ਮੇਖ— ਸਿਤਾਰਾ ਸਿਹਤ 'ਚ ਗੜਬੜੀ ਅਤੇ ਮਨ ਨੂੰ ਅਪਸੈੱਟ ਰੱਖਣ ਵਾਲਾ, ਠੰਡੀਆਂ ਵਸਤਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ, ਮਨੋਬਲ 'ਚ ਟੁੱਟਣ ਦਾ ਅਸਰ ਰਹੇਗਾ।
ਬ੍ਰਿਖ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ 'ਤੇ ਇਕ-ਦੂਜੇ ਨਾਲ ਟੈਂਸ ਅਤੇ ਨਾਰਾਜ਼ ਨਜ਼ਰ ਆਉਣਗੇ।
ਮਿਥੁਨ— ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕੋਈ ਵੀ ਨਵਾਂ ਕੰਮ ਜਾਂ ਪ੍ਰੋਗਰਾਮ ਹੱਥ 'ਚ ਨਹੀਂ ਲੈਣਾ ਚਾਹੀਦਾ ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਆਸ ਨਹੀਂ ਹੋਵੇਗੀ।
ਕਰਕ— ਸਿਤਾਰਾ ਹਿੰਮਤ, ਉਤਸ਼ਾਹ, ਜੋਸ਼, ਮਨੋਬਲ ਨੂੰ ਕਮਜ਼ੋਰ ਕਰਨ ਵਾਲਾ, ਧਾਰਮਿਕ ਕੰਮਾਂ 'ਚ ਵੀ ਰੁਚੀ ਨਹੀਂ ਹੋਵੇਗੀ, ਕਿਸੇ ਸਮੱਸਿਆ ਦੇ ਉੱਭਰਨ ਦਾ ਡਰ।
ਸਿੰਘ— ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ 'ਚ ਨਾ ਲਓ ਕਿਉਂਕਿ ਸਿਤਾਰਾ ਕੰਪਲੀਕੇਸ਼ਨਜ਼ ਵਾਲਾ, ਵੱਡੇ ਲੋਕ ਵੀ ਨਾਰਾਜ਼ ਅਤੇ ਬੇ-ਪਰਵਾਹ ਰਹਿਣਗੇ।
ਕੰਨਿਆ— ਕਮਜ਼ੋਰ ਸਿਤਾਰੇ ਕਰਕੇ ਆਪ ਦੀ ਕੋਈ ਕੰਮਕਾਜੀ ਪਲਾਨਿੰਗ ਨਾਕਾਮ ਹੁੰਦੀ ਨਜ਼ਰ ਆਵੇਗੀ, ਕਿਸੇ ਸਾਥੀ ਜਾਂ ਫ੍ਰੈਂਡ 'ਤੇ ਭਰੋਸਾ ਨਾ ਕਰੋ ਕਿਉਂਕਿ ਉਹ ਸਹਿਯੋਗ ਨਹੀਂ ਦੇਵੇਗਾ।
ਤੁਲਾ— ਜਨਰਲ ਸਿਤਾਰਾ ਫਾਇਨਾਂਸ਼ੀਅਲ ਫਰੰਟ 'ਤੇ ਪ੍ਰੇਸ਼ਾਨੀ ਦੇਣ ਅਤੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਇਸ ਲਈ ਕੰਮਕਾਜੀ ਕੰਮ ਸੁਚੇਤ ਰਹਿ ਕੇ ਕਰਨੇ ਚਾਹੀਦੇ ਹਨ।
ਬ੍ਰਿਸ਼ਚਕ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਮਨ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਜਿਹਾ ਰਹੇਗਾ, ਫੈਮਿਲੀ ਫਰੰਟ 'ਤੇ ਵੀ ਕੋਈ ਨਾ ਕੋਈ ਪ੍ਰਾਬਲਮ ਬਣੀ ਰਹੇਗੀ।
ਧਨ— ਜਨਰਲ ਸਿਤਾਰਾ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ, ਨੁਕਸਾਨ-ਪ੍ਰੇਸ਼ਾਨੀ ਦਾ ਡਰ, ਸਫਰ ਵੀ ਨਹੀਂ ਕਰਨਾ ਚਾਹੀਦਾ।
ਮਕਰ— ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਦੇਣ ਅਤੇ ਜਨਰਲ ਤੌਰ 'ਤੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ।
ਕੁੰਭ— ਸਿਤਾਰਾ ਸਰਕਾਰੀ ਕੰਮਾਂ ਲਈ ਠੀਕ ਨਹੀਂ, ਅਫਸਰਾਂ ਦੀ ਅਣਦੇਖੀ ਕਰਕੇ ਕੋਈ ਨਾ ਕੋਈ ਨਵੀਂ ਪੇਚੀਦਗੀ ਪੈਦਾ ਹੋ ਸਕਦੀ ਹੈ, ਮਨ ਉਦਾਸ ਰਹੇਗਾ।
ਮੀਨ— ਸਿਤਾਰਾ ਮਨ ਨੂੰ ਪ੍ਰੇਸ਼ਾਨ, ਅਪਸੈੱਟ, ਡਿਸਟਰਬ ਰੱਖਣ ਵਾਲਾ ਹੈ, ਕੋਈ ਬਣਿਆ-ਬਣਾਇਆ ਕੰਮ ਉਲਝਦਾ-ਵਿਗੜਦਾ ਨਜ਼ਰ ਆਵੇਗਾ, ਮਨ 'ਤੇ ਗਲਤ ਸੋਚ ਪ੍ਰਭਾਵੀ ਰਹੇਗੀ।
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਬ੍ਰਿਸ਼ਚਕ 'ਚ
ਮੰਗਲ ਮਿਥੁਨ 'ਚ
ਬੁੱਧ ਮੇਖ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਮੇਖ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 29 (ਵਿਸਾਖ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 13, ਸੂਰਜ ਉਦੈ ਸਵੇਰੇ : 5.34 ਵਜੇ, ਸੂਰਜ ਅਸਤ : ਸ਼ਾਮ 7.15 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (19-20 ਮੱਧ ਰਾਤ 2.07 ਤਕ ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ , ਯੋਗ : ਪਰਿਧ (ਦੁਪਹਿਰ 1.06 ਤੱਕ) ਅਤੇ ਮਗਰੋਂ ਯੋਗ ਸ਼ਿਵ। ਚੰਦਰਮਾ : ਬ੍ਰਿਸ਼ਚਕ ਰਾਸ਼ੀ 'ਤੇ (ਪੂਰਾ ਦਿਨ-ਰਾਤ), 19-20 ਮੱਧ ਰਾਤ 2.07 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜੇਠ ਵਦੀ ਪੱਖ ਸ਼ੁਰੂ।
— (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਸ਼ਨੀਦੇਵ ਦੀ ਕ੍ਰਿਪਾ ਪਾਉਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY