ਕਪੂਰਥਲਾ (ਭੂਸ਼ਣ, ਰਜਿੰਦਰ)-ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਤੋਂ 7 ਲੱਖ ਰੁਪਏ ਦੀ ਰਕਮ ਠਗਣ ਦੇ ਮਾਮਲੇ ਵਿਚ ਥਾਣਾ ਭੁਲੱਥ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਟਾਂਡੀ ਔਲਖ ਥਾਣਾ ਭੁਲੱਥ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਪੁੱਤਰ ਸੁਖਵਿੰਦਰ ਸਿੰਘ ਆਪਣੇ ਸੁਨਿਹਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਲਈ ਉਸ ਦਾ ਸੰਪਰਕ ਗੁਲਜਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਭੁਲੱਥ ਨਾਲ ਹੋਇਆ। ਗੁਲਜਾਰ ਸਿੰਘ ਨੇ ਉਸ ਨੂੰ ਕਿਹਾ ਉਹ ਉਸ ਦੇ ਬੇਟੇ ਨੂੰ ਅਮਰੀਕਾ ਭੇਜ ਦੇਵੇਗਾ। ਜਿਸ ਲਈ 25 ਲੱਖ ਰੁਪਏ ਦੀ ਰਕਮ ਲੱਗੇਗੀ। ਜਿਸ 'ਤੇ ਉਸ ਨੇ ਆਪਣੇ ਬੇਟੇ ਨੂੰ ਅਮਰੀਕਾ ਭੇਜਣ ਲਈ ਗੁਲਜਾਰ ਸਿੰਘ ਨਾਲ ਸੌਦਾ ਤੈਅ ਕਰ ਲਿਆ। ਜਿਸ ਦੌਰਾਨ ਉਸ ਨੇ 7 ਲੱਖ ਰੁਪਏ ਦੀ ਰਕਮ ਗੁਲਜਾਰ ਸਿੰਘ ਨੂੰ ਐਡਵਾਂਸ ਦੇ ਦਿੱਤੀ। ਜਿਸ ਤੋਂ ਬਾਅਦ ਗੁਲਜਾਰ ਸਿੰਘ ਉਸ ਦੇ ਬੇਟੇ ਨੂੰ ਦਿੱਲੀ ਲੈ ਗਿਆ, ਜਿਥੇ ਕਾਫ਼ੀ ਦਿਨ ਬਿਠਾਉਣ ਤੋਂ ਬਾਅਦ ਮੁਲਜ਼ਮ ਗੁਲਜਾਰ ਸਿੰਘ ਨੇ ਉਸ ਦੇ ਲੜਕੇ ਨੂੰ ਇੰਡੋਨੇਸ਼ੀਆ ਭੇਜ ਦਿੱਤਾ। ਜਿਥੇ ਇਕ ਮਹੀਨੇ ਤਕ ਬੈਠਣ ਤੋਂ ਬਾਅਦ ਉਸ ਦਾ ਲੜਕਾ ਭਾਰਤ ਵਾਪਸ ਆ ਗਿਆ। ਜਿਸ 'ਤੇ ਜਦੋਂ ਉਸ ਨੇ ਮੁਲਜ਼ਮ ਗੁਲਜਾਰ ਸਿੰਘ 'ਤੇ ਰਕਮ ਵਾਪਸੀ ਦਾ ਦਬਾਅ ਪਾਇਆ ਤਾਂ ਉਸ ਨੇ ਉਸ ਨੂੰ 7 ਲੱਖ ਰੁਪਏ ਦਾ ਬੈਂਕ ਚੈੱਕ ਦੇ ਦਿੱਤਾ। ਜੋ ਬੈਂਕ ਵਿਚ ਲਾਉਣ 'ਤੇ ਬਾਊਂਸ ਹੋ ਗਿਆ। ਜਿਸ 'ਤੇ ਉਸ ਨੂੰ ਇਨਸਾਫ ਲਈ ਐੱਸ. ਐੱਸ. ਪੀ. ਸਾਹਮਣੇ ਗੁਹਾਰ ਲਾਉਣੀ ਪਈ। ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਭੁਲੱਥ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਗੁਲਜਾਰ ਸਿੰਘ ਪੁੱਤਰ ਪ੍ਰੀਤਮ ਸਿੰਘ 'ਤੇ ਲੱਗੇ ਸਾਰੇ ਦੋਸ਼ ਸਹੀ ਪਾਏ ਗਏ। ਜਿਸ ਦੇ ਆਧਾਰ 'ਤੇ ਮੁਲਜ਼ਮ ਗੁਲਜਾਰ ਸਿੰਘ ਖਿਲਾਫ ਥਾਣਾ ਭੁਲੱਥ ਵਿਚ ਮਾਮਲਾ ਦਰਜ ਕਰ ਲਿਆ ਗਿਆ।
ਅਣਪਛਾਤੇ ਹਮਲਾਵਰਾਂ ਨੇ ਬਜ਼ੁਰਗ ਔਰਤ ਨੂੰ ਮੌਤ ਦੇ ਘਾਟ ਉਤਾਰਿਆ
NEXT STORY