ਕਪੂਰਥਲਾ, (ਭੂਸ਼ਣ)- ਡੀ. ਜੀ. ਪੀ. ਸੁਰੇਸ਼ ਅਰੋਡ਼ਾ ਵਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਚਲਾਈ ਜਾ ਰਹੀ ਚੈਕਿੰਗ ਮੁਹਿੰਮ ਦੀ ਲਡ਼ੀ ’ਚ ਪੀ. ਸੀ. ਆਰ. ਟੀਮ ਕਪੂਰਥਲਾ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ’ਚ ਨਾਕਾਬੰਦੀ ਦੇ ਦੌਰਾਨ ਵੱਡੇ ਪੱਧਰ ’ਤੇ ਵਾਹਨਾਂ ਦੀ ਚੈਕਿੰਗ ਕਰਦੇ ਹੋਏ 50 ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ । ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ ’ਤੇ ਜ਼ਿਲਾ ਭਰ ’ਚ ਚੱਲ ਰਹੀ ਸਰਚ ਮੁਹਿੰਮ ਤਹਿਤ ਪੀ. ਸੀ. ਆਰ. ਟੀਮ ਦੇ ਇੰਚਾਰਜ ਭੂਪਿੰਦਰ ਸਿੰਘ ਰੰਧਾਵਾ ਨੇ 30 ਦੇ ਕਰੀਬ ਪੁਲਸ ਕਰਮਚਾਰੀਆਂ ਨੂੰ ਨਾਲ ਲੈ ਕੇ ਬਸ ਸਟੈਂਡ ਖੇਤਰ , ਡੀ. ਸੀ. ਚੌਕ , ਜਲੰਧਰ ਰੋਡ , ਸੁਲਤਾਨਪੁਰ ਲੋਧੀ ’ਤੇ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਬਿਨਾਂ ਕਾਗਜ਼ਾਤ ਘੁੰਮ ਰਹੇ 50 ਵਾਹਨ ਸਵਾਰਾਂ ਦੇ ਚਲਾਨ ਕੱਟੇ । ਜਿਸ ਦੌਰਾਨ ਕਈ ਵਾਹਨਾਂ ਨੂੰ ਇੰਪਾਊਂਡ ਵੀ ਕੀਤਾ ਗਿਆ । ਉਥੇ ਹੀ ਇਸ ਪੂਰੀ ਮੁਹਿੰਮ ਦੌਰਾਨ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ ਤੇ ਵਾਹਨ ਸਵਾਰਾਂ ਤੋਂ ਪੁੱਛਗਿਛ ਵੀ ਕੀਤੀ ਗਈ। ਲਗਭਗ 3 ਘੰਟੇ ਤੱਕ ਚੱਲੀ ਪੀ. ਸੀ. ਆਰ. ਦੀ ਇਸ ਮੁਹਿੰਮ ਦੌਰਾਨ ਵੱਡੀ ਗਿਣਤੀ ’ਚ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰ ਕੇ ਉਨ੍ਹਾਂ ਤੋਂ ਪੁੱਛਗਿਛ ਵੀ ਕੀਤੀ ਗਈ। ।
ਗੰਦੇ ਪਾਣੀ ਦਾ ਨਾਲੇ ’ਚੋਂ ਮਿਲੀ ਅਣਪਛਾਤੀ ਲਾਸ਼
NEXT STORY