ਨਵੀਂ ਦਿੱਲੀ - ਭਾਰਤੀ ਸੱਭਿਆਚਾਰ 'ਚ ਵਾਸਤੂ ਦਾ ਵਿਸ਼ੇਸ਼ ਸਥਾਨ ਹੈ। ਵਾਸਤੂ ਮੁਤਾਬਕ ਘਰ ਦੀ ਹਰ ਚੀਜ਼ ਦਾ ਇਕ ਨਿਸ਼ਚਿਤ ਸਥਾਨ ਅਤੇ ਦਿਸ਼ਾ ਹੁੰਦੀ ਹੈ। ਘਰ ਦੇ ਅੰਦਰ ਦੀਆਂ ਚੀਜ਼ਾਂ ਨੂੰ ਵਾਸਤੂ ਮੁਤਾਬਕ ਰੱਖਣ ਨਾਲ ਘਰ 'ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਬਾਰੇ 'ਚ ਵੀ ਵਾਸਤੂ ਵਿਸਥਾਰ ਨਾਲ ਦੱਸਿਆ ਗਿਆ ਹੈ। ਜੇਕਰ ਤੁਸੀਂ ਵੀ ਘਰ ਵਿਚ ਦਰਵਾਜ਼ੇ ਲਗਵਾ ਰਹੇ ਹੋ ਜਾਂ ਪੁਰਾਣੇ ਦਰਵਾਜ਼ੇ ਦੀ ਮੁਰੰਮਤ ਕਰਵਾ ਰਹੇ ਹੋ ਤਾਂ ਵਾਸਤੂ ਸ਼ਾਸਤਰ ਦੀਆਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
ਇਹ ਵੀ ਪੜ੍ਹੋ : ਦੂਰ ਹੋਵੇਗੀ ਮਨ ਦੀ ਨਕਾਰਾਤਮਕਤਾ ਤੇ ਸਿਹਤ ਵੀ ਰਹੇਗੀ ਠੀਕ, ਬਸ ਕਰੋ ਇਹ ਕੰਮ
- ਘਰ ਵਿਚ ਇਕ ਪੱਲੇ ਵਾਲਾ ਦਰਵਾਜ਼ਾ ਨਾ ਲਗਵਾਓ। ਵਾਸਤੂ ਸ਼ਾਸਤਰ ਮੁਤਾਬਕ ਇਹ ਸ਼ੁੱਭ ਨਹੀਂ ਮੰਨੇ ਜਾਂਦੇ। ਇਨ੍ਹਾਂ ਦਰਵਾਜ਼ਿਆਂ ਦੀ ਤੁਲਨਾ ਵਿਚ ਦੋ ਪੱਲਿਆ ਵਾਲਾ ਦਰਵਾਜ਼ਾ ਸਕਾਰਾਤਮਕ ਊਰਜਾ ਪੈਦਾ ਕਰਦਾ ਹੈ।
- ਵਾਸਤੂ ਸ਼ਾਸਤਰ ਮੁਤਾਬਕ ਦਰਵਾਜ਼ਿਆਂ ਦੇ ਖੁੱਲਣ ਅਤੇ ਬੰਦ ਹੋਣ 'ਤੇ ਦਰਵਾਜ਼ਿਆਂ ਵਿਚੋਂ ਆਵਾਜ਼ ਨਹੀਂ ਆਉਣੀ ਚਾਹੀਦੀ। ਅਜਿਹਾ ਹੋ ਰਿਹਾ ਹੈ ਤਾਂ ਉਸਨੂੰ ਠੀਕ ਕਰਵਾਓ ਜਾਂ ਬਦਲਵਾ ਲਓ।
- ਕਈ ਵਾਰ ਦਰਵਾਜ਼ਾ ਟੇਢਾ ਹੋ ਕੇ ਜ਼ਮੀਨ ਨਾਲ ਰਗੜ ਖਾਣ ਲੱਗ ਜਾਂਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਅਜਿਹੇ ਦਰਵਾਜ਼ਿਆਂ ਕਾਰਨ ਆਰਥਿਕ ਸਥਿਤੀ ਕਮਜ਼ੋਰ ਹੋਣ ਸਕਦੀ ਹੈ ਜਾਂ ਮਾਣ-ਸਨਮਾਨ ਨੂੰ ਠੇਸ ਪਹੁੰਚ ਸਕਦੀ ਹੈ। ਇਨ੍ਹਾਂ ਦੀ ਤੁਰੰਤ ਮੁਰੰਮਤ ਕਰਵਾਓ।
- ਘਰ ਦੇ ਦਰਵਾਜ਼ੇ ਨਾ ਤਾਂ ਬਹੁਤੇ ਲੰਮੇ ਹੋਣੇ ਚਾਹੀਦੇ ਹਨ ਅਤੇ ਨਾ ਹੀ ਛੋਟੇ। ਅਜਿਹਾ ਸਥਿਤੀ ਨੂੰ ਵਾਸਤੂ ਦੋਸ਼ ਮੰਨਿਆ ਜਾਂਦਾ ਹੈ। ਦਰਵਾਜ਼ਿਆਂ ਦੀ ਲੰਬਾਈ ਔਸਤ ਰਖਵਾਓ। ਅੱਜਕੱਲ੍ਹ ਕਈ ਮੈਟੀਰੀਅਲ ਦੇ ਦਰਵਾਜ਼ੇ ਬਾਜ਼ਾਰ ਵਿਚ ਮਿਲਦੇ ਹਨ ਪਰ ਵਾਸਤੂ ਮੁਤਾਬਕ ਦਰਵਾਜ਼ੇ ਅਤੇ ਖਿੜਕੀਆਂ ਲੱਕੜ ਦੇ ਹੀ ਹੋਣੇ ਚਾਹੀਦੇ ਹਨ ਜਿਨ੍ਹਾਂ ਵਿਚ ਧੁੱਪ ਅਤੇ ਹਵਾ ਸਹਿਣ ਦੀ ਸਮਰੱਥਾ ਹੋਵੇ।
ਇਹ ਵੀ ਪੜ੍ਹੋ : ਤੁਹਾਨੂੰ ਕੰਗਾਲ ਬਣਾ ਸਕਦੀਆਂ ਹਨ ਘਰ 'ਚ ਰੱਖੀਆਂ ਇਹ ਚੀਜ਼ਾਂ, ਜਲਦ ਕਰੋ ਘਰ ਤੋਂ ਬਾਹਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁੱਕਰਵਾਰ ਵਾਲੇ ਦਿਨ ਕਦੇ ਨਾ ਕਰੋ ਇਹ ਕੰਮ, ਧਨ ਦੀ ਦੇਵੀ ਹੋ ਸਕਦੀ ਹੈ ਨਾਰਾਜ਼
NEXT STORY