਣ ਵਾਲਾ ਪਰ ਬਾਅਦ ’ਚ ਨੁਕਸਾਨ-ਪ੍ਰੇਸ਼ਾਨੀ ਵਾਲਾ ਸਿਤਾਰਾ ਬਣੇਗਾ।
ਮੀਨ- ਮਜ਼ਬੂਤ ਸਿਤਾਰੇ ਕਰਕੇ ਸਰਕਾਰੀ ਕੰਮਾਂ ’ਚ ਆਪ ਪੂਰੀ ਤਰ੍ਹਾਂ ਸਫਲ ਰਹੋਗੇ, ਇੱਜ਼ਤ-ਮਾਣ ਦੀ ਪ੍ਰਾਪਤੀ, ਅਰਥ ਦਸ਼ਾ ਵੀ ਬਿਹਤਰ ਬਣੇਗੀ।
ਇਹ ਪੀਲੀਆਂ ਚੀਜ਼ਾਂ ਕਰਨਗੀਆਂ ਤੁਹਾਡੀ ਹਰ ਸਮੱਸਿਆ ਦਾ ਹੱਲ
NEXT STORY