ਨਵੀਂ ਦਿੱਲੀ- ਹਰ ਕੋਈ ਆਪਣੀ ਇੱਛਾ ਅਨੁਸਾਰ ਆਪਣੇ ਘਰ ਨੂੰ ਸਜਾਉਣ ਦੀ ਕੋਸ਼ਿਸ਼ ਕਰਦਾ ਹੈ। ਕੁਝ ਲੋਕ ਆਰਟੀਫਿਸ਼ਲ ਭਾਵ ਨਕਲੀ ਚੀਜ਼ਾਂ ਦਾ ਇਸਤੇਮਾਲ ਕਰਕੇ ਘਰ ਦੀ ਸ਼ੋਭਾ ਵਧਾਉਂਦੇ ਹਨ ਤਾਂ ਕੁਝ ਲੋਕ ਹੱਥਾਂ ਨਾਲ ਬਣਾਈਆਂ ਗਈਆਂ ਚੀਜ਼ਾਂ ਨਾਲ ਆਪਣਾ ਘਰ ਸਜਾਉਂਦੇ ਹਨ। ਪਰ ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਘਰ 'ਚ ਰੱਖੀ ਹੋਈ ਇਕ ਵੀ ਚੀਜ਼ ਤੁਹਾਡੇ ਘਰ 'ਚ ਆਉਣ ਵਾਲੀ ਸਕਾਰਾਤਮਕ ਅਤੇ ਨਕਾਰਾਤਮਕ ਐਨਰਜੀ ਦੀ ਸ਼ੁਰੂਆਤ ਕਰਦੀ ਹੈ। ਉਨ੍ਹਾਂ 'ਚੋਂ ਇਕ ਹੈ ਆਰਟੀਫਿਸ਼ਲ ਘਾਹ। ਪੌੜੀਆਂ ਤੋਂ ਲੈ ਕੇ ਕੰਧਾਂ ਤੱਕ ਨੂੰ ਸਜਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਨਕਲੀ ਘਾਹ ਲਗਾਉਣ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਇਸ ਦਿਸ਼ਾ 'ਚ ਲਗਾਓ ਨਕਲੀ ਘਾਹ
ਘਰ ਦੀ ਦੱਖਣੀ-ਪੂਰਬ ਦਿਸ਼ਾ ਜਾਂ ਫਿਰ ਉੱਤਰ-ਪੱਛਮ ਦਿਸ਼ਾ 'ਚ ਨਕਲੀ ਘਾਹ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਵਤਾਵਾਂ ਦੇ ਅਨੁਸਾਰ ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਘਰ ਦੇ ਮੁਖੀਆ 'ਤੇ ਵੀ ਇਸ ਦਾ ਪਾਜ਼ੇਟਿਵ ਅਸਰ ਪੈਂਦਾ ਹੈ।
ਕੰਧਾਂ ਅਤੇ ਪੌੜੀਆਂ 'ਤੇ ਲਗਾਓ
ਜੇਕਰ ਤੁਹਾਡੇ ਘਰ ਦੀਆਂ ਕੰਧਾਂ ਉੱਚੀਆਂ ਹਨ ਅਤੇ ਪੱਛਮ ਦਿਸ਼ਾ 'ਚ ਹਨ ਤਾਂ ਤੁਸੀਂ ਉਸ ਨੂੰ ਸਜਾਉਣ ਲਈ ਆਰਟੀਫਿਸ਼ਲ ਘਾਹ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਪੌੜੀਆਂ ਦੇ ਸਾਈਡ ਵਾਲੀ ਕੰਧ 'ਚ ਘਾਹ ਲਗਾ ਸਕਦੇ ਹਨ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਆਰਟੀਫਿਸ਼ਲ ਘਾਹ ਜਾਂ ਪਲਾਂਟ ਦੇ ਨਾਲ ਕੁਝ ਅਸਲੀ ਪੌਂਦੇ ਵੀ ਜ਼ਰੂਰ ਲਗਾਓ।
ਇਹ ਵੀ ਪੜ੍ਹੋ- SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਸਾਫ਼ ਸਫਾਈ ਦਾ ਰੱਖੋ ਖ਼ਾਸ ਧਿਆਨ
ਨਕਲੀ ਘਾਹ ਲਗਾਉਣ ਤੋਂ ਬਾਅਦ ਸਾਫ਼-ਸਫ਼ਾਈ ਦਾ ਵੀ ਧਿਆਨ ਰੱਖੋ ਕਿਉਂਕਿ ਇਸ 'ਚ ਗੰਦਗੀ ਹੋਣ 'ਤੇ ਘਰ 'ਚ ਨੈਗੇਟਿਵ ਊਰਜਾ ਆ ਸਕਦੀ ਹੈ ਜਿਸ ਦਾ ਸਿੱਧਾ ਅਸਰ ਪਰਿਵਾਰ ਦੇ ਮੈਂਬਰਾਂ 'ਤੇ ਪੈਂਦਾ ਹੈ।
ਇਥੇ ਨਾ ਲਗਾਓ ਨਕਲੀ ਘਾਹ
ਵਾਸਤੂ ਮਾਨਵਤਾਵਾਂ ਦੇ ਅਨੁਸਾਰ ਨਕਲੀ ਘਾਹ ਕਦੇ ਵੀ ਬਾਥਰੂਮ, ਰਸੋਈ ਅਤੇ ਪੂਜਾ ਘਰ 'ਚ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਆ ਸਕਦੀ ਹੈ।
ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਇਸ ਦਿਸ਼ਾ 'ਚ ਨਾ ਲਗਾਓ
ਨਕਲੀ ਘਾਹ ਨੂੰ ਕਦੇ ਵੀ ਉੱਤਰ-ਪੂਰਬ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਤੁਹਾਡੀ ਤਰੱਕੀ ਦੇ ਰਸਤੇ ਬੰਦ ਹੋ ਸਕਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਵੀਰਵਾਰ ਨੂੰ ਕਰੋ ਇਨ੍ਹਾਂ ਖ਼ਾਸ ਚੀਜ਼ਾਂ ਦਾ ਦਾਨ, ਹੋਵੇਗੀ ਵਿਸ਼ਣੂ ਭਗਵਾਨ ਜੀ ਦੀ ਕਿਰਪਾ
NEXT STORY