ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਨਾ ਸਿਰਫ਼ ਘਰ 'ਚ ਚੀਜ਼ਾਂ ਰੱਖਣ ਦਾ ਨਹੀਂ, ਸਗੋਂ ਦਿਸ਼ਾਵਾਂ ਦਾ ਵੀ ਖ਼ਾਸ ਮਹੱਤਵ ਦੱਸਿਆ ਗਿਆ ਹੈ। ਇਸ ਸ਼ਾਸਤਰ ਦੀ ਮੰਨੀਏ ਤਾਂ ਹਰ ਦਿਸ਼ਾ 'ਚੋਂ ਇੱਕ ਊਰਜਾ ਨਿਕਲਦੀ ਹੈ। ਇਹ ਊਰਜਾ ਤੁਹਾਡੇ ਘਰ 'ਚ ਨਕਾਰਾਤਮਕ ਅਤੇ ਸਕਾਰਾਤਮਕ ਦੋਵੇਂ ਪ੍ਰਭਾਵ ਪਾਉਂਦੀਆਂ ਹੈ। ਇਸ ਤੋਂ ਇਲਾਵਾ ਇਹ ਊਰਜਾ ਘਰ 'ਚ ਰਹਿਣ ਵਾਲੇ ਮੈਂਬਰਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਦਿਸ਼ਾਵਾਂ ਦੀ ਗੱਲ ਕਰੀਏ ਤਾਂ ਘਰ ਦੀ ਦੱਖਣ-ਪੱਛਮ ਦਿਸ਼ਾ ਨੂੰ ਵੀ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਸ਼ਾ ਨੂੰ ਰਾਹੂ-ਕੇਤੂ ਦੀ ਦਿਸ਼ਾ ਮੰਨਿਆ ਜਾਂਦਾ ਹੈ, ਇਸ ਲਈ ਇੱਥੇ ਕੁਝ ਵੀ ਰੱਖਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਕੁਝ ਚੀਜ਼ਾਂ ਨੂੰ ਇਸ ਦਿਸ਼ਾ 'ਚ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ
ਇਸ ਦਿਸ਼ਾ 'ਚ ਨਾ ਹੋਵੇ ਡਰਾਇੰਗ ਰੂਮ
ਘਰ ਦਾ ਡਰਾਇੰਗ ਰੂਮ ਕਦੇ ਵੀ ਦੱਖਣ-ਪੱਛਮ ਦਿਸ਼ਾ 'ਚ ਨਹੀਂ ਹੋਣਾ ਚਾਹੀਦਾ। ਮਾਨਤਾਵਾਂ ਦੇ ਅਨੁਸਾਰ ਇੱਥੇ ਘਰ ਤੋਂ ਬਾਹਰ ਆਉਣ ਵਾਲਿਆਂ ਦੀ ਨਜ਼ਰ ਬਹੁਤ ਜਲਦ ਲੱਗਦੀ ਹੈ। ਇਸ ਤੋਂ ਇਲਾਵਾ ਰਾਹੂ-ਕੇਤੂ ਦੀ ਇਹ ਦਿਸ਼ਾ ਹੋਣ ਕਾਰਨ ਲੋਕਾਂ ਦਾ ਮਨ ਅਤੇ ਵਿਵਹਾਰ 'ਤੇ ਵੀ ਇਸ ਦਾ ਅਸਰ ਪੈਂਦਾ ਹੈ। ਇਸ ਲਈ ਇਸ ਦਿਸ਼ਾ 'ਚ ਡਰਾਇੰਗ ਰੂਮ ਬਣਾਉਣਾ ਅਸ਼ੁਭ ਮੰਨਿਆ ਜਾਂਦਾ ਹੈ।
ਬੱਚਿਆਂ ਦਾ ਸਟਡੀ ਰੂਮ
ਬੱਚਿਆਂ ਦਾ ਸਟੱਡੀ ਰੂਮ ਵੀ ਇਸ ਦਿਸ਼ਾ 'ਚ ਨਹੀਂ ਬਣਾਉਣਾ ਚਾਹੀਦਾ। ਇਸ ਦਿਸ਼ਾ 'ਚ ਸਟੱਡੀ ਰੂਮ ਹੋਣ ਕਾਰਨ ਬੱਚਿਆਂ ਦਾ ਮਨ ਭਟਕਣ ਲੱਗਦਾ ਹੈ ਅਤੇ ਪੜ੍ਹਾਈ ਨਹੀਂ ਕਰ ਪਾਉਂਦਾ। ਇਸ ਲਈ ਸਟੱਡੀ ਰੂਮ ਇਸ ਦਿਸ਼ਾ 'ਚ ਬਿਲਕੁਲ ਵੀ ਨਹੀਂ ਬਣਾਉਣਾ ਚਾਹੀਦਾ।
ਪਾਣੀ ਦੀ ਟੈਂਕੀ
ਘਰ 'ਚ ਪਾਣੀ ਦੀ ਟੈਂਕੀ ਨੂੰ ਵੀ ਇਸ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ ਹੈ। ਮਾਨਤਾਵਾਂ ਮੁਤਾਬਕ ਇਸ ਦਿਸ਼ਾ 'ਚ ਟੰਕੀ ਰੱਖਣ ਨਾਲ ਘਰ 'ਚ ਵਾਸਤੂ ਦੋਸ਼ ਵਧਦੇ ਹਨ। ਘਰ ਨੂੰ ਸਕਾਰਾਤਮਕ ਬਣਾਈ ਰੱਖਣ ਲਈ ਤੁਸੀਂ ਪਾਣੀ ਦੀ ਟੰਕੀ ਇਸ ਦਿਸ਼ਾ 'ਚ ਉੱਪਰ ਵੱਲ ਬਣਵਾ ਸਕਦੇ ਹੋ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਬਾਥਰੂਮ
ਦੱਖਣ-ਪੱਛਮ ਦਿਸ਼ਾ 'ਚ ਬਾਥਰੂਮ ਬਣਾਉਣਾ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਬਾਥਰੂਮ ਬਣਾਉਣ ਨਾਲ ਘਰ 'ਚ ਨਕਾਰਾਤਮਕ ਊਰਜਾ ਰਹਿੰਦੀ ਹੈ। ਘਰ 'ਚ ਰਹਿਣ ਵਾਲੇ ਲੋਕਾਂ ਦੀ ਤਰੱਕੀ ਵੀ ਰੁਕ ਜਾਂਦੀ ਹੈ, ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦਿਸ਼ਾ 'ਚ ਬਾਥਰੂਮ ਬਣਾਉਣ ਨਾਲ ਘਰ ਦੇ ਲੋਕ ਹਰ ਸਮੇਂ ਬੀਮਾਰ ਰਹਿੰਦੇ ਹਨ।
ਪੂਜਾ ਘਰ
ਇਸ ਦਿਸ਼ਾ 'ਚ ਪੂਜਾ ਘਰ ਬਣਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਹ ਦਿਸ਼ਾ ਰਾਹੂ-ਕੇਤੂ ਦੀ ਮੰਨੀ ਜਾਂਦੀ ਹੈ, ਅਜਿਹੀ ਸਥਿਤੀ 'ਚ ਇਸ ਦਿਸ਼ਾ 'ਚ ਬਾਥਰੂਮ ਹੋਣ ਨਾਲ ਵਿਅਕਤੀ ਦਾ ਮਨ ਵੀ ਪੂਜਾ-ਪਾਠ 'ਚ ਨਹੀਂ ਲੱਗਦਾ। ਪੂਜਾ ਦੌਰਾਨ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉੱਤਰ-ਪੂਰਬ 'ਚ ਪੂਜਾ ਘਰ ਬਣਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਦੇਵੀ ਦੇਵਤੇ ਵਾਸ ਕਰਦੇ ਹਨ। ਅਜਿਹੇ 'ਚ ਤੁਸੀਂ ਇਸ ਦਿਸ਼ਾ 'ਚ ਪੂਜਾ ਘਰ ਬਣਾ ਸਕਦੇ ਹੋ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਰੋਗਾਂ ਤੋਂ ਮੁਕਤੀ ਦਿਵਾਉਣਗੇ ਸ਼੍ਰੀ ਗਣੇਸ਼ ਜੀ ਦੇ ਇਹ ਮੰਤਰ, ਜ਼ਰੂਰ ਕਰੋ ਜਾਪ
NEXT STORY