ਨਵਾਂਸ਼ਹਿਰ (ਤ੍ਰਿਪਾਠੀ)-ਬੱਸ ’ਚ ਚੜ੍ਹ ਰਹੇ ਵਪਾਰੀ ਦੀ ਜੇਬ ’ਚੋਂ 3500 ਰੁਪਏ ਕੱਢਣ ਵਾਲੀਆਂ 2 ਔਰਤਾਂ ਦੇ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਵਨ ਕੁਮਾਰ ਪੁੱਤਰ ਰਾਮ ਪ੍ਰਤਾਪ ਵਾਸੀ ਖਾਨਖਾਨਾ ਥਾਣਾ ਮੁਕੰਦਪੁਰ ਨੇ ਦੱਸਿਆ ਕਿ ਉਹ ਰੇਡੀਮੇਡ ਕਪੜੇ ਦੀ ਫੇਰੀ ਲਾਉਣ ਦਾ ਕੰਮ ਕਰਦਾ ਹੈ। ਸ਼ੁੱਕਰਵਾਰ ਨੂੰ ਉਹ ਅਪਣੇ ਕੰਮ ਦੇ ਸਿਲਸਿਲੇ ਵਿਚ ਨਵਾਂਸ਼ਹਿਰ ਆਇਆ ਹੋਇਆ ਸੀ ਅਤੇ ਕੰਮ ਖ਼ਤਮ ਹੋਣ ਤੋਂ ਬਾਅਦ ਉਹ ਬੱਸ ਵਿਚ ਬੈਠਕ ਕੇ ਵਾਪਸ ਜਾਣ ਲੱਗਾ ਸੀ। ਉਸ ਨੇ ਦੱਸਿਆ ਕਿ ਬੱਸ ਵਿਚ ਭੀੜ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ
ਉਸ ਦੇ ਪਹਿਣੇ ਹੋਏ ਕੁਰਤੇ ਦੀ ਜੇਬ ਵਿਚ 3500 ਰੁਪਏ ਪਏ ਸਨ। ਉਸ ਨੇ ਦੱਸਿਆ ਬੱਸ ਵਿਚ ਸਵਾਰ ਹੋਈਆਂ 2 ਔਰਤਾਂ ਵਿਚੋਂ ਇਕ ਨੇ ਉਸ ਦੀ ਜੇਬ ’ਚੋਂ 3500 ਰੁਪਏ ਕੱਢ ਕੇ ਦੂਜੀ ਔਰਤ ਨੂੰ ਦੇ ਦਿੱਤੇ। ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਉਸ ਨੂੰ ਪੱਤਾ ਲੱਗ ਗਿਆ ਕਿ ਉਸ ਦੀ ਜੇਬ ’ਚੋਂ ਪੈਸੇ ਕੱਢੇ ਗਏ ਹਨ। ਉਸ ਨੇ ਬੱਸ ਵਿਚ ਰੋਲਾ ਪਾ ਦਿੱਤਾ। ਉਪਰੰਤ ਉਕਤ ਔਰਤਾਂ ਬੱਸ ’ਚੋਂ ਉਤਰ ਕੇ ਭੱਜਣ ਲੱਗੀਆਂ। ਇੰਨੇ ਨੂੰ ਲੋਕ ਇੱਕਠੇ ਹੋ ਗਏ ਅਤੇ ਉਨ੍ਹਾਂ ਨੇ ਔਰਤਾ ਨੂੰ ਰੋਕ ਲਿਆ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਦੋਹਾਂ ਔਰਤਾ ਜਿਨ੍ਹਾਂ ਦੀ ਪਛਾਣ ਅਨੀਤਾ ਅਤੇ ਰੀਣਾ ਦੇ ਤੌਰ ’ਤੇ ਹੋਈ ਖ਼ਿਲਾਫ਼ ਧਾਰਾ 379 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ 'ਤੇ ਪਤਨੀ ਨੇ ਕੀਤਾ ਵੱਡਾ ਕਾਂਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੁਸ਼ਿਆਰਪੁਰ ਜ਼ਿਲ੍ਹੇ ’ਚ ਡੇਂਗੂ ਦਾ ਕਹਿਰ ਜਾਰੀ, ਹੁਣ ਤੱਕ 1219 ਪਾਜ਼ੇਟਿਵ ਕੇਸ ਮਿਲੇ
NEXT STORY