ਨਵੀਂ ਦਿੱਲੀ- ਹਿੰਦੂ ਧਰਮ 'ਚ ਮਾਂ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ। ਘਰ 'ਚ ਖੁਸ਼ਹਾਲੀ ਅਤੇ ਧਨ ਦੇ ਆਗਮਨ ਲਈ ਮਾਂ ਲਕਸ਼ਮੀ ਜੀ ਦੀ ਘਰ 'ਤੇ ਕਿਰਪਾ ਹੋਣੀ ਬਹੁਤ ਹੀ ਜ਼ਰੂਰੀ ਹੈ। ਦੇਵੀ ਲਕਸ਼ਮੀ ਦੀ ਕਿਰਪਾ ਨਾਲ ਜੀਵਨ 'ਚ ਸੁੱਖ-ਸ਼ਾਂਤੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਵਾਸਤੂ ਸ਼ਾਸਤਰ 'ਚ ਵੀ ਮਾਂ ਲਕਸ਼ਮੀ ਦੀ ਕਿਰਪਾ ਪਾਉਣ ਲਈ ਕੁਝ ਖ਼ਾਸ ਉਪਾਅ ਦੱਸੇ ਗਏ ਹਨ। ਇਨ੍ਹਾਂ ਉਪਾਵਾਂ 'ਚ ਇਹ ਵੀ ਦੱਸਿਆ ਗਿਆ ਹੈ ਕਿ ਮਾਂ ਦੀ ਮੂਰਤੀ ਕਿਸ ਦਿਸ਼ਾ 'ਚ ਰੱਖਣੀ ਚਾਹੀਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਮਾਂ ਦੀ ਮੂਰਤੀ ਘਰ 'ਚ ਕਿਥੇ ਰੱਖਣ ਨਾਲ ਘਰ 'ਚ ਪੈਸੇ ਦਾ ਆਗਮਨ ਹੁੰਦਾ ਹੈ।
ਇਸ ਦਿਸ਼ਾ 'ਚ ਨਾ ਲਗਾਓ ਤਸਵੀਰ
ਵਾਸਤੂ ਮਾਨਵਤਾਵਾਂ ਦੇ ਅਨੁਸਾਰ ਘਰ 'ਚ ਕਦੇ ਵੀ ਮਾਂ ਲਕਸ਼ਮੀ ਜੀ ਦੀ ਮੂਰਤੀ ਦੱਖਣ ਦਿਸ਼ਾ 'ਚ ਨਹੀਂ ਲਗਾਉਣੀ ਚਾਹੀਦੀ। ਇਸ ਦਿਸ਼ਾ 'ਚ ਮੂਰਤੀ ਲਗਾਉਣ ਨਾਲ ਘਰ 'ਚ ਗਰੀਬੀ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ-ਸਰਕਾਰ ਹਿੰਦੁਸਤਾਨ ਏਅਰੋਨਾਟਿਕਸ ’ਚ ਵੇਚਣ ਜਾ ਰਹੀ 3.5 ਫ਼ੀਸਦੀ ਹਿੱਸੇਦਾਰੀ, 2450 ਰੁਪਏ ਤੈਅ ਕੀਤਾ ਫਲੋਰ ਪ੍ਰਾਈਸ
ਮਾਂ ਦੀ ਖੜ੍ਹੀ ਹੋਈ ਮੂਰਤੀ
ਇਸ ਤੋਂ ਇਲਾਵਾ ਘਰ 'ਚ ਕਦੇ ਵੀ ਮਾਂ ਦੀ ਖੜ੍ਹੀ ਮੂਰਤੀ ਨਹੀਂ ਰੱਖਣੀ ਚਾਹੀਦੀ। ਤੁਸੀਂ ਘਰ 'ਚ ਮਾਂ ਲਕਸ਼ਮੀ ਦੀ ਅਜਿਹੀ ਤਸਵੀਰ ਜਾਂ ਫਿਰ ਮੂਰਤੀ ਰੱਖੋ ਜਿਸ 'ਚ ਉਹ ਕਮਲ ਦੇ ਫੁੱਲ 'ਤੇ ਬੈਠੀ ਹੋਵੇ। ਅਜਿਹੀ ਤਸਵੀਰ ਘਰ 'ਚ ਰੱਖਣੀ ਸ਼ੁੱਭ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਅਜਿਹੀ ਤਸਵੀਰ ਵੀ ਘਰ 'ਚ ਰੱਖਣੀ ਸ਼ੁੱਭ ਮੰਨੀ ਜਾਂਦੀ ਹੈ ਜਿਸ 'ਚ ਉਹ ਸੋਨੇ ਦੀ ਸਿੱਕੇ ਬਰਸਾ ਰਹੀ ਹੋਵੇ।
ਗਣੇਸ਼ ਜੀ ਦੇ ਨਾਲ ਨਾ ਰੱਖੋ
ਬਹੁਤ ਸਾਰੇ ਲੋਕਾਂ ਨੇ ਘਰ 'ਚ ਮਾਂ ਲਕਸ਼ਮੀ ਜੀ ਦੀ ਮੂਰਤੀ ਗਣੇਸ਼ ਜੀ ਦੇ ਨਾਲ ਰੱਖੀ ਹੁੰਦੀ ਹੈ। ਪਰ ਮਾਨਵਤਾਵਾਂ ਦੇ ਅਨੁਸਾਰ ਘਰ 'ਚ ਅਜਿਹੀ ਤਸਵੀਰ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਮਾਂ ਲਕਸ਼ਮੀ ਭਗਵਾਨ ਵਿਸ਼ਣੂ ਜੀ ਦੀ ਪਤਨੀ ਹੈ ਅਜਿਹੇ 'ਚ ਉਨ੍ਹਾਂ ਦੀ ਮੂਰਤੀ ਹਮੇਸ਼ਾ ਵਿਸ਼ਣੂ ਜੀ ਦੇ ਨਾਲ ਹੀ ਰੱਖਣੀ ਚਾਹੀਦੀ।
ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਕੰਧ ਦੇ ਨਾਲ ਨਾ ਰੱਖੋ ਮੂਰਤੀ
ਮਾਂ ਲਕਸ਼ਮੀ ਜੀ ਦੀ ਮੂਰਤੀ ਨੂੰ ਕਦੇ ਵੀ ਕੰਧ ਨਾਲ ਨਹੀਂ ਲਗਾਉਣਾ ਚਾਹੀਦਾ। ਮਾਨਤਾਵਾਂ ਅਨੁਸਾਰ ਇਸ ਤਰ੍ਹਾਂ ਮੂਰਤੀ ਰੱਖਣ ਨਾਲ ਵਾਸਤੂ ਦੋਸ਼ ਲੱਗਦਾ ਹੈ। ਇਸ ਲਈ ਮੂਰਤੀ ਅਤੇ ਕੰਧ ਦੇ ਵਿਚਕਾਰ ਦੂਰੀ ਬਣਾ ਕੇ ਰੱਖੋ।
ਇੱਥੇ ਤਸਵੀਰ ਲਗਾਉਣ ਨਾਲ ਆਵੇਗੀ ਸੁੱਖ-ਖੁਸ਼ਹਾਲੀ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਮਾਤਾ ਲਕਸ਼ਮੀ ਦੀ ਮੂਰਤੀ ਜਾਂ ਫੋਟੋ ਲਗਾਉਣ ਲਈ ਉੱਤਰ ਦਿਸ਼ਾ ਨੂੰ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਇਸ ਨਾਲ ਘਰ 'ਚ ਖੁਸ਼ਹਾਲੀ, ਧਨ-ਦੌਲਤ ਅਤੇ ਰੌਣਕ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦਿਸ਼ਾ 'ਚ ਤਸਵੀਰ ਲਗਾਉਣ ਨਾਲ ਕਾਰੋਬਾਰ 'ਚ ਵੀ ਲਾਭ ਮਿਲਦਾ ਹੈ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਇਸ ਧਾਤੂ ਦੀ ਮੂਰਤੀ ਨਾ ਰੱਖੋ
ਮੂਰਤੀ ਘਰ 'ਚ ਕਿਸ ਧਾਤੂ ਦੀ ਰੱਖਣੀ ਚਾਹੀਦੀ ਇਹ ਵੀ ਵਾਸਤੂ ਸ਼ਾਸਤਰ 'ਚ ਬਹੁਤ ਹੀ ਮਾਨਤਾ ਰੱਖਦਾ ਹੈ। ਮਾਨਵਤਾਵਾਂ ਦੇ ਅਨੁਸਾਰ ਕਦੇ ਵੀ ਮਾਂ ਲਕਸ਼ਮੀ ਜੀ ਦੀ ਮੂਰਤੀ ਪਲਾਸਟਰ ਆਫ ਪੇਰਿਸ ਨਾਲ ਬਣੀ ਘਰ 'ਚ ਨਹੀਂ ਰੱਖਣੀ ਚਾਹੀਦੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਂ ਲਕਸ਼ਮੀ ਜੀ ਦੀ ਕਿਰਪਾ ਪ੍ਰਾਪਤ ਕਰਨ ਲਈ ਸ਼ੁੱਕਰਵਾਰ ਨੂੰ ਇਸ ਖ਼ਾਸ ਵਿਧੀ ਨਾਲ ਕਰੋ ਪੂਜਾ
NEXT STORY