ਜਲੰਧਰ (ਸੋਨੂੰ)- ਆਰ. ਟੀ. ਓ. ਡਰਾਈਵਿੰਗ ਟੈਸਟ ਟ੍ਰੈਕ 'ਤੇ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇਕ ਟਰਾਂਸਜੈਂਡਰ ਵਿਅਕਤੀ ਨੇ ਉੱਥੇ ਮੌਜੂਦ ਸਟਾਫ਼ 'ਤੇ ਧੱਕਾ-ਮੁੱਕੀ ਕਰਨ ਦੇ ਗੰਭੀਰ ਦੋਸ਼ ਲਗਾਏ। ਹੰਗਾਮੇ ਕਾਰਨ ਕੁਝ ਸਮੇਂ ਲਈ ਟੈਸਟਿੰਗ ਪ੍ਰਕਿਰਿਆ ਵੀ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ। ਕਿੰਨਰ ਨੇ ਕਿਹਾ ਕਿ ਉਹ ਆਪਣੇ ਦੋਸਤ ਨਾਲ ਡਰਾਈਵਿੰਗ ਟੈਸਟ ਦੇਣ ਲਈ ਟਰੈਕ 'ਤੇ ਆਏ ਸਨ, ਜਿੱਥੇ ਉਨ੍ਹਾਂ ਦੇ ਦੋਸਤ ਨੂੰ ਪਹਿਲਾਂ ਇਹ ਕਹਿ ਕੇ ਫੇਲ੍ਹ ਕਰ ਦਿੱਤਾ ਕਿ ਉਸ ਦੀ ਗੱਡੀ ਦੀ ਟੱਕਰ ਹੋ ਗਈ ਹੈ।

ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ
ਜਦੋਂ ਉਨ੍ਹਾਂ ਨੇ ਇਸ ਘਟਨਾ ਦੀ ਵੀਡੀਓ ਮੰਗੀ ਤਾਂ ਸਟਾਫ਼ ਨੇ ਇਨਕਾਰ ਕਰ ਦਿੱਤਾ। ਜਦੋਂ ਉਹ ਦੂਜੀ ਵਾਰ ਟੈਸਟ ਦੇਣ ਗਿਆ ਤਾਂ ਉਸ ਨੂੰ ਗਲਤ ਪਾਰਕਿੰਗ ਦਾ ਹਵਾਲਾ ਦਿੰਦੇ ਹੋਏ ਦੋਬਾਰਾ ਫੇਲ੍ਹ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਰਾਈਵਿੰਗ ਟੈਸਟ ਟਰੈਕ ਘਾਹ ਨਾਲ ਭਰਿਆ ਹੋਇਆ ਹੈ ਅਤੇ ਜਦੋਂ ਕੋਈ ਟੈਸਟ ਦੇਣ ਲਈ ਟਰੈਕ 'ਤੇ ਜਾਂਦਾ ਹੈ ਤਾਂ ਉਹ ਫੇਲ੍ਹ ਹੋ ਜਾਂਦੇ ਹਨ ਤਾਂ ਇਹ ਕਹਿ ਕੇ ਫੇਲ੍ਹ ਕਰ ਦਿੱਤਾ ਜਾਂਦਾ ਹੈ ਕਿ ਉਸ ਦੀ ਗੱਡੀ ਘਾਹ ਵਿਚ ਫਸ ਗਈ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕਈ ਲੋਕਾਂ ਨਾਲ ਅਜਿਹਾ ਹੋ ਰਿਹਾ ਹੈ ਪਰ ਡਰ ਦੇ ਕਾਰਨ ਕੋਈ ਵੀ ਆਪਣੀ ਆਵਾਜ਼ ਨਹੀਂ ਚੁੱਕਦਾ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੇ ਧੂਮਧਾਮ ਨਾਲ ਕੀਤਾ ਨਵੇਂ ਸਾਲ ਦਾ Grand Welcome, ਵੇਖੋ ਜਸ਼ਨ ਦੀਆਂ ਤਸਵੀਰਾਂ
ਉਨ੍ਹਾਂ ਦੱਸਿਆ ਕਿ ਡਰਾਈਵਿੰਗ ਟੈਸਟ ਟਰੈਕ 'ਤੇ ਆਉਣ ਵਾਲਾ ਹਰ ਕੋਈ ਪੜ੍ਹਿਆ-ਲਿਖਿਆ ਨਹੀਂ ਹੁੰਦਾ, ਇਸ ਲਈ ਸਟਾਫ਼ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਡਰਾਈਵਿੰਗ ਅਤੇ ਟੈਸਟ ਪ੍ਰਕਿਰਿਆਵਾਂ ਬਾਰੇ ਸਮਝਾਏ। ਹਾਲਾਂਕਿ ਲੋਕਾਂ ਨੂੰ ਅਕਸਰ ਸਹੀ ਜਾਣਕਾਰੀ ਤੋਂ ਬਿਨਾਂ ਫੇਲ੍ਹ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਕੋਈ ਵਾਰ-ਵਾਰ ਟੈਸਟ ਫ਼ੀਸ ਨਹੀਂ ਦੇ ਸਕਦਾ। ਜਦੋਂ ਉਨ੍ਹਾਂ ਨੇ ਟੈਸਟ ਕਰਵਾਉਣ ਵਾਲੇ ਕਰਮਚਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਜਿਸ ਨਾਲ ਘਟਨਾ ਸਥਾਨ 'ਤੇ ਹੰਗਾਮਾ ਹੋ ਗਿਆ।



ਇਹ ਵੀ ਪੜ੍ਹੋ: ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਬਣਿਆ ਪੂਰੀ ਤਰ੍ਹਾਂ ਸਾਖ਼ਰ UT
NEXT STORY