ਨਵੀਂ ਦਿੱਲੀ- ਬਹੁਤ ਸਾਰੇ ਲੋਕ ਵਾਸਤੂ ਸ਼ਾਸਤਰ 'ਚ ਵਿਸ਼ਵਾਸ ਕਰਦੇ ਹਨ। ਇਸ ਕਾਰਨ ਉਹ ਘਰ ਦੀਆਂ ਸਾਰੀਆਂ ਚੀਜ਼ਾਂ ਇਸ ਹਿਸਾਬ ਨਾਲ ਬਣਾਉਣਾ ਪਸੰਦ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਘਰ 'ਚ ਹਰ ਚੀਜ਼ ਨੂੰ ਇਸ ਦੇ ਹਿਸਾਬ ਨਾਲ ਰੱਖੀ ਜਾਵੇ ਤਾਂ ਘਰ 'ਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਅਤੇ ਘਰ 'ਚ ਰਹਿਣ ਵਾਲੇ ਮੈਂਬਰ ਸਿਹਤਮੰਦ, ਖੁਸ਼ਹਾਲ ਅਤੇ ਧਨਵਾਨ ਬਣਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵਾਸਤੂ ਨਿਯਮ ਦੱਸਦੇ ਹਾਂ, ਜਿਨ੍ਹਾਂ ਦਾ ਪਾਲਣ ਕਰਨ ਨਾਲ ਤੁਹਾਡੇ ਘਰ 'ਚ ਸਕਾਰਾਤਮਕਤਾ ਆਵੇਗੀ।
ਰੇਕੀ ਕ੍ਰਿਸਟਲ
ਵਾਸਤੂ ਸ਼ਾਸਤਰ ਦੇ ਅਨੁਸਾਰ ਰੇਕੀ ਕ੍ਰਿਸਟਲ ਨੂੰ ਘਰ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਰੱਖਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਘਰ ਦੇ ਮੈਂਬਰ ਵੀ ਸਿਹਤਮੰਦ ਰਹਿੰਦੇ ਹਨ। ਤੁਸੀਂ ਇਸ ਕ੍ਰਿਸਟਲ ਨੂੰ ਘਰ ਦੇ ਮੱਧ ਹਿੱਸੇ 'ਚ ਰੱਖ ਸਕਦੇ ਹੋ। ਇਸ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਪਰਿਵਾਰ 'ਚ ਸੁੱਖ-ਸ਼ਾਂਤੀ ਵੀ ਬਣੀ ਰਹਿੰਦੀ ਹੈ।
ਸਾਫ਼-ਸਫ਼ਾਈ ਰੱਖੋ
ਘਰ 'ਚ ਹਮੇਸ਼ਾ ਸਫ਼ਾਈ ਰੱਖਣੀ ਚਾਹੀਦੀ ਹੈ। ਘਰ ਦੇ ਅੰਦਰ ਮੱਕੜੀ ਦੇ ਜਾਲੇ, ਧੂੜ ਅਤੇ ਗੰਦਗੀ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਦੇ ਰਹੋ। ਇਸ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਮਾਂ ਲਕਸ਼ਮੀ ਵੀ ਅਜਿਹੇ ਘਰ 'ਚ ਵਾਸ ਕਰਦੀ ਹੈ ਜਿਸ ਘਰ 'ਚ ਹਮੇਸ਼ਾ ਸਾਫ਼-ਸਫ਼ਾਈ ਰਹਿੰਦੀ ਹੈ।
ਇਸ ਥਾਂ ਨੂੰ ਖਾਲੀ ਰੱਖੋ
ਘਰ ਦਾ ਮੱਧ ਹਿੱਸੇ ਨੂੰ ਹਮੇਸ਼ਾ ਖਾਲੀ ਰੱਖਣਾ ਚਾਹੀਦਾ ਹੈ, ਇੱਥੇ ਕਦੇ ਵੀ ਭਾਰੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਮਾਨਤਾਵਾਂ ਅਨੁਸਾਰ ਇੱਥੇ ਭਾਰੀਆਂ ਵਸਤੂਆਂ ਰੱਖਣ ਨਾਲ ਸਕਾਰਾਤਮਕ ਊਰਜਾ 'ਚ ਰੁਕਾਵਟ ਆਉਂਦੀ ਹੈ ਅਤੇ ਘਰ 'ਚ ਪ੍ਰਵੇਸ਼ ਨਹੀਂ ਕਰ ਪਾਉਂਦੀ, ਜਿਸ ਕਾਰਨ ਘਰ ਦਾ ਮਾਹੌਲ ਵੀ ਖਰਾਬ ਹੋਣ ਲੱਗਦਾ ਹੈ। ਇਸ ਲਈ ਇਸ ਜਗ੍ਹਾ ਨੂੰ ਹਮੇਸ਼ਾ ਖਾਲੀ ਰੱਖੋ।
ਮੁੱਖ ਦਰਵਾਜ਼ੇ 'ਤੇ ਰੱਖੇ ਇਸ ਗੱਲ ਦਾ ਧਿਆਨ
ਘਰ ਦੇ ਮੁੱਖ ਦਰਵਾਜ਼ੇ 'ਤੇ ਗਣੇਸ਼ ਦੀ ਮੂਰਤੀ ਲਗਾਓ। ਇਸ ਨਾਲ ਘਰ 'ਚ ਸੁੱਖ-ਸ਼ਾਂਤੀ ਦੂਰ ਹੁੰਦੀ ਹੈ ਅਤੇ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਤੋਂ ਇਲਾਵਾ ਮੁੱਖ ਦਰਵਾਜ਼ਾ ਬਣਾਉਣ ਲਈ ਗੁਲਾਬ ਦੀ ਲੱਕੜ, ਅੰਬ ਦੀ ਲੱਕੜ ਹੀ ਚੁਣੋ। ਇਸ ਨਾਲ ਘਰ 'ਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ।
ਘਰ 'ਚ ਲਗਾਓ ਇਹ ਪੌਦੇ
ਘਰ 'ਚ ਕੁਝ ਪੌਦੇ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਜਿਵੇਂ ਅਨਾਰ ਦਾ ਬੂਟਾ ਲਗਾਉਣ ਨਾਲ ਕਰਜ਼ੇ ਤੋਂ ਮੁਕਤੀ ਮਿਲਦੀ ਹੈ ਅਤੇ ਘਰ 'ਚ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਹਲਦੀ ਦਾ ਪੌਦਾ ਲਗਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਨੂੰ ਆਪਣੇ ਘਰ 'ਚ ਲਗਾ ਕੇ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਮਵਾਰ ਨੂੰ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
NEXT STORY