ਹਰਿਆਣਾ (ਆਨੰਦ)- ਪੁਲਸ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਜਿਨ੍ਹਾਂ ਦੀ ਪਛਾਣ ਬਿੱਟੂ ਪੁੱਤਰ ਦੇਸ ਵਾਸੀ ਹਰਸੀ ਥਾਣਾ ਟਾਂਡਾ, ਗਾਮੀ ਪੁੱਤਰ ਜਾਨ ਮੁਹੰਮਦ ਵਾਸੀ ਝੱਜ ਥਾਣਾ ਟਾਂਡਾ, ਜਗਦੀਸ਼ ਸਿਮਘ ਉਰਫ਼ ਲਹੋਰੀ ਪੁੱਤਰ ਜਗਤਾਰ ਸਿੰਘ ਵਾਸੀ ਵੱਡੀ ਮਿਆਣੀ ਵਜੋ ਹੋਈ ਹੈ, ਜਿਨ੍ਹਾਂ ਪਾਸੋ ਦੋ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ, ਜਾਣੋ ਕਦੋ ਪਵੇਗਾ ਮੀਂਹ
ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਹਰੀਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸਤਿਆਜ਼ ਵਾਸੀ ਸਹਾਗੀ ਡਾਗੀ ਥਾਣਾ ਪੋਠੀਆ ਜ਼ਿਲ੍ਹਾ ਕਿਸਨਰੀਜ ਬਿਹਾਰ ਹਾਲ ਵਾਸੀ ਲਕਸ਼ਮੀ ਪਲਾਈਵੁੱਡ ਫੈਕਟਰੀ ਆਦੋਵਾਲ ਗੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ 29 ਜਨਵਰੀ ਨੂੰ ਆਪਣੀ ਸਕੂਟਰੀ ਨੰਬਰ ਪੀ. ਬੀ. 07 ਬੀ. ਕਿਊ 3886 'ਤੇ ਸਵਾਰ ਹੋ ਕੇ ਰਾਸ਼ਨ ਲੈਣ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਦੋ ਨੌਜਵਾਨ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਕੋਲ ਪਿਸਤੌਲ ਵੀ ਸੀ ਅਤੇ ਉਸ ਕੋਲੋਂ ਮੋਬਾਇਲ ਫੋਨ 'ਤੇ ਪੰਜ ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਪੁਲਸ ਵੱਲੋਂ ਖੋਹਿਆ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਥਾਣਾ ਹਰਿਆਣਾ ਦੀ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛ ਪੜਤਾਲ ਵਿੱਚ ਹੋਰ ਖ਼ੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਆਇਆ ਤੇਂਦੂਆ, ਮਿੰਟਾਂ 'ਚ ਪੈ ਗਈ ਭਾਜੜਾਂ, ਲੋਕਾਂ ਦੇ ਸੂਤੇ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰ ਸਰਕਾਰ ਦੇ ਬਜਟ ਨੂੰ ਲੈ ਕੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਦਾ ਵੱਡਾ ਬਿਆਨ
NEXT STORY