ਨਵਾਂਸ਼ਹਿਰ, (ਤ੍ਰਿਪਾਠੀ)- ਜ਼ਿਲ੍ਹੇ ਲਈ ਦੇਰ ਰਾਤ ਉਸ ਵੇਲੇ ਰਾਹਤ ਭਰੀ ਖਬਰ ਆਈ ਜਦੋਂ 36 ਟੈਸਟਾਂ ਦੀ ਰਿਪੋਰਟ 'ਚੋਂ ਕੇਵਲ ਇੱਕ ਹੀ ਪਾਜ਼ੇਟਿਵ ਰਿਪੋਰਟ ਪਾਈ ਗਈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਪਾਜ਼ੇਟਿਵ ਪਾਇਆ ਗਿਆ ਮਰੀਜ਼ ਨਰੇਸ਼ ਕੁਮਾਰ ਪਹਿਲਾਂ ਤੋਂ ਹੀ ਜ਼ਿਲ੍ਹਾ ਹਸਪਤਾਲ ਦੇ ਇਕਾਂਤਵਾਸ 'ਚ ਰੱਖਿਆ ਗਿਆ ਸੀ ਅਤੇ ਉਸਦਾ ਪਹਿਲਾਂ ਟੈਸਟ ਨੈਗੇਟਿਵ ਪਾਏ ਜਾਣ ਕਾਰਨ ਇਹ ਟੈਸਟ ਰਪੀਟ ਕਰਵਾਇਆ ਗਿਆ ਸੀ। ਉਹ ਜਤਿੰਦਰ ਕੁਮਾਰ ਬੂਥਗੜ੍ਹ ਦੇ ਸੰਪਰਕ ਸੂਚੀ 'ਚੋਂ ਸੀ।
ਇਸ ਤੋਂ ਇਲਾਵਾ ਜਾਡਲਾ ਤੋਂ ਪਾਜ਼ੇਟਿਵ ਪਾਏ ਗਏ ਪਰਵਾਸੀ ਮਜ਼ਦੂਰ ਦੇ ਸਾਰੇ ਸੰਪਰਕ ਵੀ ਨੈਗੇਟਿਵ ਪਾਏ ਗਏ ਹਨ। ਇਨ੍ਹਾਂ ਸੰਪਰਕਾਂ ਦੇ ਟੈਸਟ ਇਕ ਵਾਰ ਫੇਰ ਕੁਝ ਦਿਨਾਂ ਬਾਅਦ ਫਿਰ ਲਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਕਾਂਤਵਾਸ ਕੇਂਦਰ ਬਹਿਰਾਮ ਅਤੇ ਰੈਲ ਮਾਜਰਾ ਵਿਖੇ ਰਹਿ ਰਹੇ ਵਿਅਕਤੀਆਂ ਦੇ ਰਪੀਟ ਕਰਵਾਏ ਗਏ 6-6 ਟੈਸਟ ਵੀ ਨੈਗੇਟਿਵ ਪਾਏ ਗਏ ਹਨ।
ਸ੍ਰੀ ਹਜ਼ੂਰ ਸਾਹਿਬ ਤੋਂ ਨਿੱਜੀ ਵਾਹਨ ਰਾਹੀਂ ਪਿੰਡ ਪਹੁੰਚੇ ਸ਼ਰਧਾਲੂਆਂ 'ਚੋ 3 ਦੀ ਰਿਪੋਰਟ ਪਾਜ਼ੇਟਿਵ
NEXT STORY