ਜਲੰਧਰ (ਬਿਊਰੋ) - ਕਰਵਾਚੌਥ ਦੇ ਤਿਉਹਾਰ ਦਾ ਹਰੇਕ ਵਿਆਹੀ ਜਨਾਨੀ ਨੂੰ ਇੰਤਜ਼ਾਰ ਹੁੰਦਾ ਹੈ। ਇਸ ਦਿਨ ਜਨਾਨੀਆਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਕਰਵਾਚੌਥ ਦਾ ਵਰਤ ਇਸ ਸਾਲ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਕੈਲੰਡਰ ਅਨੁਸਾਰ ਕਰਵਾਚੌਥ ਦਾ ਵਰਤ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ। ਕਰਵਾਚੌਥ ਦੇ ਸਮੇਂ ਜਨਾਨੀਆਂ ਵਰਤ ਦੇ ਨਿਯਮਾਂ ਦੀ ਪਾਲਣਾ ਚੰਗੇ ਤਰੀਕੇ ਨਾਲ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਉਹ ਕੁਝ ਗ਼ਲਤੀਆਂ ਕਰ ਦਿੰਦੀਆਂ ਹਨ। ਗ਼ਲਤੀਆਂ ਕਰਕੇ ਉਨ੍ਹਾਂ ਨੂੰ ਇਸ ਵਰਤ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ। ਇਸੇ ਲਈ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਕਰਵਾਚੌਥ ਦੇ ਵਰਤ ਮੌਕੇ ਜਨਾਨੀਆਂ ਨੂੰ ਕਿਹੜੀਆਂ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ...
1. ਸ਼ੁੱਭ ਹੁੰਦੇ ਹਨ ਲਾਲ ਰੰਗ ਦੇ ਕੱਪੜੇ
ਕਰਵਾਚੌਥ ਵਾਲੇ ਦਿਨ ਜਨਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਲਾਲ ਕੱਪੜੇ ਪਾਉਣੇ ਚਾਹੀਦੇ ਹਨ। ਇਸ ਦਾ ਕਾਰਨ ਇਹ ਹੈ ਕਿ ਲਾਲ ਰੰਗ ਹਿੰਦੂ ਧਰਮ 'ਚ ਸ਼ੁੱਭ ਰੰਗ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
2. ਨੀਲੇ, ਭੂਰੇ ਅਤੇ ਕਾਲੇ ਰੰਗ ਦੇ ਕੱਪੜੇ ਕਦੇ ਨਾ ਪਾਓ
ਕਦੇ ਵੀ ਗਲਤੀ ਨਾਲ ਜਨਾਨੀਆਂ ਨੂੰ ਕਰਵਾਚੌਥ ਵਾਲੇ ਦਿਨ ਨੀਲੇ, ਭੂਰੇ ਅਤੇ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਅਜਿਹਾ ਕੱਪੜਾ ਪਾਉਣ ਨਾਲ ਇਸ ਦਿਨ ਪੂਜਾ ਦਾ ਫਲ ਪ੍ਰਾਪਤ ਨਹੀਂ ਹੁੰਦਾ ਹੈ।
3. ਕਿਸੇ ਹੋਰ ਵਿਅਕਤੀ ਨੂੰ ਨਾ ਦਿਓ ਇਹ ਚੀਜ਼ਾਂ
ਕਰਵਾਚੌਥ ਦੇ ਵਰਤ ਵਾਲੇ ਦਿਨ ਜਨਾਨੀਆਂ ਕਿਸੇ ਵੀ ਹੋਰ ਵਿਅਕਤੀ ਨੂੰ ਦੁੱਧ, ਦਹੀ, ਚਾਵਲ ਅਤੇ ਸਫੇਦ ਕੱਪੜਾ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।
4. ਬਜ਼ੁਰਗ ਜਨਾਨੀ ਦਾ ਅਪਮਾਨ ਨਹੀਂ ਕਰਨਾ ਚਾਹੀਦਾ
ਕਰਵਾਚੌਥ ਵਾਲੇ ਦਿਨ ਜਨਾਨੀਆਂ ਨੂੰ ਆਪਣੇ ਨਾਲੋਂ ਵੱਡੀ ਉਮਰ ਦੀ ਕਿਸੇ ਵੀ ਬਜ਼ੁਰਗ ਜਨਾਨੀ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।
5. ਮਾਂ ਗੌਰੀ ਦੀ ਪੂਜਾ ਕਰਨਾ ਨਹੀਂ ਭੁੱਲਣੀ ਚਾਹੀਦੀ
ਇਸ ਦਿਨ ਚੰਨ ਦੇਖਣ ਤੋਂ ਪਹਿਲਾਂ ਜਨਾਨੀਆਂ ਨੂੰ ਮਾਂ ਗੌਰੀ ਦੀ ਪੂਜਾ ਕਰਨਾ ਨਹੀਂ ਭੁੱਲਣੀ ਚਾਹੀਦੀ। ਪੂਜਾ ਕਰਨ ਤੋਂ ਬਾਅਦ ਮਾਂ ਨੂੰ ਪੂੜੀ ਅਤੇ ਹਲਵੇ ਦਾ ਪ੍ਰਸਾਦ ਜ਼ਰੂਰ ਭੇਟ ਕਰਨਾ ਚਾਹੀਦਾ।
6. ਸੋਲਾਂ ਸ਼ਿੰਗਾਰ ਤੋਂ ਬਿਨਾ ਕਦੇ ਨਾ ਕਰੋ ਪੂਜਾ
ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਵਿਆਹੁਤਾ ਜਨਾਨੀਆਂ ਇਸ ਦਿਨ ਸੋਲਾਂ ਸ਼ਿੰਗਾਰ ਜ਼ਰੂਰ ਕਰਨ। ਕਰਵਾਚੌਥ ਵਾਲੇ ਵਰਤ 'ਤੇ ਲਾਲ ਚੁੰਨੀ, ਬਿੰਦੀ, ਕਾਜਲ, ਚੂੜੀਆਂ, ਨਥਨੀ, ਅੰਗੂਠੀ, ਕੰਗਣ, ਹਾਰ, ਮੰਗਲਸੂਤਰ, ਅੰਗੂਠੇ ਦੀ ਮੁੰਦਰੀ, ਸਿੰਦੂਰ, ਸੋਨੇ-ਚਾਂਦੀ ਦੇ ਗਹਿਣੇ, ਮਹਿੰਦੀ ਅਤੇ ਝਾਂਝਰਾਂ ਵਰਗੇ ਸਾਰੇ ਸ਼ਿੰਗਾਰਾਂ ਕਰਨੇ ਚਾਹੀਦੇ ਹਨ, ਜਿਸ ਦੀ ਬਹੁਤ ਮਾਨਤਾ ਹੈ। ਇਸ ਲਈ ਸੋਲਾਂ ਸ਼ਿੰਗਾਰ ਕਰੋ ਅਤੇ ਫਿਰ ਪੂਜਾ ਵਿੱਚ ਬੈਠੋ।
ਬੁੱਧਵਾਰ ਨੂੰ ਜ਼ਰੂਰ ਕਰੋ ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਖ਼ਾਸ ਮੰਤਰਾਂ ਦਾ ਜਾਪ, ਹੋਵੇਗੀ ਹਰ ਪ੍ਰੇਸ਼ਾਨੀ ਦੂਰ
NEXT STORY