ਨਵੀਂ ਦਿੱਲੀ - ਆਸ਼ਾ ਦਸ਼ਮੀ ਦਾ ਵਰਤ ਹਰ ਸਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਵਰਤ ਕੱਲ੍ਹ ਮਨਾਇਆ ਜਾਵੇਗਾ। ਇਸ ਵਰਤ ਨੂੰ ਰੱਖਣ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਹ ਵਰਤ ਕਿਸੇ ਵੀ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਾਰੀਖ਼ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਮਾਨਤਾ ਹੈ ਕਿ ਇਸ ਵਰਤ ਨੂੰ ਕਰਨ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਇਹ ਵਰਤ ਕਿਸੇ ਵੀ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਾਰੀਖ਼ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਆਸ਼ਾ ਦਸ਼ਮੀ ਦਾ ਵਰਤ ਚੰਗਾ ਵਰ, ਪਤੀ ਅਤੇ ਔਲਾਦ ਦੀ ਚੰਗੀ ਸਿਹਤ ਲਈ ਰੱਖਿਆ ਜਾਂਦਾ ਹੈ। ਕਹਿੰਦੇ ਹਨ ਕਿ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਨੂੰ ਇਸ ਵਰਤ ਦਾ ਮਹੱਤਵ ਦੱਸਿਆ ਸੀ। ਮਾਨਤਾ ਮੁਤਾਬਕ ਹਰ ਮਹੀਨੇ ਇਸ ਵਰਤ ਨੂੰ ਉਸ ਸਮੇਂ ਤੱਕ ਰੱਖੋ ਜਦੋਂ ਤੱਕ ਕਿ ਮਨ ਦੀ ਇੱਛਾ ਪੂਰੀ ਨਾ ਹੋ ਜਾਵੇ।
ਇਹ ਵੀ ਪੜ੍ਹੋ : ਕਿਤੇ ਤੁਹਾਡੀਆਂ ਸਮੱਸਿਆਵਾਂ ਦਾ ਕਾਰਨ ਬਾਥਰੂਮ ਦਾ ਵਾਸਤੂਦੋਸ਼ ਤਾਂ ਨਹੀਂ? ਹੱਲ ਲਈ ਅਪਣਾਓ ਇਹ ਨੁਕਤੇ
ਆਸ਼ਾ ਦਸ਼ਮੀ ਵਰਤ ਨੂੰ ਅਰੋਗ ਵਰਤ ਕਿਹਾ ਜਾਂਦਾ ਹੈ ਕਿਉਂਕਿ ਇਸ ਵਰਤ ਦੇ ਅਸਰ ਨਾਲ ਸਰੀਰ ਹਮੇਸ਼ਾ ਨਿਰੋਗ ਰਹਿੰਦਾ ਹੈ। ਇਸ ਵਰਤ ਨੂੰ ਨਾਲ ਮਨ ਸ਼ੁੱਧ ਰਹਿੰਦਾ ਹੈ ਅਤੇ ਵਿਅਕਤੀ ਨੂੰ ਰੋਗਾਂ ਤੋਂ ਮੁਕਤੀ ਮਿਲਦੀ ਹੈ। ਮਾਨਤਾ ਹੈ ਕਿ ਕੰਨਿਆ ਇਸ ਵਰਤ ਨੂੰ ਰੱਖੇ ਤਾਂ ਚੰਗਾ ਪਤੀ ਪ੍ਰਾਪਤ ਹੁੰਦਾ ਹੈ। ਜੇਕਰ ਕਿਸੇ ਸੁਹਾਗਨ ਦਾ ਪਤੀ ਯਾਤਰਾ ਦੌਰਾਨ ਜਲਦੀ ਘਰ ਵਾਪਸ ਨਹੀਂ ਆਉਦਾ ਤਾਂ ਸੁਹਾਗਨ ਇਸ ਵਰਤ ਨੂੰ ਰੱਖ ਕੇ ਆਪਣੇ ਪਤੀ ਦੀ ਜਲਦੀ ਪ੍ਰਾਪਤੀ ਕਰ ਸਕਦੀ ਹੈ। ਬੱਚੇ ਦਾ ਦੰਦ ਕੱਢਣ ਦਾ ਦਰਦ ਵੀ ਇਹ ਵਰਤ ਰੱਖਣ ਨਾਲ ਦੂਰ ਹੁੰਦਾ ਹੈ।
ਪੂਜਾ ਵਿਧੀ
ਇਹ ਵਰਤ 6 ਮਹੀਨੇ, 1 ਸਾਲ, 2 ਸਾਲ ਜਾਂ ਇੱਛਾ ਪੂਰੀ ਹੋਣ ਤੱਕ ਕਰਨਾ ਚਾਹੀਦਾ ਹੈ। ਆਸ਼ਾ ਦਸਮੀ ਦੇ ਵਰਤ ਵਿੱਚ ਦਸਮੀ ਤਿਥੀ ਦੇ ਦਿਨ, ਰੋਜ਼ਾਨਾ ਦੇ ਕੰਮਾਂ ਤੋਂ ਬਾਅਦ, ਇਸ਼ਨਾਨ ਕਰਕੇ ਦੇਵੀ-ਦੇਵਤਿਆਂ ਦੀ ਪੂਜਾ ਕਰੋ। ਰਾਤ ਨੂੰ 10 ਆਸ਼ਾ ਦੇਵੀਆਂ ਦੀ ਪੂਜਾ ਕਰੋ। ਇਸ ਦਿਨ ਦੇਵੀ ਮਾਂ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਰਤ ਦਾ ਪਾਲਣ ਕਰਨ ਵਾਲੇ ਵਿਅਕਤੀ ਨੂੰ ਵਿਹੜੇ ਵਿੱਚ ਦਸ ਦਿਸ਼ਾਵਾਂ ਦੀਆਂ ਤਸਵੀਰਾਂ ਦੀ ਪੂਜਾ ਕਰਨੀ ਚਾਹੀਦੀ ਹੈ। ਦਸਾਂ ਦਿਸ਼ਾਵਾਂ ਵਿਚ ਘਿਓ ਦੇ ਦੀਵੇ ਜਗਾ ਕੇ , ਧੂਪ, ਦੀਵੇ ਜਗਾ ਕੇ ਫਲ ਭੇਟ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ : ਪਰਿਵਾਰ 'ਚ ਨਿੱਤ ਰਹਿੰਦਾ ਹੈ ਝਗੜਾ ਤਾਂ ਅਪਣਾਓ ਇਹ ਨੁਕਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੂਰਜ ਦੇਵਤਾ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਮੰਤਰਾਂ ਦਾ ਕਰੋ ਜਾਪ, ਹੋਵੇਗੀ ਮਨ ਦੀ ਇੱਛਾ ਪੂਰੀ
NEXT STORY