ਜਲੰਧਰ (ਸੋਨੂੰ)-ਇਥੋ ਦੇ ਬਾਂਸਾ ਵਾਲਾ ਬਾਜ਼ਾਰ 'ਚ ਇਕ ਗੋਦਾਮ 'ਚੋਂ 20 ਤੋਂ 25 ਕੁਇੰਟਲ ਲਿਫਾਫੇ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਪ੍ਰਦੂਸ਼ਣ ਬੋਰਡ ਦੇ ਐੱਸ.ਡੀ.ਓ. ਰਵੀਦੀਪ ਸਿੰਘ ਅਤੇ ਨਗਰ ਨਿਗਮ ਦੇ ਸੁਪਰਡੈਟੇਂਡ ਮਨਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰ ਨੀਲ ਕਲਾਸਿਕ ਨਾਮਕ ਇਕ ਗੋਦਾਮ 'ਚੋਂ ਕਰੀਬ 25 ਕੁਇੰਟਲ ਲਿਫਾਫੇ ਬਰਾਮਦ ਕੀਤੇ ਹਨ।
ਸੁਪਰਡੈਟੇਂਡ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨੀ ਮਿਲੀ ਸੀ ਕਿ ਬਾਂਸਾ ਬਾਲੇ ਬਾਜ਼ਾਰ 'ਚ ਇਕ ਗੋਦਮ ਅੰਦਰ ਪਲਾਸਟਿਕ ਦੇ ਲਿਫਾਫੇ ਭਾਰੀ ਮਾਤਰਾ 'ਚ ਪਏ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਟੀਮ ਨੇ ਪ੍ਰਤੀਬੰਧਿਤ ਪਲਾਸਟਿਕ ਦੇ ਲਿਫਾਫਿਆਂ ਨੂੰ ਜ਼ਬਤ ਕਰ ਦੁਕਾਨਦਾਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
100 ਸਾਲ ਪੁਰਾਣੇ ਖੰਡਰ ਘਰ 'ਚ ਕੋਬਰਾ, ਅਜਗਰ ਵਰਗੇ ਦਰਜਨਾਂ ਸੱਪਾਂ ਨੇ ਜਮਾਇਆ ਡੇਰਾ
NEXT STORY