ਜਲੰਧਰ (ਮਹੇਸ਼)– ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਵੱਲੋਂ ਸੋਮਵਾਰ ਨੂੰ ਫੜੇ ਗਏ 7 ਸੱਟੇਬਾਜ਼ਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਨੇ ਉਨ੍ਹਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਸਾਰੇ ਮੁਲਜ਼ਮਾਂ ਨੂੰ ਸੈਂਟਰਲ ਜੇਲ ਕਪੂਰਥਲਾ ਛੱਡ ਆਈ ਹੈ।
ਥਾਣਾ ਮੁਖੀ ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਬੀਤੇ ਦਿਨੀਂ ਸ਼ਕਤੀ ਪਾਰਕ ਨੇੜਿਓਂ ਅਨਿਲ ਅਤੇ ਸੌਰਭ ਨੂੰ 7 ਹਜ਼ਾਰ ਰੁਪਏ ਦੀ ਨਕਦੀ ਅਤੇ ਬਸਤੀ ਬਾਵਾ ਖੇਲ ਨਹਿਰ ਦੇ ਨਾਲ ਲੱਗਦੀ ਕਪੂਰਥਲਾ ਮੇਨ ਰੋਡ ਤੋਂ 14 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਰਣ ਵਰਮਾ, ਸ਼ੇਖਰ, ਦੀਪਕ, ਅਮਰਜੀਤ ਅਤੇ ਅਨਿਲ ਨੂੰ ਕਾਬੂ ਕੀਤਾ ਸੀ। ਸਾਰਿਆਂ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਵਿਚ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਆਈ ਪੀ. ਸੀ. ਦੀ ਧਾਰਾ 420 ਵੀ ਲਾਈ ਗਈ ਸੀ। ਵਰਣਨਯੋਗ ਹੈ ਕਿ ਦੜੇ-ਸੱਟੇ ਦੇ ਕਾਰੋਬਾਰ ਖ਼ਿਲਾਫ਼ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਲਾਏ ਗਏ ਧਰਨੇ ਤੋਂ ਬਾਅਦ ਪੁਲਸ ਨੂੰ ਉਕਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਸੀ।
ਥਾਰ ਜੀਪ ਤੇ ਐਕਸ. ਯੂ. ਵੀ. ਗੱਡੀ ’ਚ ਹੋਈ ਜ਼ਬਰਦਸਤ ਟੱਕਰ
NEXT STORY