ਨਵੀਂ ਦਿੱਲੀ - ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਅਸੀਂ ਕੁਝ ਅਜਿਹੇ ਕੰਮ ਕਰ ਭੈਠਦੇ ਹਾਂ ਜੋ ਵਾਸਤੂ ਦੇ ਮੁਤਾਬਕ ਠੀਕ ਨਹੀਂ ਹੁੰਦੇ ਹਨ। ਸਾਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਬਹੁਤ ਦੇਰ ਹੋ ਜਾਂਦੀ ਹੈ। ਇਸ ਲਈ ਤਰੱਕੀ ਪ੍ਰਾਪਤ ਕਰਨ ਅਤੇ ਘਰ ਤੋਂ ਗਰੀਬੀ ਦੂਰ ਕਰਨ ਲਈ ਵਾਸਤੂ ਦੇ ਨਿਯਮਾਂ ਦੀ ਪਾਲਣ ਕਰਨਾ ਜ਼ਰੂਰੀ ਹੈ। ਵਾਸਤੂ ਸ਼ਾਸਤਰ ਅਨੁਸਾਰ ਪੰਛੀਆਂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਉਹ ਆਪਣੇ ਵੱਲ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ। ਹਾਲਾਂਕਿ ਘਰ 'ਚ ਤੋਤੇ ਦੀ ਤਸਵੀਰ ਲਗਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਪਰਿੰਦਿਆਂ ਨਾਲ ਜੁੜੇ ਕੁਝ ਵਾਸਤੂ ਟਿਪਸ
ਪਿੰਜਰੇ ਦਾ ਦਰਵਾਜ਼ਾ ਖੁੱਲ੍ਹਾ ਰੱਖੋ
ਜੇਕਰ ਤੁਸੀਂ ਪੰਛੀਆਂ ਨੂੰ ਘਰ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਪਿੰਜਰੇ ਦਾ ਦਰਵਾਜ਼ਾ ਬੰਦ ਨਾ ਰੱਖੋ, ਸਗੋਂ ਪੰਛੀਆਂ ਨੂੰ ਇੰਨੇ ਪਿਆਰ ਨਾਲ ਰੱਖੋ ਕਿ ਖੁੱਲ੍ਹਾ ਪੰਛੀ ਵੀ ਤੁਹਾਡੇ ਘਰ ਤੋਂ ਬਾਹਰ ਨਾ ਨਿਕਲੇ। ਪੰਛੀਆਂ ਨੂੰ ਪਿੰਜਰਿਆਂ 'ਚ ਰੱਖਣ ਨਾਲ ਨਾ ਸਿਰਫ ਪਰਿਵਾਰ ਦੇ ਮੈਂਬਰਾਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ, ਸਗੋਂ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੀ ਵਧਦਾ ਹੈ।
ਇਹ ਵੀ ਪੜ੍ਹੋ : ਘਰ 'ਚ ਨਹੀਂ ਰਹੇਗੀ ਕਿਸੇ ਚੀਜ਼ ਦੀ ਘਾਟ, ਇਸ ਦਿਸ਼ਾ 'ਚ ਰੱਖੋ ਮਾਂ ਦੁਰਗਾ ਦੀ ਮੂਰਤੀ
ਪੰਛੀਆਂ ਦੀ ਸੇਵਾ ਕਰੋ
ਵਾਸਤੂ ਸ਼ਾਸਤਰ ਅਨੁਸਾਰ ਪੰਛੀਆਂ ਦੀ ਸੇਵਾ ਕਰਨਾ ਇੱਕ ਬਹੁਤ ਹੀ ਪੁੰਨ ਦਾ ਕੰਮ ਹੈ। ਕਿਹਾ ਜਾਂਦਾ ਹੈ ਕਿ ਪੰਛੀ ਖੁਸ਼ਹਾਲੀ ਅਤੇ ਸਫਲਤਾ ਦੀ ਨਿਸ਼ਾਨੀ ਹਨ ਅਤੇ ਜੇਕਰ ਇਨ੍ਹਾਂ ਨੂੰ ਘਰ ਵਿੱਚ ਪਿੰਜਰੇ ਵਿੱਚ ਰੱਖਿਆ ਜਾਵੇ ਤਾਂ ਇਹ ਘਰ ਵਿੱਚ ਸਥਿਰਤਾ, ਆਰਥਿਕ ਨੁਕਸਾਨ ਦਾ ਕਾਰਨ ਬਣ ਸਕਦੇ ਹਨ। ਪੰਛੀਆਂ ਦੇ ਸੌਣ ਵੇਲੇ ਹੀ ਪਿੰਜਰੇ ਦੀ ਵਰਤੋਂ ਕੀਤੀ ਜਾਵੇ ਤਾਂ ਬਿਹਤਰ ਹੈ।
ਪਿੰਜਰੇ 'ਚ ਕੈਦ ਕਰਨਾ ਮੰਨਿਆ ਜਾਂਦਾ ਹੈ ਪਾਪ
ਵਾਸਤੂ ਸ਼ਾਸਤਰ ਅਨੁਸਾਰ ਪੰਛੀਆਂ ਨੂੰ ਘਰ ਵਿਚ ਕੈਦ ਕਰਨ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਦੋਂ ਕਿ ਧਰਮ-ਗ੍ਰੰਥ ਇਨ੍ਹਾਂ ਛੋਟੇ ਅਤੇ ਪਿਆਰੇ ਪੰਛੀਆਂ ਦੀ ਸੇਵਾ ਕਰਨ ਦੀ ਗੱਲ ਕਰਦੇ ਹਨ, ਪਰ ਇਨ੍ਹਾਂ ਨੂੰ ਪਿੰਜਰੇ ਵਿਚ ਰੱਖਣਾ ਕਿਸੇ ਪਾਪ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ : ਫੇਂਗਸ਼ੂਈ ਦਾ ਇਹ ਬੂਟਾ ਘਰ 'ਚ ਲਿਆਵੇਗਾ ਖ਼ੁਸ਼ੀਆਂ , ਜਾਣੋ ਲਗਾਉਣ ਦੀ ਸਹੀ ਦਿਸ਼ਾ
ਬੁੱਧਵਾਰ ਨੂੰ ਤੋਤੇ ਨੂੰ ਕਰੋ ਮੁਕਤ
ਤੋਤੇ ਨੂੰ ਬੁਧ ਗ੍ਰਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਘਰ 'ਚ ਤੋਤਾ ਰੱਖਿਆ ਹੈ ਤਾਂ ਬੁੱਧਵਾਰ ਨੂੰ ਇਸ ਨੂੰ ਛੱਡ ਦੇਣਾ ਚਾਹੀਦਾ ਹੈ, ਤਾਂ ਕਿ ਇਸ ਨੂੰ ਦੁਬਾਰਾ ਨਾ ਫੜਿਆ ਜਾ ਸਕੇ।
ਪੰਛੀਆਂ ਦੀਆਂ ਫੋਟੋਆਂ ਲਗਾਉਣਾ ਹੁੰਦਾ ਹੈ ਸ਼ੁਭ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਖੁਸ਼ਹਾਲੀ ਅਤੇ ਸਫਲਤਾ ਬਣੀ ਰਹੇ ਤਾਂ ਆਪਣੇ ਘਰ 'ਚ ਪੰਛੀਆਂ ਦੀ ਤਸਵੀਰ ਲਗਾਓ। ਪੰਛੀਆਂ ਦੀਆਂ ਤਸਵੀਰਾਂ ਘਰ ਵਿੱਚ ਸਕਾਰਾਤਮਕ ਨਤੀਜੇ ਲਿਆਉਂਦੀਆਂ ਹਨ। ਘਰ 'ਚ ਪੰਛੀਆਂ ਜਾਂ ਉਨ੍ਹਾਂ ਦੀਆਂ ਤਸਵੀਰਾਂ ਰੱਖਣ ਨਾਲ ਸਫਲਤਾ ਦੀਆਂ ਕਈ ਸੰਭਾਵਨਾਵਾਂ ਬਣਨ ਲੱਗਦੀਆਂ ਹਨ।
ਇਹ ਵੀ ਪੜ੍ਹੋ : Vastu Shastra : ਘਰ 'ਚ ਰੱਖੋ ਇਹ 5 ਮੂਰਤੀਆਂ, Positivity ਨਾਲ ਭਰ ਜਾਵੇਗਾ ਤੁਹਾਡਾ ਘਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ਨੀਦੇਵ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਹੋਵੇਗੀ ਕਿਰਪਾ
NEXT STORY