ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ)— ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਵੱਲੋਂ ਚੋਰੀ ਕਰਨ ਵਾਲੇ ਗ੍ਰਿਫ਼ਤਾਰ 2 ਮੁਲਜ਼ਮਾਂ ਨੇ ਪੁਲਸ ਰਿਮਾਂਡ ਦੌਰਾਨ ਕੀਤੇ ਖੁਲਾਸੇ ’ਤੇ ਪੁਲਸ ਨੇ ਚੋਰੀ ਦੇ 4 ਹੋਰ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਹਨ। ਐੱਸ. ਐੱਚ. ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਇਕ ਠੋਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸੁਨੀਲ ਕੁਮਾਰ ਉਰਫ਼ ਡੋਨ ਪੁੱਤਰ ਦੀਪਕ ਕੁਮਾਰ ਅਤੇ ਗੁਰਿੰਦਰ ਸਿੰਘ ਉਰਫ਼ ਰੋਹਿਤ ਪੁੱਤਰ ਜਸਪਾਲ ਸਿੰਘ ਉਰਫ਼ ਘੁੱਗੀ ਦੋਨੋਂ ਵਾਸੀ ਸਲੇਮਪੁਰ ਥਾਣਾ ਰਾਹੋਂ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਸੀ।
ਉਪਰੋਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਸੀ। ਰਿਮਾਂਡ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਕੀਤੇ ਖ਼ੁਲਾਸੇ ’ਤੇ ਪੁਲਸ ਨੇ ਚੋਰੀ ਦੇ 4 ਹੋਰ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਪੈਸਿਆਂ ਦੀ ਲੋੜ ਕਾਰਨ 3 ਤੋਂ 7 ਹਜ਼ਾਰ ਰੁਪਏ ਵਿਚ ਉਕਤ ਮੋਟਰਸਾਈਕਲਾਂ ਨੂੰ ਅਪਣਾ ਦੱਸਦੇ ਹੋਏ ਗਹਿਣੇ ਰੱਖਦੇ ਸਨ ਅਤੇ ਹਾਸਲ ਹੋਏ ਪੈਸਿਆਂ ਨੂੰ ਨਸ਼ੇ ਦੀ ਲਤ ਪੂਰੀ ਕਰਨ ਅਤੇ ਨਿੱਜੀ ਕੰਮਾਂ ’ਤੇ ਖ਼ਰਚ ਕਰਦੇ ਸਨ।
ਇਹ ਵੀ ਪੜ੍ਹੋ- ਜਲੰਧਰ ਵਿਖੇ ਜਿਊਲਰੀ ਦੇ ਸ਼ੋਅ ਰੂਮ 'ਚ ਕੰਮ ਕਰਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ, ਜਵਾਈ 'ਤੇ ਲੱਗੇ ਗੰਭੀਰ ਦੋਸ਼
ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮਾਂ ਦਾ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮੁੜ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਤੋਂ ਬਾਈਕ ਚੋਰੀ ਕਰਨ ਦੀਆਂ ਹੋਰ ਵੀ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਉਨ੍ਹਾਂ ਨੇ ਕੇਵਲ ਸਪਲੈਂਡਰ ਬਾਇਕਾਂ ਨਿਸ਼ਾਨਾ ਬਣਾਉਣ ਸਬੰਧੀ ਦੱਸਿਆ ਕਿ ਉਕਤ ਬਾਇਕ ਦਾ ਲਾਕ ਖੋਲ੍ਹਣਾ ਆਸਾਨ ਹੈ, ਜਿਸ ਕਾਰਨ ਅਪਰਾਧਿਕ ਲੋਕ ਜਿਹੜੇ 2 ਪਹੀਆ ਵਾਹਨ ਚੋਰੀ ਕਰਦੇ ਨੇ ਸਪਲੈਂਡਰ ਬਾਇਕਾਂ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਹਨ।
ਇਹ ਵੀ ਪੜ੍ਹੋ- ਸਾਵਧਾਨ! ਪੰਜਾਬ 'ਚ ਜਾਨਲੇਵਾ ਹੋਣ ਲੱਗੀ ਇਹ ਬੀਮਾਰੀ, ਇੰਝ ਕਰੋ ਆਪਣਾ ਬਚਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਨੇਤਰਹੀਣ IAS ਅਧਿਕਾਰੀ ਅੰਕੁਰਜੀਤ ਸਿੰਘ ਨੇ ਸਵੇਰੇ ਲਿਆ ਨਿਗਮ 'ਚ ਚਾਰਜ, ਦੁਪਹਿਰ ਨੂੰ ਫਿਰ ਹੋ ਗਿਆ ਤਬਾਦਲਾ
NEXT STORY