ਨਵੀਂ ਦਿੱਲੀ- ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਰੱਖੀਆਂ ਕਈ ਚੀਜ਼ਾਂ ਅਤੇ ਘਰ ਦੀ ਬਨਾਵਟ ਨਾਲ ਹਾਂ-ਪੱਖੀ ਅਤੇ ਨਾ-ਪੱਖੀ ਦੋਵਾਂ ਤਰ੍ਹਾਂ ਦੀਆਂ ਊਰਜਾ ਪ੍ਰਾਪਤ ਹੁੰਦੀਆਂ ਹਨ। ਜਿਥੇ ਇਕ ਪਾਸੇ ਹਾਂ-ਪੱਖੀ ਊਰਜਾ ਨਾਲ ਸਾਡਾ ਮਨ ਖੁਸ਼ ਰਹਿੰਦਾ ਹੈ ਅਤੇ ਘਰ 'ਚ ਖੁਸ਼ਵਾਲੀ ਦਾ ਵਾਸ ਹੁੰਦਾ ਹੈ ਤਾਂ ਉਧਰ ਨਾ-ਪੱਖੀ ਊਰਜਾ ਨਾਲ ਆਰਥਿਕ ਪਰੇਸ਼ਾਨੀਆਂ ਅਤੇ ਬਿਮਾਰੀਆਂ ਆਉਂਦੀਆਂ ਹਨ। ਘਰ 'ਚ ਵਾਸਤੂਦੋਸ਼ ਹੋਣ 'ਤੇ ਕੰਮ 'ਚ ਹਮੇਸ਼ਾ ਅਸਫਲਤਾ ਪ੍ਰਾਪਤ ਹੁੰਦੀ ਹੈ ਅਤੇ ਮਾਨਸਿਕ ਦਰਦ ਪਿੱਛਾ ਨਹੀਂ ਛੱਡਦਾ ਹੈ। ਵਾਸਤੂ ਸ਼ਾਸਤਰ 'ਚ ਕੁਝ ਉਪਾਅ ਦੱਸੇ ਗਏ ਹਨ ਜਿਸ ਨੂੰ ਅਪਣਾ ਕੇ ਅਸੀਂ ਘਰ ਦੇ ਵਾਸਤੂਦੋਸ਼ ਨੂੰ ਦੂਰ ਕਰ ਸਕਦੇ ਹਾਂ ਅਤੇ ਘਰ 'ਚ ਖੁਸ਼ਹਾਲੀ ਲਿਆ ਸਕਦੇ ਹਾਂ।
ਧਨ ਲਾਭ ਦੇ ਲਈ
ਜੇਕਰ ਤੁਹਾਡੇ ਘਰ 'ਚ ਹਮੇਸ਼ਾ ਆਰਥਿਕ ਤੰਗੀ ਬਣੀ ਰਹਿੰਦੀ ਹੈ ਤਾਂ ਆਪਣੇ ਘਰ 'ਚ ਮਾਂ ਲਕਸ਼ਮੀ ਅਤੇ ਕੁਬੇਰ ਦੀ ਪ੍ਰਤਿਮਾ ਜ਼ਰੂਰ ਰੱਖੋ। ਧਿਆਨ ਰੱਖੋ ਕਿ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਹਮੇਸ਼ਾ ਘਰ ਦੀ ਉੱਤਰ ਦਿਸ਼ਾ 'ਚ ਲਗਾਓ। ਧਨ ਪ੍ਰਾਪਤੀ ਲਈ ਉੱਤਰ ਦਿਸ਼ਾ ਵਾਸਤੂ ਸ਼ਾਸਤਰ 'ਚ ਚੰਗੀ ਮੰਨੀ ਗਈ ਹੈ। ਵਾਸਤੂ ਸ਼ਾਸਤਰ ਅਨੁਸਾਰ ਉੱਤਰ ਦਿਸ਼ਾ 'ਚ ਇਨ੍ਹਾਂ ਤਸਵੀਰਾਂ ਨੂੰ ਲਗਾਉਣ 'ਤੇ ਆਰਥਿਕ ਤੰਗੀ ਤੋਂ ਨਿਜ਼ਾਤ ਮਿਲ ਜਾਂਦੀ ਹੈ।
ਸੁੰਦਰ ਤਸਵੀਰਾਂ
ਘਰ ਦੀਆਂ ਕੰਧਾਂ 'ਤੇ ਜਿਥੇ ਸੁੰਦਰ ਤਸਵੀਰਾਂ ਲਗਾਉਣ ਨਾਲ ਘਰ ਦੀ ਖੂਬਸੂਰਤੀ ਵੱਧ ਜਾਂਦੀ ਹੈ ਉਧਰ ਇਸ ਨਾਲ ਧਨ ਦੌਲਤ 'ਚ ਵਾਧਾ ਹੁੰਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਦੱਖਣੀ ਅਤੇ ਪੂਰਬੀ ਦਿਸ਼ਾ ਦੀਆਂ ਕੰਧਾਂ 'ਚ ਕੁਦਰਤ ਨਾਲ ਜੁੜੀਆਂ ਚੀਜ਼ਾਂ ਦੀ ਤਸਵੀਰ ਲਗਾਉਣੀ ਚਾਹੀਦੀ ਹੈ।
ਹੱਸਦੇ ਹੋਏ ਬੱਚੇ ਦੀ ਤਸਵੀਰ
ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਹੱਸਦੇ ਹੋਏ ਛੋਟੇ ਬੱਚਿਆਂ ਦੀ ਤਸਵੀਰ ਲਗਾਉਣ ਨਾਲ ਘਰ 'ਚ ਹਮੇਸ਼ਾ ਹਾਂ-ਪੱਖੀ ਊਰਜਾ ਪੈਦਾ ਹੁੰਦੀ ਰਹਿੰਦੀ ਹੈ। ਬੱਚਿਆਂ ਦੀਆਂ ਤਸਵੀਰਾਂ ਨੂੰ ਪੂਰਬ ਅਤੇ ਉੱਤਰ ਦੀ ਦਿਸ਼ਾ 'ਚ ਲਗਾਉਣਾ ਸ਼ੁੱਭ ਰਹਿੰਦਾ ਹੈ।
ਨਦੀ ਅਤੇ ਝਰਨੇ ਦੀ ਤਸਵੀਰ
ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਨਦੀਆਂ ਅਤੇ ਝਰਨਿਆਂ ਦੀ ਤਸਵੀਰ ਲਗਾਉਣ ਨਾਲ ਘਰ 'ਚ ਹਾਂ-ਪੱਖੀ ਵੱਧ ਜਾਂਦੀ ਹੈ। ਜੇਕਰ ਆਪਣੇ ਘਰ 'ਚ ਪੂਜਾ ਘਰ ਬਣਿਆ ਹੋਇਆ ਹੈ ਤਾਂ ਸ਼ੁੱਭ ਫਲਾਂ ਦੀ ਪ੍ਰਾਪਤੀ ਲਈ ਉਸ 'ਚ ਨਿਯਮਿਤ ਰੂਪ ਨਾਲ ਪੂਜਾ ਹੋਣੀ ਚਾਹੀਦੀ ਹੈ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY