ਹੁਸ਼ਿਆਰਪੁਰ, (ਅਸ਼ਵਨੀ)- ਸ਼ਹਿਰ ’ਚ 2 ਨਾਬਾਲਗ ਲਡ਼ਕੀਆਂ ਨੂੰ ਅਗਵਾ ਕਰਨ ਦੇ ਦੋਸ਼ ’ਚ ਥਾਣਾ ਮਾਡਲ ਟਾਊਨ ਅਤੇ ਥਾਣਾ ਸਿਟੀ ਨੇ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਇਕ 17 ਸਾਲਾ ਲਡ਼ਕੀ ਨੂੰ ਅਗਵਾ ਕਰਨ ਦੇ ਦੋਸ਼ ’ਚ ਲਡ਼ਕੀ ਦੇ ਘਰ ’ਚ ਰਹਿੰਦੇ ਕਿਰਾਏਦਾਰ ਸੂਰਜ ਕੁਮਾਰ ਖਿਲਾਫ਼ ਧਾਰਾ 363, 366-ਏ ਤਹਿਤ ਸਿਟੀ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਲਡ਼ਕੀ ਦੇ ਪਿਤਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਸੀ ਕਿ ਸੂਰਜ ਕੁਮਾਰ ਉਸ ਦੀ ਲਡ਼ਕੀ ਨਾਲ ਵਿਆਹ ਕਰਵਾਉਣ ਦੀ ਨੀਅਤ ਨਾਲ 18 ਜਨਵਰੀ ਨੂੰ ਉਸ ਨੂੰ ਵਰਗਲਾ ਕੇ ਕਿਤੇ ਲੈ ਗਿਆ ਹੈ।
ਇਸੇ ਤਰ੍ਹਾਂ ਦੂਜਾ ਮਾਮਲਾ ਮੂਲ ਰੂਪ ’ਚ ਬਿਹਾਰ ਦੇ ਰਹਿਣ ਵਾਲੇ ਇਕ ਨੌਜਵਾਨ ਰਿਤੇਸ਼ ਕੁਮਾਰ ਗੁਪਤਾ ਪੁੱਤਰ ਨੰਦ ਕਿਸ਼ੋਰ ਵਾਸੀ ਵਾਰਡ ਨੰ. 2 ਮਹਿਨਾ, ਜ਼ਿਲਾ ਬੇਗੂਸਰਾਏ (ਬਿਹਾਰ), ਹਾਲ ਵਾਸੀ ਗਲੀ ਨੰ. 4 ਸੁੰਦਰ ਨਗਰ ਖਿਲਾਫ਼ ਵੀ ਧਾਰਾ 363, 366-ਏ ਤਹਿਤ ਦਰਜ ਕੀਤਾ ਗਿਆ ਹੈ। ਅਗਵਾ ਲਡ਼ਕੀ ਦੇ ਪਿਤਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਕਿ ਉਸ ਦੀ 16 ਸਾਲਾ ਲਡ਼ਕੀ ਨੂੰ ਰਿਤੇਸ਼ ਕੁਮਾਰ 15 ਜਨਵਰੀ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਅਗਵਾ ਕਰ ਕੇ ਲੈ ਗਿਆ ਹੈ।
ਪੁਲਸ ਕਰ ਰਹੀ ਐ ਦੋਵਾਂ ਮਾਮਲਿਆਂ ਦੀ ਜਾਂਚ
ਇਸ ਦੌਰਾਨ ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ
ਮਸੀਹ ਅਤੇ ਥਾਣਾ ਸਿਟੀ ਦੇ ਇੰਚਾਰਜ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਲਡ਼ਕੀਆਂ ਦੀ ਬਰਾਮਦਗੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ
ਮਾਰੇ ਜਾ ਰਹੇ ਹਨ।
ਮੌਸਮ ਨੇ ਬਦਲਿਆ ਮਿਜ਼ਾਜ, ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਸੀਤ ਲਹਿਰ ਤੇਜ਼
NEXT STORY