ਨਵੀਂ ਦਿੱਲੀ - ਭਾਰਤੀ ਸੱਭਿਆਚਾਰ ਮੁਤਾਬਕ ਦਾਨ ਦੇਣ ਦੀ ਪ੍ਰਥਾ ਨੂੰ ਪਰਉਪਕਾਰ ਵਰਗਾ ਕਰਮ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕੁਝ ਚੀਜ਼ਾਂ ਦੇ ਦਾਨ ਕਰਨ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਚੀਜ਼ਾਂ ਦਾਨ ਕਰਨ ਨੂੰ ਲੈ ਕੇ ਸਹੀ ਸਮੇਂ ਦਾ ਹੋਣਾ ਵੀ ਖ਼ਾਸ ਮਹੱਤਤਾ ਰੱਖਦਾ ਹੈ। ਵਾਸਤੂ ਮੁਤਾਬਕ ਸੂਰਜ ਡੁੱਬਣ ਤੋਂ ਬਾਅਦ ਕੁਝ ਖ਼ਾਸ ਚੀਜ਼ਾਂ ਦਾ ਦਾਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦੂਜਿਆਂ ਕੋਲੋਂ ਮੰਗ ਕੇ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਦੂਜੇ ਲੋਕਾਂ ਦੀਆਂ ਵਸਤੂਆਂ ਇਸਤੇਮਾਲ ਕਰਨ ਨਾਲ ਉਨ੍ਹਾਂ ਦੀ ਊਰਜਾ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਇਸ ਲਈ ਕੁਝ ਚੀਜ਼ਾ ਦੇ ਦਾਨ ਕਰਨ ਅਤੇ ਮੰਗਣ ਤੋਂ ਬਚਣਾ ਚਾਹੀਦਾ ਹੈ।
- ਸ਼ਾਮ ਦੇ ਸਮੇਂ ਕਿਸੇ ਨੂੰ ਵੀ ਹਲਦੀ ਦੇਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਧਨ ਸਬੰਧੀ ਨੁਕਸਾਨ ਹੋ ਸਕਦਾ ਹੈ।
- ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਵੀ ਉਧਾਰ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਲਕਸ਼ਮੀ ਮਾਤਾ ਨਾਰਾਜ਼ ਹੁੰਦੀ ਹੈ। ਇਸ ਨਾਲ ਧਨ ਸਬੰਧੀ ਤੰਗੀ ਆਉਂਦੀ ਹੈ।
- ਆਮਤੌਰ ਤੇ ਲੋਕ ਕਿਸੇ ਦੂਜੇ ਵਿਅਕਤੀ ਦੀ ਕੋਈ ਵੀ ਚੀਜ਼ ਮੰਗ ਕੇ ਇਸਤੇਮਾਲ ਕਰ ਲੈਂਦੇ ਹਨ। ਕਦੇ ਵੀ ਕਿਸੇ ਦੂਜੇ ਵਿਅਕਤੀ ਦੀ ਘੜੀ ਮੰਗ ਕੇ ਨਹੀਂ ਪਾਉਣੀ ਚਾਹੀਦੀ। ਇਸ ਨੂੰ ਬੁਰੇ ਸਮੇਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
- ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਲੂਣ ਦੇਣ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦੀ ਕਮੀ ਹੁੰਦੀ ਹੈ।
- ਬਿਆ ਭੋਜਨ ਨਾ ਕਰੋ ਦਾਨ
- ਕਿਸੇ ਵੀ ਲੋੜਵੰਦ ਵਿਅਕਤੀ ਨੂੰ ਭੋਜਨ ਛਕਾਉਣਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਧਾਰਨਾ ਹੈ ਕਿ ਕਦੇ ਵੀ ਕਿਸੇ ਨੂੰ ਸ਼ਾਮ ਦੇ ਸਮੇਂ ਪੁਰਾਣਾ ਭੋਜਨ ਦਾਨ ਨਹੀਂ ਕਰਨਾ ਚਾਹੀਦਾ। ਅਜਿਹੇ ਦਾਨ ਨਾਲ ਪਾਪ ਲਗਦਾ ਹੈ।
ਅੱਜ ਤੋਂ ਸ਼ੁਰੂ ਹੋ ਰਹੀ ਹੈ ਆਸ਼ਾੜ੍ਹ ਗੁਪਤ ਨਵਰਾਤਰੀ, ਜਾਣੋ ਸ਼ੁਭ ਸਮੇਂ ਦੇ ਨਾਲ-ਨਾਲ ਪੂਰੀ ਸ਼ਾਸਤਰੀ...
NEXT STORY