ਜਲੰਧਰ (ਵਰੁਣ)— ਜਸਵੰਤ ਨਗਰ ਇਕ ਘਰ 'ਚ ਦਾਖਲ ਹੋ ਕੇ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਤੋਂ ਗੰਨ ਪੁਆਇੰਟ 'ਤੇ ਲੁੱਟੇ ਗਏ 5 ਲੱਖ ਰੁਪਏ ਦੇ ਮਾਮਲੇ 'ਚ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗ ਗਈ ਹੈ। ਥਾਣਾ ਨੰਬਰ 7 ਦੇ ਮੁਖੀ ਨਵੀਨਪਾਲ ਨੇ ਦੱਸਿਆ ਕਿ ਫਿਲਹਾਲ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹੱਥ ਲੱਗੀ ਫੁਟੇਜ ਤੋਂ ਤਸਵੀਰਾਂ ਕੱਢ ਕੇ ਪੁਲਸ ਮੁਲਜ਼ਮਾਂ ਦੀ ਪਛਾਣ ਕਰਾਉਣ 'ਚ ਲੱਗੀ ਹੈ। ਇੰਸ. ਨਵੀਨਪਾਲ ਨੇ ਕਿਹਾ ਕਿ ਮਾਮਲਾ ਟਰੇਸ ਕਰਨ ਲਈ ਹਰੇਕ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੀ ਰਾਤ 11.30 ਵਜੇ ਜਦੋਂ ਸ਼ਰਾਬ ਦੇ ਠੇਕਿਆਂ ਤੇ ਅਕਾਊਂਟ ਦਾ ਕੰਮ ਦੇਖਣ ਵਾਲੇ ਸ਼ਰਾਬ ਕਾਰੋਬਾਰੀ ਦਾ 7 ਲੋਕਾਂ ਦਾ ਸਟਾਫ ਜਸਵੰਤ ਸਿੰਗ ਸਥਿਤ ਘਰ 'ਚ ਬੈਠੇ ਸੀ ਤਾਂ ਇਸ ਦੌਰਾਨ 2 ਨਕਾਬਪੋਸ਼ ਸਮੇਤ 3 ਨੌਜਵਾਨ ਉਥੇ ਆਏ। ਮੁਲਜ਼ਮਾਂ ਨੇ ਪਿਸਤੌਲ ਦੇ ਦਮ 'ਤੇ ਨਾਲ ਹੀ ਪਈ ਤਿਜੋਰੀ ਦੀ ਚਾਬੀ ਲੈ ਕੇ ਉਸ ਵਿਚੋਂ 5 ਲੱਖ ਰੁਪਏ ਕੱਢ ਲਏ ਅਤੇ ਸਾਰਿਆਂ ਨੂੰ ਕਮਰੇ ਵਿਚ ਬੰਦ ਕਰਕੇ ਖੁਦ ਫਰਾਰ ਹੋ ਗਏ। ਥਾਣਾ ਨੰਬਰ 7 ਦੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਲੰਧਰ ਨਗਰ ਨਿਗਮ ਨੇ ਹਵੇਲੀ ਨੂੰ ਕੂੜਾ ਸੁੱਟਣ ਦੇ ਮਾਮਲੇ 'ਚ ਕੀਤਾ 14 ਲੱਖ ਦਾ ਜੁਰਮਾਨਾ
NEXT STORY